ਕਸ਼ਮੀਰ ਤੋਂ 70 ਕਿਲੋ ਭੁੱਕੀ ਸਪਲਾਈ ਕਰਨ ਵਾਲੇ ਪਿਉ-ਪੁੱਤ ਸਮੇਤ ਅਤੇ ਇਕ ਹੋਰ ਗ੍ਰਿਫਤਾਰ

11/03/2017 5:59:50 PM


ਸੰਗਰੂਰ (ਬੇਦੀ) - ਐਸ. ਟੀ. ਐਫ. ਸੰਗਰੂਰ ਅਤੇ ਸੀ. ਆਈ. ਏ. ਸਟਾਫ਼ ਬਹਾਦੁਰ ਸਿੰਘ ਵਾਲੇਦੀ ਟੀਮ ਦੇ ਇਕ ਸਾਂਝੇ ਅਪਰੇਸ਼ਨ ਦੌਰਾਨ 3 ਵਿਅਕਤੀਆਂ ਨੂੰ 70 ਕਿਲੋ ਭੁੱਕੀ ਸਣੇ ਕਾਬੂ ਕੀਤਾ ਗਿਆ। 
ਜਾਣਕਾਰੀ ਦਿੰਦਿਆ ਮਨਜੀਤ ਸਿੰਘ ਬਰਾੜ ਸੁਪਰਡੈਂਟ ਪੁਲਸ ਸਪੈਸ਼ਲ ਟਾਸਕ ਫੋਰਸ ਸੰਗਰੂਰ ਨੇ ਦੱਸਿਆ ਕਿ ਐਸ. ਟੀ. ਏ. ਸੰਗਰੂਰ ਦੇ ਥਾਣੇਦਾਰ ਰਵਿੰਦਰ ਕੁਮਾਰ ਭੱਲਾ ਦੀ ਅਗਵਾਈ ਵਾਲੀ ਐਸ. ਟੀ. ਐਫ. ਟੀਮ ਸੰਗਰੂਰ ਅਤੇ ਸੀ. ਆਈ. ਏ. ਸਟਾਫ਼ ਬਹਾਦਰ ਸਿੰਘ ਵਾਲਾ ਦੇ ਇੰਚਾਰਜ ਹਰਵਿੰਦਰ ਸਿੰਘ ਖੇਹਰਾ ਦੀ ਅਗਵਾਈ ਵਾਲੀ ਟੀਮ ਦੇ ਸਹਾਇਕ ਥਾਣੇਦਾਰ ਅਵਤਾਰ ਸਿੰਘ ਸ਼ੱਕੀ ਪੁਰਸਾਂ ਦੀ ਪੜਤਾਲ ਦੇ ਸਬੰਧ 'ਚ ਪਿੰਡ ਹੁਸੈਨਪੁਰ ਤੋਂ ਧੰਨੋ ਵੱਲ ਨੂੰ ਜਾ ਰਹੇ ਸੀ ਤਾਂ ਪਿੰਡ ਹੂਸੈਨਪੁਰਾ ਤੋਂ ਕਰੀਬ ਅੱਧਾ ਕਿਲੋਮੀਟਰ ਅੱਗੇ ਸੜਕ 'ਤੇ ਖੜੇ ਇਕ ਕੈਂਟਰ ਨੂੰ ਸ਼ੱਕ ਦੇ ਅਧਾਰ 'ਤੇ ਚੈਕ ਕੀਤਾ ਤਾਂ ਕੈਂਟਰ 'ਚ 3 ਵਿਅਕਤੀ ਸਵਾਰ ਸਨ। ਕੈਂਟਰ ਦੇ ਡਰਾਇਵਰ ਵਾਲੀ ਪਿਛਨੀ ਸੀਟ 'ਤੇ ਪਏ 3 ਪਲਾਸਟਿਕ ਦੇ ਥੈਲਿਆਂ 'ਚੋਂ 70 ਕਿਲੋਂ ਭੁੱਕੀ ਬਰਾਮਦ ਕੀਤੀ ਕਰਕੇ ਤਿੰਨੇ ਕਥਿਤ ਦੋਸ਼ੀਆਂ ਅਬਦੁਲ ਮਜੀਦ ਉਰਫ਼ ਐਮ. ਐਲ. ਏ. ਪੁੱਤਰ ਮੁਹੰਮਦ ਰਮਜਾਨ, ਤਿਲਹਾ ਪੁੱਤਰ ਅਬਦੁਲ ਮਜੀਦ ਵਾਸੀਅਨ ਈਦਗਾਹ ਰੋਡ ਇਸਮਾਇਲ ਬਸਤੀ ਮਲੇਰਕੋਟਲਾ ਅਤੇ ਗੁਲਜਾਰ ਖਾਂ ਪੁੱਤਰ ਸਲਾਮਤ ਅਲੀ ਵਾਸੀ ਢੱਢੇਵਾਲੀ ਖਿਲਾਫ਼ ਥਾਣਾ ਸੰਦੌੜ ਵਿਖੇ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ। 

ਸੇਬਾਂ ਦੀਆਂ ਪੇਟੀਆਂ 'ਚ ਲੁਕਾ ਕੇ ਲਿਆਉਂਦੇ ਸੀ ਭੁੱਕੀ
ਕਥਿਤ ਦੋਸ਼ੀ ਤਿਲਹਾ ਅਤੇ ਇਸਦੇ ਪਿਤਾ ਅਬਦੁਲ ਮਜੀਦ ਦੀ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਸ੍ਰੀਨਗਰ ਤੋਂ ਆਪਣੇ ਕੈਟਰ ਵਿਚ ਸੇਬ ਲੋਡ ਕਰਕੇ ਲੈ ਕੇ ਆਉਂਦੇ ਹਨ ਅਤੇ ਉੱਥੋਂ ਹੀ ਸੇਬਾਂ ਦੀਆਂ ਪੇਟੀਆਂ ਵਿਚ ਭੁੱਕੀ ਭਰ ਕੇ ਲਿਆਉਂਦੇ ਅਤੇ ਇੱਥੇ ਆ ਕੇ ਭੁੱਕੀ ਨੂੰ ਬੋਰੀਆਂ 'ਚ ਭਰ ਸਪਲਾਈ ਕਰਦੇ ਹਨ। ਕਥਿਤ ਦੋਸ਼ੀਆਂ ਦਾ ਰਿਮਾਂਡ ਲੈ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।


Related News