ਜਾਣੋ ਕਿਵੇਂ ਬੈਸਟ ਐੱਮ. ਪੀ. ਬਣੇ ਪ੍ਰੇਮ ਸਿੰਘ ਚੰਦੂਮਾਜਰਾ (ਵੀਡੀਓ)

Monday, Sep 04, 2017 - 10:00 AM (IST)

ਮੋਹਾਲੀ (ਐੱਚ. ਐੱਸ. ਜਸੋਵਾਲ) — ਏਸ਼ੀਆ ਪੋਸਟ ਸਰਵੇ ਦੀ ਸੂਚੀ 'ਚ ਪੰਜਾਬ ਦੇ ਇਕ ਮਾਤਰ ਐੱਮ. ਪੀ. ਪ੍ਰੇਮ ਸਿੰਘ ਚੰਦੂਮਾਜਰਾ ਦਾ ਨਾਂ ਬੈਸਟ ਐੱਮ.  ਪੀ. ਦੇ ਤੌਰ 'ਤੇ ਸ਼ਾਮਲ ਕੀਤਾ ਗਿਆ ਹੈ। ਏਸ਼ੀਆ ਪੋਸਟ ਨੇ ਭਾਰਤ ਦੇ ਸਾਰੇ ਮੈਂਬਰ ਪਾਰਲੀਮੈਂਟ ਦੀ ਇਕ ਲਿਸਟ ਤਿਆਰ ਕੀਤੀ ਹੈ, ਜਿਸ 'ਚ 30 ਮੈਂਬਰ ਪਾਰਲੀਮੈਂਟ ਨੂੰ ਵਧੀਆ ਕਾਰਗੁਜ਼ਾਰੀ ਲਈ ਸ਼ਾਮਲ ਕੀਤਾ ਗਿਆ ਹੈ। ਇਸ ਲਿਸਟ 'ਚ ਪੰਜਾਬ ਦੇ ਅੰਨਦਪੁਰ ਸਾਹਿਬ ਹਲਕੇ 'ਚ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸ਼ਾਮਲ ਕੀਤਾ ਗਿਆ ਹੈ। ਹੁਣ ਤੁਹਾਨੂੰ ਦੱਸ ਦੇਈਏ ਕਿ ਕਿਨਾਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਬੈਸਟ ਐੱਮ. ਪੀ. ਦੀ ਚੌਣ ਕੀਤੀ ਗਈ।
ਮੈਂਬਰ ਪਾਰਲੀਮੈਂਟ ਦਾ ਹਲਕੇ ਦੇ ਲੋਕਾਂ ਨਾਲ ਲਗਾਅ
ਪਾਰਲੀਮੈਂਟ 'ਚ ਵਧੀਆ ਹਾਜ਼ਰੀ
ਸਰਕਾਰ ਵਲੋਂ ਦਿੱਤੀ ਗਰਾਂਟ ਦੀ ਸਹੀ ਤਰੀਕੇ ਨਾਲ ਵੰਡ
ਇਹ ਉਹ ਗੱਲਾਂ ਹਨ, ਜਿਨ੍ਹਾਂ ਨੇ ਮੈਬਰ ਪਾਰੀਲਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਬੈਸਟ ਐੱਮ. ਪੀ. ਦੀ ਸੂਚੀ 'ਚ ਸ਼ਾਮਲ ਕੀਤਾ ਹੈ। ਪੰਜਾਬ ਤੋਂ ਪਹਿਲੀ ਵਾਰ ਕਿਸੇ ਐੱਮ. ਪੀ. ਦਾ ਨਾਂ ਇਸ ਸੂਚੀ 'ਚ ਆਏ ਜਾਣ 'ਤੇ ਚੰਦੂਮਾਜਰਾ ਨੇ ਪੰਜਾਬ ਨਿਵਾਸੀਆਂ ਦਾ ਧੰਨਵਾਦ ਕੀਤਾ ਹੈ। ਚੰਦੂਮਾਜਪਰਾ ਦਾ ਸੂਚੀ 'ਚ ਨਾਂ ਸ਼ਾਮਲ ਹੋਣ 'ਤੇ ਪਾਰਟੀ ਨੇਤਾਵਾਂ ਤੇ ਵਰਕਰਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਚੰਦੂਮਾਜਰਾ ਦਾ ਕਹਿਣਾ ਹੈ ਕਿ ਉਹ ਲੋਕ ਹਿੱਤਾਂ ਲਈ ਕੰਮ ਕਰਦੇ ਰਹੇਣਗੇ।


Related News