ਰੇਲਵੇ ਪਾਰਕ ''ਚ ਲੱਗਿਆ ਤਿਰੰਗਾ ਹੋਇਆ ਲੀਰੋ-ਲੀਰ, ਪ੍ਰਸ਼ਾਸਨ ਬੇਖਬਰ

Monday, May 04, 2020 - 08:04 PM (IST)

ਰੇਲਵੇ ਪਾਰਕ ''ਚ ਲੱਗਿਆ ਤਿਰੰਗਾ ਹੋਇਆ ਲੀਰੋ-ਲੀਰ, ਪ੍ਰਸ਼ਾਸਨ ਬੇਖਬਰ

ਗੁਰੂਹਰਸਹਾਏ (ਆਵਲਾ)— ਸ਼ਹਿਰ ਦੀ ਫਰੀਦਕੋਟ ਰੋਡ ਰੇਲਵੇ ਪਾਰਕ 'ਚ ਲਹਿਰਾ ਰਿਹਾ ਤਿਰੰਗਾ ਝੰਡਾ ਹੋਇਆ ਲੀਰੋ-ਲੀਰ ਹੋ ਗਿਆ। ਇਸ ਫਟੇ ਹੋਏ ਝੰਡੇ ਨੂੰ ਲੈ ਕੇ ਸ਼ਹਿਰ ਦੇ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਵੀ ਸਰਕਾਰੀ ਪ੍ਰਸ਼ਾਸਨ ਦੇ ਅਧਿਕਾਰੀ ਦਾ ਇਸ ਫਟੇ ਹੋਏ ਝੰਡੇ ਵੱਲ ਧਿਆਨ ਕਿਉਂ ਨਹੀਂ ਜਾ ਰਿਹਾ ਹੈ ਕਿ ਜਾਣ-ਬੁੱਝ ਕੇ ਅਧਿਕਾਰੀ ਅਣਜਾਣ ਬਣੇ ਹੋਏ ਹਨ।

ਇਹ ਵੀ ਪੜ੍ਹੋ: ਜਲੰਧਰ ਦੇ ਦੋ ਮਰੀਜ਼ਾਂ ਨੇ 'ਕੋਰੋਨਾ' 'ਤੇ ਕੀਤੀ ਫਤਿਹ ਹਾਸਲ, ਹਸਪਤਾਲ ਤੋਂ ਮਿਲੀ ਛੁੱਟੀ

ਇਥੇ ਇਹ ਗੱਲ ਦੱਸਣਯੋਗ ਹੈ ਕਿ ਬੀਤੀ ਇਕ ਮਈ ਨੂੰ ਸ਼ਹਿਰ ਦੇ ਵਿਧਾਇਕ ਵੱਲੋਂ ਇਸੇ ਪਾਰਕ 'ਚ ਝੰਡੇ ਨੂੰ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨਾਲ ਜੋ ਵਿਤਕਰਾ ਕੀਤਾ ਜਾ ਰਿਹਾ ਹੈ, ਉਸ ਗੱਲ ਨੂੰ ਲੈ ਕੇ ਪੂਰੇ ਪੰਜਾਬ ਅੰਦਰ ਪੰਜਾਬ ਦੇ ਸਾਰੇ ਮੰਤਰੀਆਂ,ਵਿਧਾਇਕ ਵੱਲੋਂ ਇਸ ਝੰਡੇ ਨੂੰ ਲਹਿਰਾ ਕੇ ਕੇਂਦਰ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।

1 ਮਈ ਨੂੰ ਇਥੇ ਹੀ ਮਜ਼ਦੂਰ ਦਿਵਸ ਮਨਾਇਆ ਗਿਆ ਪਰ ਸ਼ਹਿਰ ਦੇ ਵਿਧਾਇਕ ਵੱਲੋਂ ਝੰਡਾ ਲਹਿਰਾਉਣ ਦੇ ਇਕ ਤਿੰਨ ਦਿਨਾਂ ਬਾਅਦ ਹੀ ਇਹ ਝੰਡਾ ਕਿਵੇਂ ਲੀਰੋ-ਲੀਰ ਹੋ ਗਿਆ। ਇਥੇ ਇਹ ਵੀ ਦੱਸ ਦੇਈਏ ਕਿ ਪਾਰਕ 'ਚ ਲਗਾ ਝੰਡਾ ਪਿਛਲੇ ਕਈ ਮਹੀਨਿਆਂ 'ਚ ਕਈ ਵਾਰ ਪਾੜ ਚੁੱਕਿਆ ਹੈ। ਸ਼ਹਿਰ ਦੇ ਲੋਕਾਂ ਦੀ ਪ੍ਰਸ਼ਾਸਨ ਅਤੇ ਸਰਕਾਰ ਨੂੰ ਮੰਗ ਹੈ ਕਿ ਝੰਡੇ ਨੂੰ ਚੰਗਾ ਕੱਪੜਾ ਲਗਾ ਕੇ ਚੰਗੀ ਸਿਲਾਈ ਕਰਕੇ ਹੀ ਲਗਾਇਆ ਜਾਵੇ ਤਾਂ ਜੋ ਅੱਗੇ ਤੋਂ ਤੇਜ਼ ਹਵਾਵਾਂ 'ਚ ਇਹ ਝੰਡਾ ਇਸ ਲੀਰੋ-ਲੀਰ ਨਾ ਹੋਵੇ।

ਇਹ ਵੀ ਪੜ੍ਹੋ: ਪੰਜਾਬ 'ਚ 'ਕੋਰੋਨਾ' ਦਾ ਕਹਿਰ ਜਾਰੀ, ਗੁਰਦਾਸਪੁਰ 'ਚੋਂ 6 ਨਵੇਂ ਕੇਸ ਆਏ ਸਾਹਮਣੇ (ਵੀਡੀਓ)


author

shivani attri

Content Editor

Related News