89 ਸਾਲ ਦੀ ਉਮਰ ਵਿੱਚ ਵੀ ''ਹੌਂਸਲੇ ਦੀ ਦੌੜ'' ਬਰਕਰਾਰ, 3 ਸੋਨੇ ਦੇ ਮੈਡਲ ਜਿੱਤ ਕੇ ਇੰਦਰ ਸਿੰਘ ਨੇ ਰਚਿਆ ਇਤਿਹਾਸ

Thursday, Feb 25, 2021 - 06:19 PM (IST)

89 ਸਾਲ ਦੀ ਉਮਰ ਵਿੱਚ ਵੀ ''ਹੌਂਸਲੇ ਦੀ ਦੌੜ'' ਬਰਕਰਾਰ, 3 ਸੋਨੇ ਦੇ ਮੈਡਲ ਜਿੱਤ ਕੇ ਇੰਦਰ ਸਿੰਘ ਨੇ ਰਚਿਆ ਇਤਿਹਾਸ

ਮਲੋਟ (ਗੋਇਲ): ਮਲੋਟ ਦੇ ਨੇੜਲੇ ਪਿੰਡ ਰੱਤਾ ਖੇਡ਼ਾ ਦੇ ਵਸਨੀਕ 89 ਸਾਲ ਦੇ ਇੰਦਰ ਸਿੰਘ ਨੂੰ ਦੌੜ ਲਾਉਣ ਦਾ ਅਜਿਹਾ ਸ਼ੌਕ ਹੈ ਕਿ ਉਹ ਇਸਦੇ ਚੱਲਦੇ ਦੇਸ਼ ਵਿਚ ਹੋਣ ਵਾਲੇ ਵੱਖ-ਵੱਖ ਖੇਡ ਮੁਕਾਬਲਿਆਂ ਦੇ ਵਿਚ ਭਾਗ ਲੈ ਕੇ ਹੁਣ ਤੱਕ 40 ਮੈਡਲ ਹਾਸਲ ਕਰ ਚੁੱਕੇ ਹਨ ਜਿਨ੍ਹਾਂ ਵਿਚ 28 ਸੋਨੇ ਦੇ ਮੈਡਲ, 8 ਚਾਂਦੀ ਦੇ ਮੈਡਲ ਅਤੇ 4 ਕਾਂਸੇ ਦੇ ਮੈਡਲ ਸ਼ਾਮਲ ਹਨ। ਬੀਤੇ ਦਿਨੀਂ ਸੰਗਰੂਰ ਦੇ ਮਸਤੂਆਣਾ ਸਾਹਿਬ ਵਿਖੇ ਹੋਏ ਖੇਡ ਮੁਕਾਬਲੇ ਦੌਰਾਨ ਇੰਦਰ ਸਿੰਘ ਨੇ 85 ਸਾਲ ਤੋਂ ਵੱਧ ਉਮਰ ਦੇ ਵਰਗ ਵਿਚ ਭਾਗ ਲੈਂਦੇ ਹੋਏ 3 ਸੋਨੇ ਦੇ ਮੈਡਲ ਜਿੱਤੇ।

ਇਹ ਵੀ ਪੜ੍ਹੋ:  ਫ਼ਿਰ ਤੋਂ ਵਧਣ ਲੱਗਾ ਕੋਰੋਨਾ, ਲੋਕ ਬੇਪ੍ਰਵਾਹ, ਸਮਾਜਿਕ ਦੂਰੀ ਦੇ ਨਿਯਮਾਂ ਦੀਆਂ ਸ਼ਰੇਆਮ ਉੱਡ ਰਹੀਆਂ ਧੱਜੀਆਂ

ਇਸ ਖੇਡ ਮੁਕਾਬਲੇ ਦੌਰਾਨ ਲੰਬੀ ਛਲਾਂਗ, 100 ਮੀਟਰ ਦੌੜ ਅਤੇ 200 ਮੀਟਰ ਦੌੜ ਵਿਚ ਇੰਦਰ ਸਿੰਘ ਨੂੰ ਸੋਨੇ ਦਾ ਮੈਡਲ ਮਿਲਿਆ। ਇੰਦਰ ਸਿੰਘ ਨੇ ਦੱਸਿਆ ਕਿ ਮੁਖਤਿਆਰ ਸਿੰਘ ਤੰਜ ਦੀ ਪ੍ਰੇਰਨਾ ਨਾਲ ਉਸਨੇ ਦੌੜ ਮੁਕਾਬਲਿਆਂ ਵਿਚ ਭਾਗ ਲੈਣਾ ਸ਼ੁਰੂ ਕੀਤਾ ਸੀ। ਉਹ ਹਿਮਾਚਲ ਦੇ ਧਰਮਸ਼ਾਲਾ, ਉੱਤਰ ਪ੍ਰਦੇਸ਼ ਦੇ ਇਲਾਹਾਬਾਦ, ਮੱਧ ਪ੍ਰਦੇਸ਼ ਦੇ ਵਿਦਿਸ਼ਾ, ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ, ਪੰਜਾਬ ਦੇ ਅੰਮ੍ਰਿਤਸਰ ਅਤੇ ਸੰਗਰੂਰ ਵਿਖੇ ਆਯੋਜਿਤ ਹੋਣ ਵਾਲੇ ਖੇਡ ਮੁਕਾਬਲਿਆਂ ਦੇ ਵਿਚ ਭਾਗ ਲੈ ਚੁੱਕੇ ਹਨ।

ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ ਦੇ ਵਿਰੋਧ ’ਚ ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨ ਨੇ 3 ਏਕੜ ਖੜ੍ਹੀ ਕਣਕ ’ਤੇ ਚਲਾਇਆ ਟਰੈਕਟਰ


author

Shyna

Content Editor

Related News