ਹੱਸਦਾ-ਵੱਸਦਾ ਉਜੜਿਆ ਪਰਿਵਾਰ, ਪਤਨੀ ਦੀ ਮੌਤ ਦੇ ਗਮ 'ਚ ਪਤੀ ਨੇ ਵੀ ਤੋੜਿਆ ਦਮ

Wednesday, Nov 23, 2022 - 01:05 PM (IST)

ਹੱਸਦਾ-ਵੱਸਦਾ ਉਜੜਿਆ ਪਰਿਵਾਰ, ਪਤਨੀ ਦੀ ਮੌਤ ਦੇ ਗਮ 'ਚ ਪਤੀ ਨੇ ਵੀ ਤੋੜਿਆ ਦਮ

ਰਈਆ (ਹਰਜੀਪ੍ਰੀਤ)- ਕਸਬਾ ਰਈਆ ਵਿਖੇ ਇਕ ਹੱਸਦੇ-ਵੱਸਦੇ ਪਰਿਵਾਰ ਨੂੰ ਉਸ ਸਮੇਂ ਇਕ ਭਿਆਨਕ ਤਰਾਸਦੀ ਦਾ ਸਾਹਮਣਾ ਕਰਨਾ ਪਿਆ ਜਦ ਕੁਝ ਦਿਨ ਪਹਿਲਾਂ ਸਵਰਗ ਸੁਧਾਰ ਗਈ ਪਤਨੀ ਦਾ ਗਮ ਨਾ ਸਹਾਰਦਾ ਹੋਇਆਂ ਪਤੀ ਦੀ ਵੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਰਈਆ ਵਿਖੇ ਆੜ੍ਹਤ ਅਤੇ ਕਰਿਆਨੇ ਦਾ ਕਾਰੋਬਾਰ ਕਰਦੇ ਟਾਂਗਰੀ ਪਰਿਵਾਰ ਦੀ ਨੂੰਹ ਪਾਇਲ ਟਾਂਗਰੀ ਮਾਮੂਲੀ ਬੀਮਾਰ ਰਹਿਣ ਉਪਰੰਤ 26 ਅਕਤੂਬਰ ਨੂੰ ਸਦੀਵੀਂ ਵਿਛੋੜਾ ਦੇ ਗਈ।

ਇਹ ਵੀ ਪੜ੍ਹੋ : ਪੰਜਾਬ DGP ਦੀ ਗੈਰ-ਕਾਨੂੰਨੀ ਹਥਿਆਰਾਂ ਤੇ ਭੜਕਾਊ ਭਾਸ਼ਣਾਂ ਖ਼ਿਲਾਫ਼ ਸਖ਼ਤੀ, ਸ਼ੁਰੂ ਹੋਵੇਗੀ 90 ਦਿਨਾਂ ਦੀ ਮੁਹਿੰਮ

ਇਸ ਦੀ ਖ਼ਬਰ ਸੁਣਦੇ ਹੀ ਮ੍ਰਿਤਕਾ ਦੇ ਪਤੀ ਵਿਪਨ ਟਾਂਗਰੀ ਨੂੰ ਡੂੰਘਾ ਸਦਮਾ ਪੁੱਜਾ ਤੇ ਉਸ ਦੀ ਹਾਲਤ ਗੰਭੀਰ ਹੋ ਗਈ। ਉਸ ਨੂੰ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਉਣਾ ਪਿਆ। ਉਹ ਆਪਣੀ ਪਤਨੀ ਦੇ ਸਸਕਾਰ ਮੌਕੇ ਅੰਤਿਮ ਰਸਮਾਂ ਵੀ ਨਾ ਨਿਭਾਅ ਸਕਿਆ। ਉਸ ਦੀ ਹਾਲਤ ਵਿਚ ਕੋਈ ਸੁਧਾਰ ਨਾ ਹੁੰਦਾ ਵੇਖ ਕੇ ਉਸ ਡੀ. ਐੱਮ. ਸੀ. ਲੁਧਿਆਣਾ ਸ਼ਿਫਟ ਕਰਨਾ ਪਿਆ। ਅਖ਼ੀਰ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਾ ਹੋਇਆ 21 ਨਵੰਬਰ ਨੂੰ ਮੌਤ ਦੇ ਹੱਥੋਂ ਹਾਰ ਗਿਆ।

ਇਹ ਵੀ ਪੜ੍ਹੋ : ਬਿਹਾਰ ’ਚ ਪਈ ਰੰਜਿਸ਼ ਦਾ ਜਲੰਧਰ ’ਚ ਕਾਤਲ ਨੇ ਲਿਆ ਬਦਲਾ, 6 ਮਹੀਨਿਆਂ ਤੋਂ ਬਦਲਾ ਲੈਣ ਦੀ ਬਣਾ ਰਿਹਾ ਸੀ ਇਹ ਯੋਜਨਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

shivani attri

Content Editor

Related News