ਅੰਮ੍ਰਿਤਸਰ ਤੋਂ ਵੱਧੀ ਖ਼ਬਰ, 72 ਲੋਕਾਂ ਨੂੰ ਸੱਪ ਨੇ ਡੰਗਿਆ
Tuesday, Jul 22, 2025 - 02:29 PM (IST)

ਅੰਮ੍ਰਿਤਸਰ (ਦਲਜੀਤ)-ਬਰਸਾਤੀ ਮੌਸਮ ਦੌਰਾਨ ‘ਸਨੇਕ ਬਾਈਟ’ ਦੇ ਮਾਮਲੇ ਇਕਦਮ ਨਾਲ ਵੱਧ ਗਏ ਹਨ। ਪਿਛਲੇ 50 ਦਿਨਾਂ ਵਿਚ ‘ਸਨੇਕ ਬਾਈਟ’ ਦੇ 72 ਮਾਮਲੇ ਸਾਹਮਣੇ ਆ ਚੁੱਕੇ ਹਨ। ਗੁਰੂ ਨਾਨਕ ਦੇਵ ਹਸਪਤਾਲ ਵਿਚ ਉਕਤ ਮਰੀਜ਼ਾਂ ਦਾ ਸਫਲ ਇਲਾਜ ਕਰ ਕੇ ਉਨ੍ਹਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਗਈਆਂ ਹਨ। ਇਸ ਤੋਂ ਇਲਾਵਾ ਹਸਪਤਾਲ ਪ੍ਰਸ਼ਾਸਨ ਵੱਲੋਂ ‘ਸਨੇਕ ਬਾਈਟ’ ਦੇ ਸ਼ਿਕਾਰ ਹੋਏ ਮਰੀਜ਼ਾਂ ਦਾ ਜਿੱਥੇ ਮੁਫਤ ਇਲਾਜ ਕੀਤਾ ਜਾ ਰਿਹਾ ਹੈ, ਉੱਥੇ ਹੀ ਬਾਜ਼ਾਰੀ ਤੌਰ ’ਤੇ ਬੇਹੱਦ ਮਹਿੰਗੇ ਐਂਟੀ ਸਨੇਕ ਵੈਲਮ ਨਾ ਦੇ ਇੰਜੈਕਸ਼ਨ ਮੁਫਤ ਵਿਚ ਮਰੀਜ਼ਾਂ ਨੂੰ ਲਗਾਏ ਜਾ ਰਹੇ ਹਨ।ਹਸਪਤਾਲ ਵਿਚ ਰੋਜ਼ਾਨਾ 2 ਤੋਂ 3 ਮਾਮਲੇ ‘ਸਨੇਕ ਬਾਈਟ’ ਦੇ ਸਾਹਮਣੇ ਆ ਰਹੇ ਹਨ, ਜਦਕਿ ਅੱਜ 5 ਮਰੀਜ਼ ਸਨੇਕ ਬਾਈਟ ਦੇ ਸ਼ਿਕਾਰ ਹੋਏ ਦਾਖਲ ਕੀਤੇ ਗਏ ਹਨ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਵਾਸੀਆਂ ਲਈ ਵੱਡਾ ਤੋਹਫ਼ਾ
ਗੁਰੂ ਨਾਨਕ ਦੇਵ ਹਸਪਤਾਲ ਦੀ ਗੱਲ ਕਰੀਏ ਤਾਂ ਜੂਨ ਮਹੀਨੇ 35 ਅਤੇ ਜੁਲਾਈ ਦੇ ਮਹੀਨੇ ਵਿਚ 21 ਦਿਨਾਂ ਵਿਚ 37 ਮਾਮਲੇ ਸਨੇਕ ਬਾਈ ਦੇ ਸਾਹਮਣੇ ਆਏ ਹਨ। ਗੁਰੂ ਨਾਨਕ ਦੇਵ ਹਸਪਤਾਲ ਵਿਚ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਤੋਂ ਸਨੇਕ ਬਾਈਟ ਦੇ ਸ਼ਿਕਾਰ ਹੋਏ ਮਰੀਜ਼ ਵੱਡੀ ਤਾਦਾਦ ਵਿਚ ਹਸਪਤਾਲ ਦੀ ਐਮਰਜੈਂਸੀ ਵਿਚ ਦਾਖਲ ਹੋ ਰਹੇ ਹਨ ਅਤੇ ਹਸਪਤਾਲ ਪ੍ਰਸ਼ਾਸਨ ਵੱਲੋਂ ਮਰੀਜ਼ਾਂ ਦੀ ਕੀਮਤੀ ਜਾਨ ਬਚਾਉਣ ਲਈ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪਠਾਨਕੋਟ ਦਾ ਕਈ ਪਿੰਡਾਂ ਨਾਲੋਂ ਸੰਪਰਕ ਟੁੱਟਿਆ
‘ਸਨੇਕ ਬਾਈਟ’ ਦਾ ਇਲਾਜ ਮੁਫਤ ਕੀਤਾ ਜਾ ਰਿਹੈ : ਮੈਡੀਕਲ ਸੁਪਰਡੈਂਟ
ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਪਿਛਲੇ 50 ਦਿਨਾਂ ਵਿਚ 72 ‘ਸਨੇਕ ਬਾਈਟ’ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਸਾਰੇ ਮਰੀਜ਼ਾਂ ਦੀ ਜਾਨ ਸੁਰੱਖਿਅਤ ਕਰ ਕੇ ਉਨ੍ਹਾਂ ਦਾ ਇਲਾਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਨੇਕ ਬਾਈਟ ਦਾ ਇਲਾਜ ਮੁਫਤ ਵਿਚ ਹਸਪਤਾਲ ਵਿਚ ਕੀਤਾ ਜਾ ਰਿਹਾ ਹੈ। ਹਸਪਤਾਲ ਵਿੱਚ ਸਨੇਕ ਬਾਈਟ ਦੇ ਸ਼ਿਕਾਰ ਮਰੀਜ਼ ਨੂੰ ਇੱਕ ਸਮੇਂ ਦੌਰਾਨ 10 ਇੰਜੈਕਸ਼ਨ ਐਂਟੀ ਸਨੇਕ ਵੈਲਮ ਲਗਾਏ ਜਾਂਦੇ ਹਨ, ਜਿਸ ਦੀ ਪ੍ਰਾਈਵੇਟ ਤੌਰ ’ਤੇ ਕੀਮਤ ਪ੍ਰਤੀ ਇੰਜੈਕਸ਼ਨ 2200 ਰੁਪਏ ਹੈ, ਜਦਕਿ ਹਸਪਤਾਲ ਵਿੱਚ ਇਹ ਇੰਜੈਕਸ਼ਨ ਮੁਫਤ ਵਿੱਚ ਮਰੀਜ਼ਾਂ ਨੂੰ ਲਗਾਏ ਜਾਂਦੇ ਹਨ।
ਇਹ ਵੀ ਪੜ੍ਹੋ- ਪੰਜਾਬੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਦੇਣ ਜਾ ਰਹੀ ਵੱਡੀ ਸਹੂਲਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8