ਆਜ਼ਾਦੀ ਦਿਹਾੜੇ ''ਤੇ ਭਾਰਤ ਸਰਕਾਰ ਵਿਰੁੱਧ ਪੋਸਟਰ ਲਗਵਾਉਣ ਦੇ ਦੋਸ਼ ''ਚ ਦੋ ਕਾਬੂ
Friday, Aug 16, 2019 - 05:01 PM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਆਜ਼ਾਦੀ ਦਿਹਾੜੇ 'ਤੇ ਸ਼ਾਂਤੀ ਭੰਗ ਕਰਨ ਅਤੇ ਭਾਰਤ ਸਰਕਾਰ ਵਿਰੁੱਧ ਪੋਸਟਰ ਲਗਵਾਉਣ ਦੇ ਦੋਸ਼ 'ਚ ਪੁਲਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਜਦੋਂ ਪੁਲਸ ਪਾਰਟੀ ਹੰਡਿਆਇਆ ਵਿਖੇ ਮੌਜੂਦ ਸੀ ਤਾਂ ਮੁਖਬਰ ਦੀ ਸੂਚਨਾ 'ਤੇ ਇਕ ਕਾਰ ਅਤੇ ਇਕ ਮੋਟਰਸਾਈਕਲ 'ਤੇ ਸਵਾਰ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਭਾਰਤ ਸਰਕਾਰ ਵਿਰੁੱਧ ਛਪਵਾਏ ਗਏ ਪੋਸਟਰ ਬਰਾਮਦ ਕੀਤੇ ਗਏ।
15 ਅਗਸਤ ਹੋਣ ਕਰਕੇ ਵਿਅਕਤੀ ਇਨ੍ਹਾਂ ਪੋਸਟਰਾਂ ਨੂੰ ਪਿੰਡਾਂ 'ਚ ਵੰਡਣ ਦੀ ਤਾਕ 'ਚ ਸਨ ਅਤੇ ਅਮਨ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਸਨ। ਗ੍ਰਿਫਤਾਰ ਵਿਅਕਤੀਆਂ ਦੀ ਪਛਾਣ ਵਿਜੈ ਕੁਮਾਰ ਵਾਸੀ ਰਮਦਾਸਪੁਰਾ ਜ਼ਿਲਾ ਹੁਸ਼ਿਆਰਪੁਰ, ਗੁਰਮੇਲ ਸਿੰਘ ਵਾਸੀ ਜੋਗਾ ਵਜੋਂ ਹੋਈ ਹੈ।