ਓਪਨ ਸਿਗਨਲ ਦਾ ਅਹਿਮ ਖੁਲਾਸਾ, ਭਾਰਤੀ ਇੰਟਰਨੈੱਟ ਗ੍ਰਾਹਕਾਂ ਨੂੰ ਪੂਰੀ ਸਪੀਡ ਨਹੀਂ ਮੁਹੱਈਆ ਕਰਵਾ ਰਹੀਆਂ ਮੋਬਾਇਲ ਕੰਪਨੀਆ

02/22/2017 7:37:25 PM

ਨਵੀਂ ਦਿੱਲੀ\ਜਲੰਧਰ— ਦੁਨੀਆ ਭਰ ਵਿਚ ਇੰਟਰਨੈੱਟ ਦੀ ਸਪੀਡ ਦਾ ਅਧਿਐਨ ਕਰਨ ਵਾਲੀ ਕੰਪਨੀ ਓਪਨ ਸਿਗਨਲ ਨੇ ਖੁਲਾਸਾ ਕੀਤਾ ਹੈ ਕਿ ਭਾਰਤ ਵਿਚ ਇੰਟਰਨੈੱਟ ਦਾ ਇਸਤੇਮਾਲ ਕਰਨ ਵਾਲੇ ਗ੍ਰਾਹਕਾਂ ਨੂੰ ਟੈਲੀਕਾਮ ਕੰਪਨੀਆਂ ਇੰਟਰਨੈੱਟ ਦੀ ਚੰਗੀ ਸਪੀਡ ਮੁਹੱਈਆ ਕਰਵਾਉਣ ਵਿਚ ਨਾਕਾਮ ਰਹੀਆਂ ਹਨ। ਇਸ ਸੰਸਥਾ ਨੇ 87 ਦੇਸ਼ਾਂ ਵਿਚ ਇੰਟਰਨੈੱਟ ਦੀ ਸਪੀਡ ''ਤੇ ਅਧਿਐਨ ਕੀਤਾ ਹੈ। ਆਪਣੇ ਅਧਿਐਨ ਦੌਰਾਨ ਸੰਸਥਾ ਨੇ 10 ਲੱਖ ਤੋਂ ਜ਼ਿਆਦਾ 3ਜੀ ਅਤੇ 4ਜੀ ਗ੍ਰਾਹਕਾਂ ਦੀ ਇੰਟਰਨੈੱਟ ਸਪੀਡ ਦਾ ਅਧਿਐਨ ਕੀਤਾ ਹੈ। ਸੰਸਥਾ ਦੇ ਅਧਿਐਨ ਮੁਤਾਬਕ ਭਾਰਤੀ ਏਅਰਟੈੱਲ, ਆਈਡੀਆ ਸੈਲੂਲਰ, ਵੋਡਾਫੋਨ ਅਤੇ ਰਿਲਾਇੰਸ ਜੀਓ ਦੇ ਗ੍ਰਾਹਕਾਂ ਨੂੰ 4.17 ਐੱਮ. ਬੀ ਪੀ. ਐੱਸ ਦੀ ਸਪੀਡ ਮਿਲ ਰਹੀ ਹੈ। ਸਾਊਥ ਕੋਰੀਆ, ਇੰਟਰਨੈੱਟ ਦੀ ਸਪੀਡ ਦੇ ਮਾਮਲੇ ਵਿਚ ਸਭ ਤੋਂ ਅੱਗੇ ਹੈ। ਇਸ ਦੇਸ਼ ਵਿਚ ਇੰਟਰਨੈੱਟ ਦੀਆਂ ਸੇਵਾਵਾਂ ਮੁਹੱਈਆ ਕਰਵਾਉਣ ਵਾਲੀ ਕੰਪਨੀ ਐੱਸ. ਕੇ. ਟਾਲੀਕਾਮ ਅਤੇ ਕੇ. ਟੀ. ਵਲੋਂ ਗ੍ਰਾਹਕਾਂ ਨੂੰ 37.54 ਐੱਮ. ਬੀ. ਪੀ. ਐੱਸ. ਦੀ ਸਪੀਡ ਮੁਹੱਈਆ ਕਰਵਾਈ ਜਾ ਰਹੀ ਹੈ। ਹਾਲਾਂਕਿ ਪਹਿਲਾਂ ਦੱਖਣੀ ਕੋਰੀਆ ਵਿਚ ਇੰਟਰਨੈੱਟ ਦੀ ਸਪੀਡ 41. 3 ਐੱਮ. ਬੀ. ਪੀ. ਐੱਸ. ਸੀ ਅਤੇ ਹੁਣ ਇੰਟਰਨੈੱਟ ਦੀ ਸਪੀਡ ਵਿਚ ਕੁਝ ਗਿਰਾਵਟ ਆਈ ਹੈ। ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਵਿਚ 3.98 ਐੱਮ. ਬੀ. ਪੀ. ਐੱਸ ਅਤੇ ਸ੍ਰੀ ਲੰਕਾ ਵਿਚ 3. 86 ਐੱਮ. ਬੀ. ਪੀ. ਐੱਸ. ਦੀ ਸਪੀਡ ਮਿਲਦੀ ਹੈ। ਇੰਟਰਨੈੱਟ ਦੀ ਸਪੀਡ ਦੇ ਮਾਮਲੇ ਵਿਚ ਅਮਰੀਕਾ ਸਾਊਥ ਕੋਰੀਆ ਤੋਂ ਕਾਫੀ ਪਿੱਛੇ ਹੈ ਅਤੇ ਅਮਰੀਕਾ ਵਿਚ ਇੰਟਰਨੈੱਟ ਇਸਤੇਮਾਲ ਕਰਨ ਵਾਲੇ ਲੋਕਾਂ ਨੂੰ 12.48 ਐੱਮ. ਬੀ. ਪੀ. ਐਸ. ਦੀ ਸਪੀਡ ਮਿਲਦੀ ਹੈ।

ਇੰਟਨੈੱਟ ਦੀ ਸਭ ਤੋਂ ਵੱਧ ਸਪੀਡ ਵਾਲੇ 20 ਦੇਸ਼
ਸਾਊਥ ਕੋਰੀਆ (37.54 ਐੱਮ. ਬੀ. ਪੀ. ਐਸ), ਨਾਰਵੇ (34.77 ਐੱਮ. ਬੀ. ਪੀ. ਐਸ), ਹੰਗਰੀ (31.04 ਐੱਮ. ਬੀ. ਪੀ. ਐਸ), ਸਿੰਗਾਪੁਰ (30.05 ਐੱਮ. ਬੀ. ਪੀ. ਐਸ), ਆਸਟਰੇਲੀਆ (26.25 ਐੱਮ. ਬੀ. ਪੀ. ਐਸ), ਨੀਦਰਲੈਂਡ (25.71 ਐੱਮ. ਬੀ. ਪੀ. ਐਸ), ਡੈਨਮਾਰਕ (24.41 ਐੱਮ. ਬੀ. ਪੀ. ਐਸ), ਲਿਥੁਆਨੀਆ (22.81 ਐੱਮ. ਬੀ. ਪੀ. ਐਸ), ਸਵੀਡਨ (22.18 ਐੱਮ. ਬੀ. ਪੀ. ਐਸ), ਜਾਪਾਨ (21.79 ਐੱਮ. ਬੀ. ਪੀ. ਐਸ), ਤਾਇਵਾਨ (20.49 ਐੱਮ. ਬੀ. ਪੀ. ਐਸ), ਕੈਨੇਡਾ (20.26 ਐੱਮ. ਬੀ. ਪੀ. ਐਸ), ਬੈਲਜੀਅਮ (20.01 ਐੱਮ. ਬੀ. ਪੀ. ਐਸ), ਸਲੋਵਾਕੀਆ (19.88 ਐੱਮ. ਬੀ. ਪੀ. ਐਸ), ਆਸਟਰੀਆ (19.39 ਐੱਮ. ਬੀ. ਪੀ. ਐਸ), ਕਰੋਆਟੀਆ (19.33 ਐੱਮ. ਬੀ. ਪੀ. ਐਸ), ਨਿਊਜ਼ੀਲੈਂਡ (18.73 ਐੱਮ. ਬੀ. ਪੀ. ਐਸ), ਪਿਨਲੈਂਡ 18.70, ਸਵਿਟਜ਼ਰਲੈਂਡ 18.51 ਅਤੇ ਲਾਤਵੀਆ 18.26।


Gurminder Singh

Content Editor

Related News