ਇਨਸਾਨੀਅਤ ਹੋਈ ਸ਼ਰਮਸਾਰ, 2 ਮਹੀਨਿਆਂ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ, ਜਾਨੋਂ ਮਾਰਨ ਦੀਆਂ ਵੀ ਦਿੱਤੀਆਂ ਧਮਕੀਆਂ
Monday, Jul 17, 2023 - 04:53 AM (IST)
ਮੁੱਲਾਂਪੁਰ ਦਾਖਾ (ਕਾਲੀਆ) : ਥਾਣਾ ਸੁਧਾਰ ਅਧੀਨ ਪੈਂਦੇ ਇਕ ਪਿੰਡ ’ਚ ਇਕ ਸਿਰਫਿਰੇ ਕਾਮੀ ਵਿਅਕਤੀ ਨੇ ਸ਼ਰਮ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਸਿਰਫ 2 ਮਹੀਨਿਆਂ ਦੀ ਫੁੱਲ ਭਰ ਬੱਚੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ, ਜਿਸ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਸੁਧਾਰ ਦੇ ਐੱਸ. ਐੱਚ. ਓ. ਸ਼ਰਨਜੀਤ ਸਿੰਘ ਨੇ ਦੱਸਿਆ ਕਿ ਬੱਚੀ ਦੀ ਮਾਂ ਨੇ ਆਪਣੇ ਬਿਆਨਾਂ ’ਚ ਦੋਸ਼ ਲਗਾਇਆ ਕਿ ਮੇਰੀ ਬੱਚੀ ਸਿਰਫ 2 ਮਹੀਨੇ 5 ਦਿਨ ਦੀ ਹੈ। ਸਾਡੇ ਘਰ ਨੇੜੇ ਮੇਰੇ ਸਹੁਰਾ ਪਰਿਵਾਰ ਦੀ ਰਿਸ਼ਤੇਦਾਰੀ ’ਚ ਅਕਸਰ ਗੁਰਬਿੰਦਰ ਸਿੰਘ ਸਾਡੇ ਘਰ ਆਉਂਦਾ-ਜਾਂਦਾ ਰਹਿੰਦਾ ਸੀ। 8 ਜੁਲਾਈ ਨੂੰ ਮੈਂ ਘਰ ’ਚ ਮੌਜੂਦ ਸੀ ਤਾਂ ਸ਼ਾਮ 3 ਵਜੇ ਦੇ ਕਰੀਬ ਮੇਰੀ ਬੱਚੀ ਨੂੰ ਖਿਡਾਉਣ ਲਈ ਸਾਡੇ ਘਰ ਆਇਆ ਤੇ ਮੈਂ ਰਸੋਈ ’ਚ ਕੰਮ ਕਰ ਰਹੀ ਸੀ।
ਇਹ ਵੀ ਪੜ੍ਹੋ : ਲੱਖਾਂ ਡਾਲਰ ਲਾ ਕੇ ਆਸਟ੍ਰੇਲੀਆ ਭੇਜੀ ਪਤਨੀ ਨੇ ਦਿਖਾਏ ਰੰਗ, ਪਤੀ ਨੂੰ PR ਕਰਵਾਉਣ ਤੋਂ ਮੁੱਕਰੀ
ਮੇਰੀ ਬੱਚੀ ਅਚਾਨਕ ਉੱਚੀ-ਉੱਚੀ ਰੋਣ ਲੱਗ ਪਈ, ਜਿਸ ਨੂੰ ਮੈਂ ਦੇਖਣ ਗਈ ਤਾਂ ਗੁਰਬਿੰਦਰ ਸਿੰਘ ਬਿੱਟੂ ਬੱਚੀ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ ਸੀ। ਜਦੋਂ ਮੈਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਧਮਕੀਆਂ ਦਿੰਦਾ ਇਹ ਕਹਿ ਕੇ ਚਲਾ ਗਿਆ ਕਿ ਜੇ ਕਿਸੇ ਨੂੰ ਕੁਝ ਦੱਸਿਆ ਤਾਂ ਤੈਨੂੰ ਤੇ ਤੇਰੀ ਧੀ ਨੂੰ ਜਾਨੋਂ ਮਾਰ ਦੇਵਾਂਗਾ। ਉਸ ਦਿਨ ਤੋਂ ਹੀ ਬੱਚੀ ਦੀ ਸਿਹਤ ਖਰਾਬ ਹੋ ਗਈ, ਜਿਸ ਦਾ ਇਲਾਜ ਮੈਂ ਆਪਣੇ ਤੌਰ ’ਤੇ ਪ੍ਰਾਈਵੇਟ ਹਸਪਤਾਲ ਕਰਵਾਉਂਦੀ ਰਹੀ। ਅੱਜ ਮੇਰੇ ਪਤੀ ਨੇ ਬੱਚੀ ਦੇ ਅਚਾਨਕ ਇਸ ਤਰ੍ਹਾਂ ਬੀਮਾਰ ਹੋਣ ਦਾ ਕਾਰਨ ਪੁੱਛਿਆ ਤਾਂ ਸਾਰੀ ਘਟਨਾ ਬਾਰੇ ਦੱਸਿਆ।
ਇਹ ਵੀ ਪੜ੍ਹੋ : ਪ੍ਰੇਮੀ ਦੇ ਸਾਹਮਣੇ ਨਾਬਾਲਗ ਲੜਕੀ ਨਾਲ 3 ਨੌਜਵਾਨਾਂ ਨੇ ਕੀਤਾ ਸਮੂਹਿਕ ਜਬਰ-ਜ਼ਨਾਹ
ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਇੰਸਪੈਕਟਰ ਕਮਲਦੀਪ ਕੌਰ ਰਹੇ ਹਨ। ਪੀੜਤ ਬੱਚੀ ਦੀ ਮਾਂ ਦੇ ਬਿਆਨਾਂ ’ਤੇ ਗੁਰਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਹਿੱਸੋਵਾਲ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਕਾਬੂ ਕਰ ਲਿਆ ਗਿਆ ਹੈ। ਇਸ ਸਬੰਧੀ ਜਦੋਂ ਡੀ. ਐੱਸ. ਪੀ. ਜਸਬਿੰਦਰ ਸਿੰਘ ਖਹਿਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੀੜਤ ਬੱਚੀ ਦਾ ਮੈਡੀਕਲ 27 ਜੁਲਾਈ ਨੂੰ ਸਿਵਲ ਹਸਪਤਾਲ ਲੁਧਿਆਣਾ ਵਿਖੇ ਡਾਕਟਰਾਂ ਦੇ ਬੋਰਡ ਵੱਲੋਂ ਕੀਤਾ ਜਾਵੇਗਾ ਅਤੇ ਮੁਲਜ਼ਮ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਲਈ ਪੁਲਸ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵੇਗਾ ਤਾਂ ਜੋ ਭਵਿੱਖ ’ਚ ਅਜਿਹਾ ਘਿਨੌਣਾ ਅਪਰਾਧ ਕਰਨ ਬਾਰੇ ਕੋਈ ਸੋਚ ਵੀ ਨਾ ਸਕੇ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8