ਸਕੂਟਰੀ ਸਵਾਰ ਪਿਉ-ਪੁੱਤ ’ਤੇ ਡਿੱਗਿਆ ਦਰੱਖ਼ਤ, ਪਿਤਾ ਦੀ ਮੌਤ

06/05/2024 2:47:34 PM

ਬਠਿੰਡਾ (ਸੁਖਵਿੰਦਰ) : ਇੱਥੇ ਜੋਗਾਨੰਦ ਰੋਡ ’ਤੇ ਜਾ ਰਹੇ ਸਕੂਟਰੀ ਸਵਾਰ ਪਿਓ-ਪੁੱਤ ’ਤੇ ਦਰੱਖ਼ਤ ਡਿੱਗਣ ਕਾਰਨ ਪਿਤਾ ਦਾ ਮੌਤ ਹੋ ਗਈ, ਜਦਕਿ ਉਸਦਾ ਪੁੱਤਰ ਗੰਭੀਰ ਜ਼ਖਮੀ ਹੋ ਗਿਆ। ਉਨ੍ਹਾਂ ਨੂੰ ਤੁਰੰਤ ਜ਼ਖਮੀ ਹਾਲਤ 'ਚ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਜਾਣਕਾਰੀ ਅਨੁਸਾਰ ਸਵੇਰੇ ਜੋਗਾਨੰਦ ਰੋਡ ’ਤੇ ਸਕੂਟਰੀ ’ਤੇ ਜਾ ਰਹੇ ਪਿਓ-ਪੁੱਤ ’ਤੇ ਅਚਾਨਕ ਦਰੱਖ਼ਤ ਡਿੱਗ ਗਿਆ, ਜਿਸ ਕਾਰਨ ਦੋਵੇਂ ਦਰੱਖ਼ਤ ਹੇਠਾਂ ਦੱਬ ਗਏ। ਆਸ-ਪਾਸ ਦੇ ਲੋਕਾਂ ਵੱਲੋਂ ਸਹਾਰਾ ਅਤੇ ਐੱਸ. ਡੀ. ਐੱਫ. ਦੇ ਜਵਾਨਾਂ ਨੂੰ ਸੂਚਿਤ ਕੀਤਾ ਗਿਆ।

ਸੂਚਨਾ ਮਿਲਣ ’ਤੇ ਦੋਵਾਂ ਸੰਸਥਾਵਾਂ ਦੇ ਵਰਕਰ ਮੌਕੇ ’ਤੇ ਪਹੁੰਚੇ ਅਤੇ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਦਰੱਖ਼ਤ ਹੇਠੋਂ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਵੱਲੋਂ ਪਿਤਾ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਪੁੱਤਰ ਦਾ ਇਲਾਜ ਚੱਲ ਰਿਹਾ ਹੈ। ਜ਼ਖਮੀਆਂ ਦੀ ਪਛਾਣ ਮ੍ਰਿਤਕ ਰਾਜੂ (49) ਵਾਸੀ ਕੋਠੇ ਅਮਰਪੁਰਾ ਅਤੇ ਸੰਦੀਪ ਕੁਮਾਰ ਪੁੱਤਰ ਰਾਜੂ ਵਜੋਂ ਹੋਈ। ਜ਼ਖਮੀ ਸੰਦੀਪ ਕੁਮਾਰ ਆਪਣੇ ਪਿਤਾ ਨੂੰ ਡਿਊਟੀ ’ਤੇ ਛੱਡਣ ਜਾ ਰਿਹਾ ਸੀ।


Babita

Content Editor

Related News