ਕੋਰੋਨਾ ਆਫ਼ਤ ਦੌਰਾਨ ਦੋਆਬੇ 'ਚ ਕੁਝ ਇਸ ਤਰ੍ਹਾਂ ਰਿਹਾ ਆਜ਼ਾਦੀ ਦਿਹਾੜੇ ਦਾ 'ਜਸ਼ਨ' (ਤਸਵੀਰਾਂ)⠀

Saturday, Aug 15, 2020 - 07:47 PM (IST)

ਕੋਰੋਨਾ ਆਫ਼ਤ ਦੌਰਾਨ ਦੋਆਬੇ 'ਚ ਕੁਝ ਇਸ ਤਰ੍ਹਾਂ ਰਿਹਾ ਆਜ਼ਾਦੀ ਦਿਹਾੜੇ ਦਾ 'ਜਸ਼ਨ' (ਤਸਵੀਰਾਂ)⠀

ਜਲੰਧਰ (ਸੋਨੂੰ, ਮਿਸ਼ਰਾ, ਸੱਜਣ ਸੈਣੀ, ਸੋਢੀ, ਓਬਰਾਏ) — ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਪਿਛਲੇ ਮਹੀਨਿਆਂ ਤੋਂ ਚਲਦੇ ਆ ਰਹੇ ਕੋਰੋਨਾ ਵਾਇਰਸ ਨੇ ਇਸ ਸਾਲ ਸਾਰੇ ਤਿਉਹਾਰਾਂ ਦੇ ਜਸ਼ਨ ਫਿੱਕੇ ਕਰ ਦਿੱਤੇ ਹਨ। ਇਸੇ ਤਹਿਤ ਦੇਸ਼ 'ਚ ਮਣਾਏ ਜਾਣੇ ਵਾਲੇ 74ਵੇਂ ਆਜ਼ਾਦੀ ਦਿਹਾੜੇ ਦਾ ਜਸ਼ਨ ਵੀ ਕੁਝ ਫਿੱਕਾ ਹੀ ਰਿਹਾ। ਕੋਰੋਨਾ ਕਾਲ ਦੌਰਾਨ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੇ ਮੁਤਾਬਕ ਸਾਰੇ ਜ਼ਿਲ੍ਹਿਆਂ 'ਚ ਆਜ਼ਾਦੀ ਦਿਹਾੜਾ ਬੇਹੱਦ ਸਾਦੇ ਢੰਗ ਨਾਲ ਮਨਾਇਆ ਗਿਆ। ਕੋਰੋਨਾ ਦੇ ਮੱਦੇਨਜ਼ਰ ਕੋਈ ਵੀ ਖਾਸ ਪ੍ਰੋਗਰਾਮ ਨਹੀਂ ਆਯੋਜਿਤ ਕੀਤੇ ਗਏ ਸਨ। 

PunjabKesari

ਅੱਜ ਜਲੰਧਰ 'ਚ ਤਿਰੰਗਾ ਲਹਿਰਾਉਣ ਦੀ ਰਸਮ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅਦਾ ਕੀਤੀ ਗਈ। ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸਵੇਰੇ ਗੁਰੂ ਗੋਬਿੰਦ ਸਟੇਡੀਅਮ ਵਿਖੇ ਝੰਡਾ ਲਹਿਰਾਉਣ ਦੀ ਰਸਮ ਨਿਭਾਈ ਗਈ। ਇਸ ਮੌਕੇ ਪੁਲਸ ਕਮਿਸ਼ਨਰ ਅਤੇ ਪੂਰੀ ਫਰੋਸ ਨੇ ਤਿਰੰਗੇ ਨੂੰ ਸਲਾਮੀ ਦੇ ਕੇ ਰਾਸ਼ਟਰੀ ਗਾਣ ਕੀਤਾ। ਹਰ ਸਾਲ ਵਾਂਗ ਇਸ ਸਾਲ ਕੋਈ ਵੀ ਪਰੇਡ ਨਹੀਂ ਹੋਈ ਅਤੇ ਸਟੇਡੀਅਮ ਪੂਰੀ ਤਰ੍ਹਾਂ ਖਾਲੀ ਵਿਖਾਈ ਦਿੱਤਾ। ਕੋਰੋਨਾ ਦੇ ਕਾਰਨ ਸਾਵਧਾਨੀ ਵਰਤਦੇ ਹੋਏ ਆਏ ਲੋਕਾਂ ਨੂੰ ਸੈਨੇਟਾਈਜ਼ਰ ਕਰਕੇ ਸਟੇਡੀਅਮ ਦੇ ਅੰਦਰ ਆਉਣ ਦਿੱਤਾ ਗਿਆ।

PunjabKesari

ਜ਼ਿਕਰਯੋਗ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਇਸ ਵਾਰ ਸੁਤੰਤਰਤਾ ਦਿਹਾੜੇ ਦੇ ਜਸ਼ਨਾਂ 'ਚ ਬਜ਼ੁਰਗਾਂ ਅਤੇ ਬੱਚਿਆਂ ਨੂੰ ਨਹੀਂ ਬੁਲਾਇਆ ਗਿਆ ਅਤੇ ਨਾ ਹੀ ਕੋਈ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਵਾਇਆ ਗਿਆ। ਇਸ ਮੌਕੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ, ਵਿਧਾਇਕ ਬਾਵਾ ਹੇਨਰੀ, ਰਾਜਿੰਦਰ ਬੇਰੀ, ਸੁਸ਼ੀਲ ਰਿੰਕੂ, ਮੇਅਰ ਜਗਦੀਸ਼ ਰਾਜਾ ਸਣੇ ਕਈ ਆਗੂ ਮੌਜੂਦ ਰਹੇ। 

PunjabKesari

ਹੁਸ਼ਿਆਰਪੁਰ 'ਚ ਮੰਤਰੀ ਸ਼ਾਮ ਸੁੰਦਰ ਅਰੋੜਾ ਨੇ ਲਹਿਰਾਇਆ ਤਿਰੰਗਾ 
ਹੁਸ਼ਿਆਰਪੁਰ (ਅਮਰਿੰਦਰ ਮਿਸ਼ਰਾ)— ਆਜ਼ਾਦੀ ਦਿਹਾੜੇ 'ਤੇ ਪੁਲਸ ਲਾਈਨਜ਼ 'ਚ ਜ਼ਿਲ੍ਹਾ ਪੱਧਰੀ ਸਮਾਰੋਹ 'ਚ ਸੂਬੇ ਦੇ ਉਦਯੋਗ ਅਤੇ ਵਪਾਰਕ ਮੰਤਰੀ ਸ਼ਾਮ ਸੁੰਦਰ ਅਰੋੜਾ ਨੇ ਤਿਰੰਗਾ ਲਹਿਰਾ ਪਰੇਡ ਦੀ ਸਲਾਮੀ ਲਈ। ਇਸ ਮੌਕੇ ਡੀ. ਸੀ. ਅਪਨੀਤ ਰਿਆਤ, ਐੱਸ.ਐੱਸ.ਪੀ. ਨਵਜੋਤ ਸਿੰਘ ਮਾਹਲ ਪੁਲਸ ਪ੍ਰਸ਼ਾਸਨ ਤਮਾਮ ਅਫ਼ਸਰ ਮੌਜੂਦ ਰਹੇ। ਕੋਰੋਨਾ ਦੇ ਕਾਰਨ ਆਮ ਲੋਕਾਂ ਨੂੰ ਸਟੇਡੀਅਮ 'ਚ ਐਂਟਰੀ ਨਹੀਂ ਹੋਣ ਦਿੱਤੀ ਗਈ।

PunjabKesari

ਇਸ ਦੌਰਾਨ ਕੈਬਨਿਟ ਮੰਤਰੀ ਨੇ ਪੁਲਸ ਪ੍ਰਸ਼ਾਸਨ ਹੈਲਥ ਵਰਕਰਸ ਦੀ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਪਹਿਲਾ ਸੂਬਾ ਸੀ, ਜਿਸ ਨੇ ਕੋਰੋਨਾ ਤੋਂ ਬਚਾਅ ਲਈ ਕਰਫ਼ਿਊ ਲਗਾਇਆ ਸੀ। ਲੰਬੀ ਤਾਲਾਬੰਦੀ ਦੇ ਬਾਵਜੂਦ ਵਿਕਾਸ ਰੁੱਕਣ ਨਹੀਂ ਦਿੱਤਾ। 

PunjabKesari

ਮੰਤਰੀ ਚਰਨਜੀਤ ਸਿੰਘ ਨੇ ਨਵਾਂਸ਼ਹਿਰ 'ਚ ਲਹਿਰਾਇਆ ਤਿਰੰਗਾ 
ਜ਼ਿਲ੍ਹਾ ਨਵਾਂਸ਼ਹਿਰ 'ਚ ਵੀ ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। ਕੈਬਨਿਟ ਮੰਤਰੀ ਨੇ ਪਹਿਲਾਂ ਸ਼ਹੀਦ ਭਗਤ ਸਿੰਘ ਜੀ ਦੀ ਸਮਾਰਕ ਪਿੰਡ ਖਟਕੜਕਲਾਂ 'ਚ ਜਾ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਸਮਾਰਕ ਦੇ ਕੋਲ 6 ਕਰੋੜ ਦੀ ਲਾਗਤ ਨਾਲ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਤੱਕ ਜਾਣ ਵਾਲੀ ਸੜਕ ਅਤੇ ਸੈਲਾਨੀਆਂ ਸਈ ਸੁਵਿਧਾ ਕੇਂਦਰ ਨੂੰ ਬਣਾਉਣ ਦਾ ਉਦਘਾਟਨ ਵੀ ਕੀਤਾ।

PunjabKesari

ਨਵਾਂਸ਼ਹਿਰ ਦੇ ਆਈ.ਟੀ.ਆਈ. ਗਰਾਊਂਡ 'ਚ ਰਾਸ਼ਟਰੀ ਤਿਰੰਗਾ ਲਹਿਰਉਣ ਤੋਂ ਬਾਅਦ ਪੁਲਸ ਦੀ ਟੁਕੜੀ ਦੀ ਸਲਾਮੀ ਲਈ। ਕੋਰੋਨਾ ਕਾਲ ਦੇ ਚਲਦਿਆਂ ਸੀਮਤ ਸਮੇਂ ਦੌਰਾਨ ਸਮਾਗਮ ਆਯੋਜਿਤ ਕੀਤੇ ਗਏ। ਆਪਣੇ ਭਾਸ਼ਣ 'ਚ ਚੰਨੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2017 'ਚ ਜੋ ਪੰਜਾਬੀਆਂ ਦੇ ਨਾਲ ਵਾਅਦੇ ਕੀਤੇ ਸਨ, ਉਨ੍ਹਾਂ 'ਚੋਂ 70 ਫੀਸਦੀ ਵਾਅਦੇ ਪੂਰੇ ਕਰ ਲਏ ਹਨ। 

PunjabKesari

ਰੂਪਨਗਰ 'ਚ ਸਪੀਕਰ ਰਾਣਾ ਕੇ. ਪੀ. ਨੇ ਨਿਭਾਈ ਝੰਡਾ ਲਹਿਰਾਉਣ ਦੀ ਰਸਮ 
ਰੂਪਨਗਰ 'ਚ 74ਵੇਂ ਆਜ਼ਾਦੀ ਦਿਹਾੜੇ ਮੌਕੇ ਨਹਿਰੂ ਸ਼ਟੇਡੀਅਮ ਤੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਕੋਮੀ ਝੰਡਾ ਲਹਿਰਾਇਆ। ਇਸ ਮੌਕੇ ਰਾਣਾ ਕੇ. ਪੀ. ਸਿੰਘ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਦੇਸ਼ ਦੀ ਆਜ਼ਾਦੀ ਦੇ ਸ਼ਹੀਦਾਂ ਨੂੰ ਯਾਦ ਕੀਤਾ।

PunjabKesari

ਇਸ ਵਾਰ ਦੇ ਆਜ਼ਾਦੀ ਦਿਹਾੜੇ ਦਾ ਸਮਾਗਮ ਕਾਫ਼ੀ ਸੀਮਤ ਰਿਹਾ ਅਤੇ ਕੋਰੋਨਾ ਕਾਰਨ ਸਕੂਲੀ ਬੱਚਿਆਂ ਦੇ ਸੱਭਿਆਚਾਰਕ ਅਤੇ ਦੇਸ਼ ਭਗਤੀ ਦੀ ਪ੍ਰੋਗਰਾਮਾਂ ਤੋਂ ਬਿਨ੍ਹਾਂ ਹੀ ਆਜ਼ਾਦੀ ਦਿਹਾੜਾ ਮਨਾਇਆ ਗਿਆ। ਮੁੱਖ ਸ਼ਟੇਜ ਤੋਂ ਇਲਾਵਾ ਸ਼ਟੇਡੀਅਮ ਲਗਭਗ ਖਾਲ਼ੀ ਰਿਹਾ। ਰਾਣਾ ਕੇ. ਪੀ. ਸਿੰਘ ਨੇ ਗੁਬਾਰੇ ਛੱਡੇ ਅਤੇ ਪੰਜਾਬ ਪੁਲਸ ਦੀ ਇਕ ਟੁਕੜੀ ਤੋਂ ਸਲਾਮੀ ਲਈ।

PunjabKesari


ਇਸ ਦੋਰਾਨ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ ਅਤੇ ਪਲਾਜ਼ਮਾ ਡੋਨੇਟ ਕਰਨ ਵਾਲੇ ਅਤੇ ਕੋਰੋਨਾ ਮਹਾਮਾਰੀ 'ਤੇ ਜਿੱਤ ਹਾਸਲ ਕਰਨ ਵਾਲੇ ਡਾਕਟਰਾਂ ਨੂੰ ਵੀ ਸਨਮਾਨਤ ਕੀਤਾ ਗਿਆ। ਇਸ ਦੌਰਾਨ ਉਨ੍ਹਾ ਕਿਹਾ ਕਿ ਪਹਿਲੀ ਵਾਰ ਕੋਰੋਨਾ ਦੇ ਪ੍ਰਕੋਪ ਹੇਠ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਦੋਰਾਨ ਉਨ੍ਹਾਂ ਪੰਜਾਬ ਸਰਕਾਰ ਦੀ ਉਪਲੱਬਧੀਆ ਗਿਣਵਾਉਂਦੇ ਹੋਏ ਰੂਪਨਗਰ ਜ਼ਿਲ੍ਹੇ 'ਚ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਵੀ ਦੱਸਿਆ। 

PunjabKesari

ਸੁਲਤਾਨਪੁਰ ਲੋਧੀ ਚ ਐੱਸ. ਡੀ. ਐੱਮ. ਡਾ. ਚਾਰੂਮਿਤਾ ਨੇ ਤਿਰੰਗਾ ਲਹਿਰਾਇਆ 
ਸੁਲਤਾਨਪੁਰ ਲੋਧੀ (ਸੋਢੀ)— ਇਤਿਹਾਸਕ ਨਗਰ ਸੁਲਤਾਨਪੁਰ ਲੋਧੀ ਵਿਖੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਬਹੁਤ ਹੀ ਸਾਦੇ ਢੰਗ ਨਾਲ ਸੰਖੇਪ ਸਮਾਗਮ ਕਰਕੇ ਆਜ਼ਾਦੀ ਦਿਹਾੜਾ ਮਨਾਇਆ ਗਿਆ। ਇਸ ਸਮੇਂ ਐੱਸ. ਡੀ. ਐੱਮ. ਦਫ਼ਤਰ ਮੂਹਰੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਸੁਲਤਾਨਪੁਰ ਲੋਧੀ ਦੀ ਐੱਸ. ਡੀ. ਐੱਮ. ਡਾ. ਚਾਰੂਮਿਤਾ ਨੇ ਕੀਤੀ । ਉਨ੍ਹਾਂ ਨਾਲ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਸ਼੍ਰੀ ਸਰਵਨ ਸਿੰਘ ਬੱਲ ਵੀ ਸਨ। ਇਸ ਸਮੇਂ ਪੁਲਸ ਦੇ ਜਵਾਨਾਂ ਵੱਲੋਂ ਤਿਰੰਗੇ ਨੂੰ ਸਲਾਮੀ ਦਿੱਤੀ ਗਈ ਅਤੇ ਉਪਰੰਤ ਸਮੂਹ ਸ਼ਹੀਦਾਂ ਨੂੰ ਪ੍ਰਣਾਮ ਕਰਦਿਆਂ ਆਜ਼ਾਦੀ ਸਮਾਗਮ ਦੀ ਸਮਾਪਤੀ ਕੀਤੀ ਗਈ। 

PunjabKesari

ਇਸ ਸਮੇਂ ਮਾਣਯੋਗ ਜੱਜ ਮੁਕੇਸ਼ ਕੁਮਾਰ ਸੀਨੀਅਰ ਜੱਜ ਸੁਲਤਾਨਪੁਰ ਲੋਧੀ, ਮਿਸ ਸ਼ਰੂਤੀ ਜੱਜ ਸੁਲਤਾਨਪੁਰ ਲੋਧੀ, ਡੀ. ਐੱਸ. ਪੀ. ਸਰਵਨ ਸਿੰਘ ਬੱਲ , ਤਹਿਸੀਲਦਾਰ ਮੈਡਮ ਸੀਮਾ ਸਿੰਘ, ਨਾਇਬ ਤਹਿਸੀਲਦਾਰ ਵਿਨੋਦ ਕੁਮਾਰ, ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ . Âੰਸਪੈਕਟਰ ਸਰਬਜੀਤ ਸਿੰਘ ਕਈ ਹੋਰਨਾਂ ਨੇ ਸ਼ਿਰਕਤ ਕੀਤੀ। ਦੱਸਣਯੋਗ ਹੈ ਕਿ ਫੈਲ ਰਹੀ ਕੋਰੋਨਾ ਮਹਾਂਮਾਰੀ ਕਾਰਨ ਇਸ ਵਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚ ਆਜਾਦੀ ਦਿਹਾੜੇ ਦਾ ਵੱਡਾ ਮੁੱਖ ਸਮਾਗਮ ਨਹੀਂ ਸੀ ਕੀਤਾ ਗਿਆ ਅਤੇ ਨਾ ਹੀ ਕਿਸੇ ਰਾਜਨੀਤਕ ਆਗੂਆਂ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਹੀ ਬੁਲਾਇਆ ਗਿਆ ।

PunjabKesari

ਕਪੂਰਥਲਾ 'ਚ ਸਾਦੇ ਢੰਗ ਨਾਲ ਮਨਾਇਆ ਗਿਆ ਆਜ਼ਾਦੀ ਦਿਹਾੜਾ 
ਕਪੂਰਥਲਾ 'ਚ 74ਵੇਂ ਆਜ਼ਾਦੀ ਦਿਹਾੜਾ ਮੌਕੇ ਪ੍ਰਸ਼ਾਸਨਿਕ ਕੰਪਲੈਕਸ 'ਚ ਡਿਪਟੀ ਕਮਿਸ਼ਨਰ ਦਿਪਟੀ ਉੱਪਲ ਨੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਐੱਸ.ਐੱਸ.ਪੀ ਦੀ ਅਗਵਾਈ 'ਚ ਪਰੇਡ ਤੋਂ ਸਲਾਮੀ ਲਈ ਗਈ।

PunjabKesari

ਕੋਵਿਡ ਕਾਰਨ ਸਾਦੇ ਢੰਗ ਨਾਲ ਕਰਵਾਏ ਗਏ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦਿੰਦੇ ਹੋਏ ਕੋਰੋਨਾ ਲਾਗ ਦੀ ਬੀਮਾਰੀ ਤੋਂ ਬਚਾਅ ਸਰਕਾਰ ਵੱਲੋਂ ਦਿੱਤੇ ਗਏ ਹੁਕਮਾਂ ਦੀ ਪਾਲਣਾ ਕਰਨ ਦੀ ਅਪੀਲ ਕਰਦੇ ਹੋਏ ਇਸ ਲਾਗ ਦੀ ਬੀਮਾਰੀ ਤੋਂ ਆਜ਼ਾਦੀ ਪਾਉਣ ਦੀ ਅਪੀਲ ਕੀਤੀ।

PunjabKesari


author

shivani attri

Content Editor

Related News