ਲੁਧਿਆਣਾ 'ਚ ਸਿਰਫ਼ਿਰੇ ਆਸ਼ਕ ਦਾ ਕਾਰਾ, ਤੇਜ਼ਧਾਰ ਹਥਿਆਰ ਨਾਲ ਵੱਢੀ ਸਕੂਲੋਂ ਘਰ ਜਾਂਦੀ ਕੁੜੀ

05/22/2024 5:06:46 PM

ਲੁਧਿਆਣਾ (ਰਾਜ) : ਇੱਥੇ 10ਵੀਂ ਜਮਾਤ 'ਚ ਪੜ੍ਹਨ ਵਾਲੀ ਕੁੜੀ ਸਕੂਲੋਂ ਛੁੱਟੀ ਹੋਣ ਤੋਂ ਬਾਅਦ ਘਰ ਜਾ ਰਹੀ ਸੀ ਕਿ ਇਕ ਤਰਫ਼ਾ ਪਿਆਰ 'ਚ ਸਿਰਫਿਰੇ ਆਸ਼ਕ ਨੇ ਉਸ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਉਸ ਦੇ ਮੂੰਹ, ਸਿਰ ਅਤੇ ਹੋਰ ਸਰੀਰ ਦੇ ਹਿੱਸਿਆਂ ਨੂੰ ਉਕਤ ਨੌਜਵਾਨ ਨੇ ਤੇਜ਼ਧਾਰ ਹਥਿਆਰ ਨਾਲ ਵੱਢ ਦਿੱਤਾ।

ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਹਾਦਸਾ : 3 ਸਕੇ ਭਰਾ-ਭੈਣਾਂ ਦੀ ਇਕੱਠਿਆਂ ਮੌਤ, ਪਰਿਵਾਰ 'ਤੇ ਟੁੱਟਿਆ ਕਹਿਰ

ਉਕਤ ਮੁੰਡੇ ਦੀ ਪਛਾਣ ਰਮਨਦੀਪ ਵਜੋਂ ਹੋਈ ਹੈ। ਕਿਸੇ ਤਰ੍ਹਾਂ ਕੁੜੀ ਨੂੰ ਰਾਹਗੀਰਾਂ ਨੇ ਉਕਤ ਨੌਜਵਾਨ ਤੋਂ ਛੁਡਾਇਆ ਅਤੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ। ਹਸਪਤਾਲ 'ਚ ਕੁੜੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਚੰਡੀਗੜ੍ਹ ਦੇ ਪੀ. ਜੀ. ਆਈ. ਰੈਫ਼ਰ ਕਰ ਦਿੱਤਾ ਗਿਆ ਹੈ। ਇਸ ਮਾਮਲੇ 'ਚ ਥਾਣਾ ਜਮਾਲਪੁਰ ਦੀ ਪੁਲਸ ਨੇ ਦੋਸ਼ੀ ਰਮਨਦੀਪ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਘਟਨਾ ਬੀਤੇ ਦਿਨ ਦੀ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : ਅੰਤਾਂ ਦੀ ਗਰਮੀ 'ਚ ਪੰਜਾਬੀਆਂ ਸਾਹਮਣੇ ਖੜ੍ਹੀ ਹੋਈ ਵੱਡੀ ਚਿੰਤਾ, ਪੂਰੀ ਖ਼ਬਰ ਪੜ੍ਹ ਕਰੋਗੇ ਹਾਏ-ਤੌਬਾ

ਇਹ ਵੀ ਦੱਸ ਦੇਈਏ ਕਿ ਪੰਜਾਬ ਸਰਕਾਰ ਵਲੋਂ ਸਕੂਲਾਂ 'ਚ 21 ਮਈ ਤੋਂ 30 ਜੂਨ ਤੱਕ ਗਰਮੀ ਦੀਆਂ ਛੁੱਟੀਆਂ ਕਰ ਦਿੱਤੀਆਂ ਗਈਆਂ ਸਨ ਪਰ ਇਸ ਦੇ ਬਾਵਜੂਦ ਕਈ ਸਕੂਲ ਬੀਤੇ ਦਿਨ ਖੁੱਲ੍ਹੇ ਪਾਏ ਗਏ, ਜਿਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੀ ਤਿਆਰੀ ਖਿੱਚੀ ਗਈ ਹੈ। ਉਕਤ ਸਕੂਲ ਵੀ ਬੀੇਤੇ ਦਿਨ ਖੁੱਲ੍ਹਾ ਸੀ ਅਤੇ ਇਹ ਘਟਨਾ ਉਸ ਦੇ ਸਕੂਲੋਂ ਘਰ ਜਾਂਦੇ ਸਮੇਂ ਹੀ ਵਾਪਰੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 

 


Babita

Content Editor

Related News