ਹੱਲੋਮਾਜਰਾ ''ਚ ਪਤੀ-ਪਤਨੀ ''ਚ ਕੁੱਟ-ਮਾਰ, ਔਰਤ ਨੇ ਪਾੜੇ ਕੱਪੜੇ

Monday, Jun 18, 2018 - 06:47 AM (IST)

ਹੱਲੋਮਾਜਰਾ ''ਚ ਪਤੀ-ਪਤਨੀ ''ਚ ਕੁੱਟ-ਮਾਰ, ਔਰਤ ਨੇ ਪਾੜੇ ਕੱਪੜੇ

ਚੰਡੀਗੜ੍ਹ, (ਸੁਸ਼ੀਲ)- ਹੱਲੋਮਾਜਰਾ 'ਚ ਪਤੀ-ਪਤਨੀ ਵਿਚਕਾਰ ਸ਼ਨੀਵਾਰ ਰਾਤ ਕੁੱਟ-ਮਾਰ ਹੋ ਗਈ। ਉਸ ਨੇ ਘਰੋਂ ਬਾਹਰ ਆ ਕੇ ਆਪਣੇ ਕੱਪੜੇ ਪਾੜ ਲਏ। ਲੋਕਾਂ ਨੇ ਔਰਤ ਨੂੰ ਵੇਖ ਕੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-31 ਥਾਣਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਔਰਤ ਨੂੰ ਉਸਦੇ ਘਰ ਦੇ ਅੰਦਰ ਛੱਡ ਕੇ ਪਤੀ ਖਿਲਾਫ ਸ਼ਿਕਾਇਤ ਕਰਨ ਲਈ ਕਿਹਾ ਪਰ ਔਰਤ ਨੇ ਇਸ ਤੋਂ ਇਨਕਾਰ ਕਰ ਦਿੱਤਾ। ਸੈਕਟਰ-31 ਥਾਣਾ ਪੁਲਸ ਨੇ ਇਸ ਮਾਮਲੇ 'ਚ ਡੀ. ਡੀ. ਆਰ. ਦਰਜ ਕਰ ਲਈ ਹੈ। 
ਪੁਲਸ ਅਨੁਸਾਰ ਝਾਰਖੰਡ ਨਿਵਾਸੀ ਪਤੀ-ਪਤਨੀ ਹੱਲੋਮਾਜਰਾ 'ਚ ਕਿਰਾਏ ਦੇ ਮਕਾਨ 'ਚ ਰਹਿੰਦੇ ਹਨ।  ਸ਼ਨੀਵਾਰ ਦੇਰ ਰਾਤ ਪਤੀ-ਪਤਨੀ 'ਚ ਕਿਸੇ ਗੱਲ ਤੋਂ ਬਹਿਸ ਹੋ ਗਈ। ਪਤੀ ਨੇ ਪਤਨੀ ਨਾਲ ਕੁੱਟ-ਮਾਰ ਕਰ ਦਿੱਤੀ ਤਾਂ ਪਤਨੀ ਘਰੋਂ ਬਾਹਰ ਨਿਕਲੀ ਤੇ ਗੁੱਸੇ 'ਚ ਆ ਕੇ ਆਪਣੇ ਕੱਪੜੇ ਪਾੜ ਦਿੱਤੇ। ਲੋਕਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਮਹਿਲਾ ਪੁਲਸ ਕਰਮਚਾਰੀ ਨੇ ਔਰਤ ਨੂੰ ਉਸਦੇ ਘਰ ਪਹੁੰਚਾਇਆ। ਪੁਲਸ ਨੇ ਪਤੀ ਵਲੋਂ ਕੁੱਟ-ਮਾਰ ਕੀਤੇ ਜਾਣ ਬਾਰੇ ਪੁੱਛਦੇ ਹੋਏ ਉਸ ਖਿਲਾਫ ਲਿਖਤੀ ਸ਼ਿਕਾਇਤ ਦੇਣ ਲਈ ਕਿਹਾ ਪਰ ਸਮਝਾਉਣ ਤੋਂ ਬਾਅਦ ਦੋਵਾਂ 'ਚ ਸਮਝੌਤਾ ਹੋ ਗਿਆ।


Related News