ਪ੍ਰਾਈਵੇਟ ਪਾਰਟ ''ਚ ਇਕ ਕਿਲੋ ਸੋਨਾ ਲੁਕਾ ਕੇ ਲਿਆਂਦੀ ਫੜੀ ਗਈ ਏਅਰ ਹੋਸਟੈੱਸ
Friday, May 31, 2024 - 12:49 PM (IST)
ਨਵੀਂ ਦਿੱਲੀ - ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਦੇ ਸੂਤਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੇਰਲ ਦੇ ਕੰਨੂਰ ਹਵਾਈ ਅੱਡੇ 'ਤੇ ਇਕ ਏਅਰ ਹੋਸਟੈੱਸ ਨੂੰ ਸੋਨੇ ਦੀ ਤਸਕਰੀ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਏਅਰ ਹੋਸਟੇਸ, ਜਿਸ ਦੀ ਪਛਾਣ ਸੁਰਭੀ ਖਾਤੂਨ ਵਜੋਂ ਹੋਈ ਹੈ, ਇਸ ਨੇ ਆਪਣੇ ਪ੍ਰਾਈਵੇਟ ਪਾਰਟ 'ਚ ਲਗਭਗ 960 ਗ੍ਰਾਮ ਸੋਨਾ ਲੁਕਾਇਆ ਹੋਇਆ ਸੀ।
ਇਹ ਵੀ ਪੜ੍ਹੋ : 1 ਜੂਨ ਤੋਂ ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗਾ ਗੈਸ ਕੁਨੈਕਸ਼ਨ ਤੇ ਨਹੀਂ ਮਿਲੇਗੀ ਸਬਸਿਡੀ
ਉਹ ਏਅਰ ਇੰਡੀਆ ਐਕਸਪ੍ਰੈਸ ਦੀਆਂ ਉਡਾਣਾਂ ਲਈ ਕੰਮ ਕਰਦੀ ਹੈ ਅਤੇ 28 ਮਈ ਨੂੰ ਮਸਕਟ ਤੋਂ ਕੰਨੂਰ ਵਿੱਚ ਉਤਰੇ ਜਹਾਜ਼ ਦੀ ਕੈਬਿਨ ਕਰੂ ਮੈਂਬਰ ਸੀ। ਡੀਆਰਆਈ ਅਧਿਕਾਰੀਆਂ ਨੇ ਕੰਨੂਰ ਹਵਾਈ ਅੱਡੇ 'ਤੇ ਸੋਨਾ ਜ਼ਬਤ ਕੀਤਾ। ਸੁਰਭੀ ਖਾਤੂਨ ਨੂੰ ਬਾਅਦ ਵਿਚ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ 14 ਦਿਨਾਂ ਦੀ ਹਿਰਾਸਤ ਵਿਚ ਭੇਜ ਦਿੱਤਾ ਗਿਆ। ਖਬਰਾਂ ਮੁਤਾਬਕ ਸੁਰਭੀ ਖਾਤੂਨ ਪਹਿਲਾਂ ਵੀ ਕਈ ਵਾਰ ਸੋਨੇ ਦੀ ਤਸਕਰੀ ਕਰ ਚੁੱਕੀ ਹੈ।
ਇਹ ਵੀ ਪੜ੍ਹੋ : ਕਰੂਜ਼ ਦੀ ਕੀਮਤ ਉਡਾ ਦੇਵੇਗੀ ਹੋਸ਼, ਤੁਸੀਂ ਵੀ ਅੰਬਾਨੀ ਪਰਿਵਾਰ ਵਾਂਗ ਕਰ ਸਕਦੇ ਹੋ ਇੱਥੇ ਪਾਰਟੀ
ਇਹ ਵੀ ਪੜ੍ਹੋ : ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਵਿਆਹ ਦਾ ਕਾਰਡ ਆਇਆ ਸਾਹਮਣੇ, ਲਗਾਤਾਰ 3 ਦਿਨ ਹੋਣਗੇ ਫੰਕਸ਼ਨ
ਇਹ ਵੀ ਪੜ੍ਹੋ : ਔਰਤਾਂ ਦੀ ਯਾਤਰਾ ਹੋਵੇਗੀ ਸੁਰੱਖ਼ਿਅਤ ਅਤੇ ਆਰਾਮਦਾਇਕ, Indigo ਨੇ ਸ਼ੁਰੂ ਕੀਤੀ ਵਿਸ਼ੇਸ਼ ਸਹੂਲਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8