ਕੋਟਕਪੂਰਾ ''ਚ ਇਕ ਹੋਰ ਔਰਤ ਦੇ ਕੱਟੇ ਵਾਲ, ਘਟਨਾ ਪਿੱਛੇ ਪਤੀ ਨੇ ਕੀਤਾ ਇਹ ਖੁਲਾਸਾ

Tuesday, Aug 08, 2017 - 04:09 PM (IST)

ਕੋਟਕਪੂਰਾ (ਨਰਿੰਦਰ ਬੈੜ•) : ਬੀਤੇ ਕੁੱਝ ਦਿਨਾਂ ਤੋਂ ਦੇਸ਼ ਭਰ ਵਿੱਚ ਔਰਤਾਂ ਦੇ ਵਾਲ ਕੱਟੇ ਜਾਣ ਦੀਆਂ ਘਟਨਾਵਾਂ ਨੂੰ ਭਾਵੇਂ ਅਗਾਂਹਵਧੂ ਸੋਚ ਦੇ ਧਾਰਨੀ ਲੋਕਾਂ ਵੱਲੋਂ ਦਹਿਸ਼ਤ ਪੈਦਾ ਕਰਨ ਲਈ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਜਾ ਰਿਹਾ ਡਰਾਮਾ ਕਰਾਰ ਦਿੱਤਾ ਜਾ ਰਿਹਾ ਹੈ ਪ੍ਰੰਤੂ ਇਸ ਸ਼ਰਾਰਤੀਬਾਜ਼ੀ ਜ਼ਾਂ ਡਰਾਮੇਬਾਜ਼ੀ ਦੀ ਮਾਰ ਅਜਿਹੇ ਲੋਕਾਂ ਨੂੰ ਵੀ ਝੱਲਣੀ ਪੈ ਰਹੀ ਹੈ, ਜੋ ਵਹਿਮਾਂ-ਭਰਮਾਂ ਤੋਂ ਕੋਹਾਂ ਦੂਰੀ 'ਤੇ ਹਨ। ਇਲਾਕੇ ਅੰਦਰ ਤੀਜੇ ਦਿਨ ਸਥਾਨਕ ਮੋਗਾ ਰੋਡ 'ਤੇ ਵਾਲ ਕੱਟੇ ਜਾਣ ਦੀ ਵਾਪਰੀ ਲਗਾਤਾਰ ਤੀਜੀ ਘਟਨਾ ਨੇ ਇੱਕ ਵਾਰ ਫਿਰ ਲੋਕਾਂ ਵਿੱਚ ਪਹਿਲਾਂ ਹੀ ਪਾਏ ਜਾ ਰਹੇ ਸਹਿਮ ਵਿੱਚ ਹੋਰ ਵਾਧਾ ਕੀਤਾ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ। ਇਕਬਾਲ ਸਿੰਘ ਨੇ ਦੱਸਿਆ ਕਿ ਉਹ ਅਤੇ ਉਸਦੀ ਪਤਨੀ ਜਸਵਿੰਦਰ ਕੌਰ ਰਾਤ 9 ਵਜੇ ਦੇ ਕਰੀਬ ਘਰ ਦੇ ਬਾਹਰ ਖੁੱਲ•ੇ ਵੇਹੜੇ ਵਿੱਚ ਅਜੇ ਪਏ ਹੀ ਸਨ ਕਿ ਉਸਦੀ ਪਤਨੀ ਨੇ ਥੋੜ•ੀ ਜਿਹੀ ਹੋਈ ਘਬਰਾਟ ਤੋਂ ਬਾਅਦ ਜਦ ਵਾਲ ਖੋਲ•ੇ ਤਾਂ ਵਾਲਾਂ ਦਾ ਇੱਕ ਵੱਡਾ ਗੁੱਛਾ ਉਸਦੇ ਹੱਥ ਵਿੱਚ ਆ ਗਿਆ, ਜਿਸ ਕਾਰਨ ਉਹ ਬੁਰੀ ਤਰ•ਾਂ ਪ੍ਰੇਸ਼ਾਨ ਹੋ ਗਏ। ਇਕਬਾਲ ਸਿੰਘ ਨੇ ਕਿਹਾ ਕਿ ਉਹ ਵਹਿਮਾਂ-ਭਰਮਾਂ ਵਿੱਚ ਵਿਸ਼ਵਾਸ਼ ਨਹੀਂ ਰੱਖਦਾ ਅਤੇ ਉਸਨੂੰ ਪੂਰਾ ਯਕੀਨ ਹੈ ਕਿ ਕੱਲ ਸ਼ਾਮ ਉਹ ਬਜਾਰ ਗਏ ਸਨ ਜਿਸ ਦੌਰਾਨ ਕਿਸੇ ਸ਼ਰਾਰਤੀ ਅਨਸਰ ਵੱਲੋਂ ਕੋਈ ਕੈਮੀਕਲ ਸਿਰ ਉੱਤੇ ਪਾਇਆ ਹੋਵੇਗਾ। ਉਨ•ਾਂ ਕਿਹਾ ਕਿ ਇਹ ਵਾਲ ਜਦ ਸ਼ਰੀਰ 'ਤੇ ਚਮੜੀ ਨਾਲ ਲੱਗੇ ਤਾਂ ਉਸ ਜਗ•ਾ 'ਤੇ ਖਾਰਿਸ਼ ਹੋਣਾ ਵੀ ਕੋਈ ਕੈਮੀਕਲ ਹੋਣ ਦੀ ਗਵਾਹੀ ਭਰਦਾ ਹੈ।


Related News