ਭਾਰਤ-ਪਾਕਿ ਮੈਚ ਦਾ ਜਨੂੰਨ ਲੋਕਾਂ ਦੇ ਸਿਰ ਚੜ੍ਹ ਬੋਲਿਆ, ਬਜ਼ਾਰਾਂ ''ਚ ਪਈ ਸੁੰਨ (ਤਸਵੀਰਾਂ)

06/05/2017 1:02:29 PM

ਜਲੰਧਰ (ਰਾਹੁਲ)— ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਵਿਚਕਾਰ ਚੈਂਪੀਅਨ ਟ੍ਰਾਫੀ ਕ੍ਰਿਕਟ ਮੁਕਾਬਲੇ ਦੌਰਾਨ ਬਰਮਿੰਘਮ ਦੇ ਐਜਬੈਸਟਨ ਕ੍ਰਿਕਟ ਮੈਦਾਨ 'ਚ ਖੇਡੇ ਗਏ ਮੈਚ ਨੇ ਇਕ ਵਾਰ ਫਿਰ ਦਰਸ਼ਕਾਂ 'ਚ ਕ੍ਰਿਕਟ ਦਾ ਜਨੂੰਨ ਪੈਦਾ ਕਰ ਦਿੱਤਾ। ਹਾਲ ਹੀ ਵਿਚ ਸੰਪੂਰਨ ਹੋਈ ਆਈ. ਪੀ. ਐੱਲ. ਮੁਕਾਬਲਿਆਂ ਤੋਂ ਕਿਤੇ ਜ਼ਿਆਦਾ ਲੋਕਪ੍ਰਿਯਤਾ ਇਸ ਮੈਚ ਤੋਂ ਮਿਲੀ ਕਿਉਂਕਿ ਇਕ ਵਾਰ ਫਿਰ ਤੋਂ ਭਾਰਤ-ਪਾਕਿਸਤਾਨ ਟੀਮਾਂ ਆਹਮੋ-ਸਾਹਮਣੇ ਸਨ।
ਗਰਮੀ 'ਤੇ ਭਾਰੀ ਰਿਹਾ ਕ੍ਰਿਕਟ ਦਾ ਜਨੂੰਨ 
ਗਰਮੀ ਆਪਣੇ ਸਿਖਰ 'ਤੇ ਪਹੁੰਚ ਗਈ ਹੈ। ਮਾਹਿਰਾਂ ਅਨੁਸਾਰ ਧਰਤੀ ਇਸ ਸਮੇਂ ਸੂਰਜ ਦੇ ਸਭ ਤੋਂ ਨੇੜੇ ਪਹੁੰਚ ਰਹੀ ਹੈ। 21 ਜੂਨ ਨੂੰ ਸਭ ਤੋਂ ਵੱਡਾ ਦਿਨ ਅਤੇ ਸਭ ਤੋਂ ਛੋਟੀ ਰਾਤ ਹੁੰਦੀ ਹੈ। ਇਸ ਪੜਾਅ ਵੱਲ ਵਧਦੇ ਹੋਏ ਗਰਮੀ ਆਪਣਾ ਰੰਗ ਦਿਖਾ ਰਹੀ ਹੈ। ਐਤਵਾਰ ਦੀ ਛੁੱਟੀ ਅਤੇ ਗਰਮੀ ਦੇ ਇਸ ਕਹਿਰ 'ਤੇ ਭਾਰਤ ਅਤੇ ਪਾਕਿਸਤਾਨ ਦਾ ਇਹ ਮੈਚ ਭਾਰੀ ਰਿਹਾ। ਬਾਜ਼ਾਰਾਂ 'ਚ ਸੰਨਾਟਾ ਛਾਇਆ ਰਿਹਾ। ਬਾਅਦ ਦੁਪਹਿਰ 3 ਵਜੇ ਜਿਵੇਂ ਹੀ ਮੈਚ ਸ਼ੁਰੂ ਹੋਇਆ ਜਲੰਧਰ ਦੇ ਕਈ ਬਾਜ਼ਾਰਾਂ 'ਚ, ਜੋ ਕਿ ਐਤਵਾਰ ਨੂੰ ਖੁੱਲ੍ਹੇ ਅਤੇ ਸੋਮਵਾਰ ਨੂੰ ਬੰਦ ਹੁੰਦੇ ਹਨ,'ਚ ਐਤਵਾਰ ਨੂੰ ਚੋਣਵੇਂ ਗ੍ਰਾਹਕ ਹੀ ਵੇਖਣ ਨੂੰ ਮਿਲੇ, ਕਿਉਂਕਿ ਦੁਕਾਨਾਂ ਜਾਂ ਤਾਂ ਐਤਵਾਰ ਨੂੰ ਖੁੱਲ੍ਹੀਆਂ ਹੀ ਨਹੀਂ ਜਾਂ ਤਿੰਨ ਵਜੇ ਤੋਂ ਬਾਅਦ ਬੰਦ ਹੋ ਗਈਆਂ। ਸ਼ਹਿਰ ਦੇ ਅੰਦਰੂਨੀ ਖੇਤਰਾਂ 'ਚ ਹੀ ਨਹੀਂ ਸਗੋਂ ਮੁੱਖ ਜੀ. ਟੀ. ਰੋਡ ਅਤੇ ਹਾਈਵੇਅ 'ਤੇ ਘੱਟ ਹੀ ਭੀੜ ਦੇਖਣ ਨੂੰ ਮਿਲੀ।
ਮੈਚ ਦੇ ਦੌਰਾਨ ਹੋਈ ਬਾਰਸ਼ ਨਾਲ ਜ਼ਰੂਰੀ ਕੰਮ ਨਿਪਟਾਏ
ਭਾਰਤ-ਪਾਕਿਸਤਾਨ ਵਿਚਕਾਰ ਖੇਡੇ ਗਏ ਇਸ ਮੈਚ ਦੌਰਾਨ ਭਾਰਤੀ ਪਾਰੀ ਦੌਰਾਨ ਦੋ ਵਾਰ ਬਾਰਸ਼ ਕਾਰਨ ਇਕ ਘੰਟੇ ਲਈ ਮੈਚ ਬੰਦ ਰਿਹਾ। ਇਸ ਦੌਰਾਨ ਟੀ. ਵੀ. 'ਤੇ ਮੈਚ ਦੇਖ ਰਹੇ ਦਰਸ਼ਕਾਂ ਨੇ ਆਪਣੇ ਘਰਾਂ 'ਚੋਂ ਬਾਹਰ ਨਿਕਲ ਕੇ ਜ਼ਰੂਰੀ ਕੰਮ ਨਿਪਟਾਏ ਤਾਂ ਕਿ ਹੋਣ ਵਾਲਾ ਬਾਕੀ ਮੈਚ ਬਿਨਾਂ ਕਿਸੇ ਰੁਕਾਵਟ ਦੇ ਦੇਖ ਸਕਣ। 
ਨੌਜਵਾਨ ਹੀ ਨਹੀਂ ਹਰ ਉਮਰ ਵਰਗ ਦੇ ਦਰਸ਼ਕ ਰਹੇ ਸਰਗਰਮ
ਸੀ. ਬੀ. ਐੱਸ. ਈ. ਵੱਲੋਂ ਸ਼ਨੀਵਾਰ ਨੂੰ ਐਲਾਨੇ 10ਵੀਂ ਕਲਾਸ ਦੇ ਨਤੀਜੇ ਦੀ ਖੁਸ਼ੀ ਨੂੰ ਮਨਾਉਣ ਲਈ ਨੌਜਵਾਨਾਂ ਨੇ ਐਤਵਾਰ ਦੀ ਛੁੱਟੀ ਅਤੇ ਚੈਂਪੀਅਨਸ਼ਿਪ ਟ੍ਰਾਫੀ ਦੇ ਇਸ ਮਹੱਤਵਪੂਰਨ ਮੈਚ ਨੂੰ ਚੁਣਿਆ, ਜਿਸ ਕਾਰਨ ਵੱਖ-ਵੱਖ ਰੈਸਟੋਰੈਂਟਾਂ, ਪਬ ਤੇ ਖਾਣ ਪੀਣ ਦੇ ਅਜਿਹੇ ਸਥਾਨ ਜਿਥੇ ਵੱਡੀਆਂ ਸਕ੍ਰੀਨਾਂ ਜਾਂ ਐੱਲ. ਈ. ਡੀ. ਟੀ. ਵੀ. ਦੀ ਸੁਵਿਧਾ ਹੋਵੇ, 'ਚ ਹੋਰ ਦਿਨਾਂ ਦੇ ਮੁਕਾਬਲੇ ਜ਼ਿਆਦਾ ਭੀੜ ਦੇਖਣ ਨੂੰ ਮਿਲੀ। ਜਿਵੇਂ-ਜਿਵੇਂ ਦਿਨ ਢਲਦਾ ਗਿਆ, ਅਜਿਹੇ ਸਥਾਨਾਂ 'ਤੇ ਭੀੜ ਵਧਦੀ ਗਈ।

PunjabKesari


Related News