ਵੱਡੀ ਖ਼ਬਰ: ਪਟਵਾਰੀਆਂ ਦੇ ਕਾਰਜਕਾਲ ਸਬੰਧੀ ਪੰਜਾਬ ਸਰਕਾਰ ਵੱਲੋਂ ਨਵਾਂ ਨੋਟੀਫਿਕੇਸ਼ਨ ਜਾਰੀ

Tuesday, Aug 01, 2023 - 04:03 PM (IST)

ਵੱਡੀ ਖ਼ਬਰ: ਪਟਵਾਰੀਆਂ ਦੇ ਕਾਰਜਕਾਲ ਸਬੰਧੀ ਪੰਜਾਬ ਸਰਕਾਰ ਵੱਲੋਂ ਨਵਾਂ ਨੋਟੀਫਿਕੇਸ਼ਨ ਜਾਰੀ

ਜਲੰਧਰ (ਨਰਿੰਦਰ ਮੋਹਨ) : ਪੰਜਾਬ ਦੇ ਪਟਵਾਰੀ ਦੇਸ਼ ਭਰ ਵਿਚ ਅਜਿਹੇ ਅਧਿਕਾਰੀ ਹੋਣਗੇ, ਜੋ 65 ਸਾਲ ਦੀ ਉਮਰ ਤੋਂ ਬਾਅਦ ਵੀ ਸੇਵਾ ਨਿਭਾਅ ਰਹੇ ਹਨ। ਹੁਣ ਤੱਕ ਇਹ ਵਿਸ਼ੇਸ਼ ਅਧਿਕਾਰ ਸਿਰਫ਼ ਸੁਪਰੀਮ ਕੋਰਟ ਦੇ ਉਨ੍ਹਾਂ ਜੱਜਾਂ ਨੂੰ ਸੀ, ਜਿਨ੍ਹਾਂ ਦੀ ਸੇਵਾਮੁਕਤੀ ਦੀ ਉਮਰ 65 ਸਾਲ ਹੈ। ਪੰਜਾਬ ਸਰਕਾਰ ਨੇ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਠੇਕੇ ’ਤੇ ਕੰਮ ਕਰ ਰਹੇ ਪਟਵਾਰੀਆਂ ਅਤੇ ਕਾਨੂੰਨਗੋ ਦੀਆਂ ਸੇਵਾਵਾਂ ਵਿਚ 31 ਜਨਵਰੀ, 2024 ਤੱਕ ਵਾਧਾ ਕਰਨ ਲਈ ਕਿਹਾ ਹੈ। ਇਹ ਉਹ ਪਟਵਾਰੀ ਅਤੇ ਕਾਨੂੰਨਗੋ ਹਨ, ਜਿਨ੍ਹਾਂ ਦੀ ਸੇਵਾਮੁਕਤੀ ਤੋਂ ਬਾਅਦ ਵੀ ਵਾਰ-ਵਾਰ ਸੇਵਾਕਾਲ ਵਿਚ ਵਾਧਾ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਘਟਨਾ: 2 ਪ੍ਰਵਾਸੀਆਂ ਵੱਲੋਂ ਨਾਬਾਲਗਾ ਨਾਲ ਜਬਰ-ਜ਼ਿਨਾਹ, ਕੁੜੀ ਦੇ ਹੱਥ ਬੰਨ੍ਹ ਹੋਏ ਫ਼ਰਾਰ

ਪੰਜਾਬ ਦੇ ਮਾਲ ਵਿਭਾਗ ਵਿਚ ਪਟਵਾਰੀਆਂ ਦੀ ਘਾਟ ਹੈ। ਸੂਬੇ ਵਿਚ ਪਟਵਾਰੀਆਂ ਦੀਆਂ 4716 ਅਸਾਮੀਆਂ ਦੇ ਮੁਕਾਬਲੇ ਸਿਰਫ਼ 1700 ਪਟਵਾਰੀ ਹੀ ਕੰਮ ਕਰ ਰਹੇ ਹਨ। ਸਰਕਾਰ ਨੇ ਨਵੇਂ ਪਟਵਾਰੀਆਂ ਦੀ ਭਰਤੀ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ ਅਤੇ 710 ਪਟਵਾਰੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਪਿਛਲੇ ਸਾਲ ਸਰਕਾਰ ਨੇ ਵਿਭਾਗ ਵਿਚ ਪਟਵਾਰੀਆਂ ਦੀ ਘਾਟ ਨੂੰ ਦੂਰ ਕਰਨ ਲਈ ਸੇਵਾਮੁਕਤ ਪਟਵਾਰੀਆਂ ਨੂੰ ਠੇਕੇ ’ਤੇ ਨਿਯੁਕਤ ਕਰਨ ਦਾ ਫ਼ੈਸਲਾ ਕੀਤਾ ਸੀ। ਇਸ ਦੇ ਲਈ ਸਰਕਾਰ ਨੇ ਸੇਵਾਮੁਕਤ ਪਟਵਾਰੀਆਂ ਦੀ ਤਨਖ਼ਾਹ ਅਤੇ ਉਮਰ ਵਿਚ ਵਾਧਾ ਕੀਤਾ ਸੀ। ਤਨਖ਼ਾਹ 25,000 ਰੁਪਏ ਤੋਂ ਵਧਾ ਕੇ 35,000 ਰੁਪਏ ਕੀਤੀ ਗਈ ਸੀ ਅਤੇ ਉਮਰ 65 ਸਾਲ ਤੋਂ ਵਧਾ ਕੇ 67 ਸਾਲ ਕਰਨ ਦੀ ਤਜਵੀਜ਼ ਸੀ। ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਪਟਵਾਰੀਆਂ ਦੇ ਦੋ ਹਜ਼ਾਰ ਅਹੁਦਿਆਂ ਦੇ ਮੁਕਾਬਲੇ ਸਿਰਫ਼ 200 ਪਟਵਾਰੀ ਹੀ ਠੇਕੇ ’ਤੇ ਕੰਮ ਕਰਨ ਲਈ ਤਿਆਰ ਹੋਏ। ਵਿਭਾਗ ਵਿਚ ਕਮੀ ਤੋਂ ਬਚਣ ਲਈ ਸਰਕਾਰ ਨੇ ਹੁਣ ਠੇਕੇ ’ਤੇ ਰੱਖੇ ਪਟਵਾਰੀਆਂ ਅਤੇ ਕਾਨੂੰਨਗੋ ਦੇ ਕੰਮ ਦੇ ਮਿਆਦ ਨੂੰ ਵਧਾਉਣ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ : ਹੁਣ ਟ੍ਰੈਫਿਕ ਚਲਾਨ ਹੋਣ 'ਤੇ ਜੁਰਮਾਨਾ ਭਰਨ ਦੀ ਖੱਜਲ-ਖੁਆਰੀ ਤੋਂ ਮਿਲੇਗਾ ਛੁਟਕਾਰਾ

ਮਾਲ ਤੇ ਮੁੜ ਵਸੇਬਾ ਵਿਭਾਗ ਨੇ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਅਤੇ ਹੋਰਨਾਂ ਨੂੰ ਪੱਤਰ ਜਾਰੀ ਕਰ ਕੇ ਸੂਚਿਤ ਕੀਤਾ ਹੈ ਕਿ ਸੂਬੇ ਵਿਚ ਪਟਵਾਰੀਆਂ ਦੀ ਅਣਹੋਂਦ ਨੂੰ ਦੇਖਦੇ ਹੋਏ ਪਟਵਾਰੀਆਂ/ਕਾਨੂੰਨਗੋ ਨੂੰ ਠੇਕੇ ’ਤੇ 31 ਜੁਲਾਈ, 2023 ਤੱਕ ਭਰਤੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਸੀ, ਜਿਸ ਕਾਰਨ ਹੁਣ ਮੁੱਖ ਮੰਤਰੀ ਦੀ ਮਨਜ਼ੂਰੀ ਤੋਂ ਬਾਅਦ ਠੇਕੇ ’ਤੇ ਕੰਮ ਕਰਦੇ ਪਟਵਾਰੀਆਂ ਦੀਆਂ ਸੇਵਾਵਾਂ 31 ਜਨਵਰੀ, 2024 ਤੱਕ ਵਧਾ ਦਿੱਤੀਆਂ ਗਈਆਂ ਹਨ ਅਤੇ ਇਸ ਦੇ ਨਾਲ ਹੀ ਵਿਭਾਗ ਨੂੰ ਠੇਕੇ ’ਤੇ ਕੰਮ ਕਰਦੇ ਪਟਵਾਰੀਆਂ ਦੀਆਂ ਤਨਖ਼ਾਹਾਂ ਦੀ ਅਦਾਇਗੀ ਲਈ ਵੀ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਵਿਭਾਗ ਦੇ ਸੂਤਰਾਂ ਦਾ ਕਹਿਣਾ ਹੈ ਕਿ ਜਨਵਰੀ ਤੱਕ ਟ੍ਰੇਨਿੰਗ ਲੈ ਰਹੇ ਪਟਵਾਰੀ ਵੀ ਡਿਊਟੀ ’ਤੇ ਆ ਜਾਣਗੇ, ਉਦੋਂ ਤੱਕ ਲੋਕਾਂ ਨੂੰ ਮਾਲੀ ਕੰਮਾਂ ਵਿਚ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਠੇਕਾ ਪਟਵਾਰੀਆਂ ਦੇ ਸੇਵਾ ਕਾਲ ਵਿਚ ਵਾਧਾ ਕੀਤਾ ਜਾ ਰਿਹਾ ਹੈ।

 ਇਹ ਵੀ ਪੜ੍ਹੋ :  'ਆਪ' ਵਿਧਾਇਕਾਂ ਖ਼ਿਲਾਫ਼ ਸ਼ਿਕਾਇਤਾਂ ਮਿਲਣ ਮਗਰੋਂ ਮੀਟਿੰਗਾਂ ਸ਼ੁਰੂ, ਹਾਈਕਮਾਨ ਕੋਲ ਪੁੱਜੇਗੀ 'ਰਿਐਲਿਟੀ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harnek Seechewal

Content Editor

Related News