ਸ਼ਾਹਕੋਟ ਹਲਕੇ 'ਚ 10 ਵਜੇ ਤੱਕ ਹੋਈਆਂ 15 ਫੀਸਦੀ ਵੋਟਾਂ ਪੋਲ, ਲਾਡੀ ਸ਼ੇਰੋਵਾਲੀਆ ਨੇ ਪਾਈ ਵੋਟ
Sunday, Feb 20, 2022 - 11:45 AM (IST)
 
            
            ਸ਼ਾਹਕੋਟ (ਤ੍ਰੇਹਨ, ਅਰਸ਼ਦੀਪ) : ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਵੱਖ-ਵੱਖ ਪਿੰਡਾਂ 'ਚ ਅੱਜ ਸਵੇਰ ਤੋਂ ਹੀ ਵੋਟਰਾਂ ਦੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ। ਔਰਤਾਂ ਅਤੇ ਮਰਦਾਂ ' ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਵੱਖ-ਵੱਖ ਬੂਥਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ 10 ਵਜੇ ਤੱਕ ਕਰੀਬ 15 ਤੋਂ 17 ਫੀਸਦੀ ਵੋਟਾਂ ਪੋਲ ਹੋ ਚੁੱਕੀਆਂ ਸਨ। ਲੋਕ ਅਜੇ ਵੀ ਲੰਬੀਆਂ ਲਾਈਨਾਂ ਵਿਚ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸਨ। ਕਾਂਗਰਸ ਆਗੂ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਬੀਬੀ ਪ੍ਰਭਜੋਤ ਕੌਰ ਪਤਨੀ ਸਵ. ਦਰਬਾਰਾ ਸਿੰਘ (ਸਾਬਕਾ ਗਵਰਨਰ ਰਾਜਸਥਾਨ) ਤੇ ਆਪਣੇ ਪਰਿਵਾਰ ਸਮੇਤ ਕਸਬਾ ਮਲਸੀਆਂ ਦੇ ਇਕ ਪੋਲਿੰਗ ਬੂਥ 'ਤੇ ਆਪਣੀ ਵੋਟ ਪੋਲ ਕਰਨ ਪਹੁੰਚੇ। ਕੁਝ ਅਪਾਹਜ ਅਤੇ ਬਜ਼ੁਰਗ ਲੋਕ ਵ੍ਹੀਲ ਚੇਅਰ 'ਤੇ ਵੋਟ ਪਾਉਣ ਜਾਂਦੇ ਦੇਖੇ ਗਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                            