2050 ’ਚ ਭਾਰਤ ਦਾ ਹਰ 5ਵਾਂ ਸ਼ਖਸ ਹੋਵੇਗਾ ਬਜ਼ੁਰਗ, ਦੁਨੀਆ ’ਚ 210 ਕਰੋੜ ਹੋ ਜਾਵੇਗੀ ਬੁੱਢੀ ਆਬਾਦੀ
Thursday, Jan 11, 2024 - 10:28 AM (IST)
ਜਲੰਧਰ - ਪੂਰੀ ਦੁਨੀਆ ’ਚ ਜੀਵਨ ਦੀ ਆਸ ’ਚ ਸੁਧਾਰ ਤੇ ਜਣੇਪੇ ’ਚ ਗਿਰਾਵਟ ਕਾਰਨ ਆਉਣ ਵਾਲੇ ਸਮੇਂ ’ਚ ਆਬਾਦੀ ਦੀ ਰੂਪਰੇਖਾ ’ਚ ਤਬਦੀਲੀ ਆਉਣ ਵਾਲੀ ਹੈ। ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਦੁਨੀਆ ’ਚ 2050 ਤੱਕ ਬਜ਼ੁਰਗਾਂ ਦੀ ਆਬਾਦੀ 2022 ਦੇ 110 ਕਰੋੜ ਦੇ ਮੁਕਾਬਲੇ 210 ਕਰੋੜ ਹੋ ਜਾਵੇਗੀ। ਭਾਰਤ ਦੀ ਗੱਲ ਕਰੀਏ ਤਾਂ 1 ਜੁਲਾਈ 2022 ਤੱਕ 14.9 ਕਰੋੜ (ਕੁੱਲ ਆਬਾਦੀ ਦਾ 10.5 ਫੀਸਦੀ) ਆਬਾਦੀ ਬਜ਼ੁਰਗ ਸੀ। ਇੱਥੇ 2050 ’ਚ ਬਜ਼ੁਰਗਾਂ ਦੀ ਆਬਾਦੀ ਵਧ ਕੇ 34.7 ਕਰੋੜ (ਕੁੱਲ ਆਬਾਦੀ ਦਾ 20.8 ਫੀਸਦੀ) ਹੋ ਜਾਵੇਗੀ। ਮਤਲਬ 2050 ’ਚ ਹਰ ਪੰਜਾਂ ’ਚੋਂ ਇਕ ਵਿਅਕਤੀ ਬਜ਼ੁਰਗ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ : 3000 ਕਰੋੜ ਦੇ ਮਾਲਕ ਰਿਤਿਕ ਰੌਸ਼ਨ ਕੋਲ ਹੈ 100 ਕਰੋੜ ਦਾ ਘਰ, ਇਕ ਫ਼ਿਲਮ ਲਈ ਵਸੂਲਦੇ ਨੇ ਇੰਨੀ ਮੋਟੀ ਰਕਮ
ਅਰਥਵਿਵਸਥਾ ਅਤੇ ਸਮਾਜ ’ਤੇ ਪਵੇਗਾ ਅਸਰ
‘ਡਾਊਨ ਟੂ ਅਰਥ’ ਅਨੁਸਾਰ ‘ਇੰਟਰਨੈਸ਼ਨਲ ਇੰਸਟੀਚਿਊਟ ਫਾਰ ਪਾਪੂਲੇਸ਼ਨ ਸਾਇੰਸਿਜ਼ ਐਂਡ ਯੂਨਾਈਟਿਡ ਨੇਸ਼ਨਜ਼ ਪਾਪੂਲੇਸ਼ਨ ਫੰਡ’ ਵੱਲੋਂ ਪ੍ਰਕਾਸ਼ਿਤ ‘ਇੰਡੀਆ ਏਜਿੰਗ ਰਿਪੋਰਟ 2023’ ’ਚ ਇਹ ਜਾਣਕਾਰੀਆਂ ਦਿੱਤੀਆਂ ਗਈਆਂ ਹਨ। ਰਿਪੋਰਟ ਮੁਤਾਬਕ ਬਜ਼ੁਰਗਾਂ ਦੀ ਆਬਾਦੀ ’ਚ ਅਚਾਨਕ ਵਾਧਾ ਸਿਹਤ ਤੰਤਰ, ਅਰਥਵਿਵਸਥਾ ਅਤੇ ਸਮਾਜ ਨੂੰ ਪ੍ਰਭਾਵਿਤ ਕਰੇਗਾ। ਇਸ ਮਿਆਦ ’ਚ ਇਹ ਵਾਧਾ ਵਿਕਸਤ ਦੇਸ਼ਾਂ ’ਚ 26 ਫੀਸਦੀ ਤੋਂ ਵਧ ਕੇ 34 ਫੀਸਦੀ ਹੋਵੇਗਾ, ਜਦਕਿ ਦੂਜੇ ਸ਼ਬਦਾਂ ’ਚ ਕਹੀਏ ਤਾਂ ਘੱਟ ਵਿਕਸਤ ਦੇਸ਼ਾਂ ’ਚ ਬਜ਼ੁਰਗ ਆਬਾਦੀ 2022 ’ਚ 77.2 ਕਰੋੜ ਤੋਂ ਵਧ ਕੇ 2050 ’ਚ 170 ਕਰੋੜ ਪਹੁੰਚ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ : ਗਾਇਕ ਕੁਲਵਿੰਦਰ ਬਿੱਲਾ ਦੇ ਪੁੱਤਰ ਤੇ ਧੀ ਦੀ ਕਿਊਟਨੈੱਸ ਨੇ ਮੋਹਿਆ ਲੋਕਾਂ ਦਾ ਮਨ, ਵੇਖੋ ਤਸਵੀਰਾਂ
ਭਾਰਤ ’ਚ ਯੂਨਾਈਟਿਡ ਨੇਸ਼ਨਜ਼ ਪਾਪੂਲੇਸ਼ਨ ਫੰਡ ਦੀ ਪ੍ਰਤੀਨਿਧੀ ਏਂਡ੍ਰੀਆ ਐੱਮ. ਵੋਜਨਾਰ ਦੇ ਹਵਾਲੇ ਨਾਲ ਰਿਪੋਰਟ ’ਚ ਕਿਹਾ ਗਿਆ ਹੈ ਕਿ ਬਹੁਤ ਸਾਰੇ ਸੂਬਿਆਂ ’ਚ ਬੁੱਢੀ ਆਬਾਦੀ ਤੇਜ਼ੀ ਨਾਲ ਵਧ ਰਹੀ ਹੈ। ਉਹ ਲਿਖਦੇ ਹਨ ਕਿ ਵਿਧਵਾਪਨ ਤੇ ਔਰਤਾਂ ’ਚ ਉੱਚੇ ਜੀਵਨ ਦੀ ਆਸ ਅਚਾਨਕ ਭਾਰਤ ਦੀ ਪ੍ਰਮੁੱਖ ਆਬਾਦੀ ਵਿਸ਼ੇਸ਼ਤਾ ਹੈ। ਮਰਦਾਂ ਦੇ ਮੁਕਾਬਲੇ ਔਰਤਾਂ ਘੱਟ ਆਮਦਨ ਹਾਸਲ ਕਰਦੀਆਂ ਹਨ। ਫੇਮਿਨਾਈਜ਼ੇਸ਼ਨ (ਨਾਰੀਕਰਨ) ਦਾ ਗਰੀਬੀ ਨਾਲ ਸਿੱਧਾ ਨਾਤਾ ਹੈ। ਇਸ ਲਈ ਨੀਤੀ ਨਿਰਮਾਤਾਵਾਂ ਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।