ਤੰਗ ਬਾਜ਼ਾਰ ''ਚ ਮੁੰਡੇ ਨੇ ਪਲਟਾ ਦਿੱਤੀ ਤੇਜ਼ ਰਫ਼ਤਾਰ ਵਰਨਾ
Saturday, Nov 16, 2024 - 07:05 PM (IST)
ਲੁਧਿਆਣਾ (ਗਣੇਸ਼) - ਲੁਧਿਆਣਾ ਦੇ ਖੁੱਡ ਮਹੱਲੇ ਦੇ ਵਿੱਚ ਉਸ ਵੇਲੇ ਸਨਸਨੀ ਫੈਲ ਗਈ, ਜਿਸ ਵੇਲੇ ਇਕ ਤੰਗ ਬਾਜ਼ਾਰ ਵਿਚ ਤੇਜ਼ ਰਫ਼ਤਾਰ ਵਰਨਾ ਕਾਰ ਆ ਕੇ ਇਕ ਦੁਕਾਨ ਵਿਚ ਜਾ ਟਕਰਾਈ। ਇਸ ਹਾਦਸੇ ਵਿਚ ਗਨੀਮਤ ਇਹ ਰਹੀ ਕਿ ਉਸ ਤੇਜ਼ ਰਫ਼ਤਾਰ ਕਾਰ ਪੱਖੋਂ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਾਰ ਦੀ ਰਫ਼ਤਾਰ ਇਨੀ ਤੇਜ਼ ਸੀ ਕੀ ਉਹ ਪਲਟੀਆਂ ਖਾਂਦੀ ਹੋਈ ਦੁਕਾਨ ਵਿਚ ਜਾ ਵੱਜੀ।
ਇਹ ਵੀ ਪੜ੍ਹੋ- ਹੱਸਦਾ-ਵੱਸਦਾ ਉੱਜੜਿਆ ਘਰ, ਮਾਪਿਆਂ ਦੇ ਜਵਾਨ ਪੁੱਤ ਨੇ ਕੀਤੀ ਖ਼ੁਦਕੁਸ਼ੀ, ਵਜ੍ਹਾ ਕਰੇਗੀ ਹੈਰਾਨ
ਮਿਲੀ ਜਾਣਕਾਰੀ ਮੁਤਾਬਕ ਇਸ ਕਾਰ ਨੂੰ ਇਕ 14 ਸਾਲਾ ਬੱਚਾ ਚਲਾ ਰਿਹਾ ਸੀ ਅਤੇ ਉਸ ਕਾਰ ਦੇ ਵਿੱਚ ਦੂਜਾ ਇਕ ਹੋਰ ਬੱਚਾ ਵੀ ਮੌਜੂਦ ਸੀ। ਉਕਤ ਹਾਦਸਾ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਮਾਂ-ਪਿਓ ਉੱਤੇ ਸਵਾਲ ਖੜ੍ਹੇ ਹੁੰਦੇ ਨੇ ਜਿਹੜੇ ਕਿ ਘੱਟ ਉਮਰ ਦੇ ਬੱਚਿਆਂ ਨੂੰ ਇਹੋ ਜਿਹੀਆਂ ਵੱਡੀਆਂ ਕਾਰਾਂ ਚਲਾਉਣ ਲਈ ਦਿੰਦੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਬੱਚੇ ਸਣੇ ਤਿੰਨ ਜੀਆਂ ਦੀ ਮੌਤ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8