ਸ਼ਰਮਨਾਕ: ਸਹੁਰੇ ਪਰਿਵਾਰ ਨੇ ਗਰਭਵਤੀ ਨੂੰਹ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ, ਹੋਇਆ ਗਰਭਪਾਤ

8/11/2020 4:35:31 PM

ਅਬੋਹਰ (ਸੁਨੀਲ): ਪਿੰਡ ਬੁਰਜਮੁਹਾਰ ਵਾਸੀ ਇਕ ਗਰਭਵਤੀ ਜਨਾਨੀ ਨੂੰ ਉਸਦੇ ਪਤੀ ਤੇ ਸੁਹਰੇ ਵਾਲਿਆਂ ਨੇ ਮਾਰਕੁੱਟ ਕੇ ਫੱਟੜ ਕਰ ਦਿੱਤਾ, ਜਿਸਨੂੰ ਇਲਾਜ ਲਈ ਸਰਕਾਰੀ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਜਨਾਨੀ ਨੇ ਆਪਣੇ ਪਤੀ ਤੇ ਸਹੁਰੇ ਤੇ ਕਥਿਤ ਤੌਰ ਤੇ ਉਸਦਾ ਢਾਈ ਮਹੀਨੇ ਦਾ ਗਰਭ ਡੇਗਣ ਦੇ ਦੋਸ਼ ਵੀ ਲਾਏ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: ਕੈਪਟਨ ਜੀ, ਦਾਅਵਾ 4 ਹਫਤਿਆਂ ਦਾ ਸੀ ਪਰ ਬੀਤ ਗਏ 40 ਹਫਤੇ, ਕਦੋਂ ਹੋਵੇਗਾ ਪੰਜਾਬ ਨਸ਼ਾਮੁਕਤ

ਜਾਣਕਾਰੀ ਅਨੁਸਾਰ ਸਰਕਾਰੀ ਹਸਪਤਾਲ ਚ ਇਲਾਜਧੀਨ ਪੂਜਾ ਕੌਰ ਪਤਨੀ ਰਵਿ ਸਿੰਘ ਉਮਰ ਕਰੀਬ 25 ਸਾਲਾ ਨੇ ਕਥਿਤ ਤੌਰ ਤੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਸਦਾ ਵਿਆਹ ਰਵਿ ਸਿੰਘ ਨਾਲ ਹੋਇਆ ਅਤੇ ਵਿਆਹ ਦੇ ਬਾਅਦ ਉਸਦੇ ਘਰ ਇਕ ਕੁੜੀ ਨੇ ਜਨਮ ਲਿਆ ਹੁਣ ਫਿਰ ਤੋਂ ਉਹ ਢਾਈ ਮਹੀਨੇ ਤੋਂ ਗਰਭਵਤੀ ਸੀ। ਪੂਜਾ ਨੇ ਕਥਿਤ ਦੋਸ਼ ਲਾਇਆ ਕਿ ਉਸਦਾ ਪਤੀ ਅਕਸਰ ਆਪਣੇ ਮਾਪਿਆਂ ਦੇ ਕਹਿਣ ਤੇ ਉਸ ਨਾਲ ਮਾਰਕੁੱਟ ਕਰਦਾ ਹੈ। ਬੀਤੇ ਦਿਨੀਂ ਉਸਦੇ ਪਤੀ ਤੇ ਸਹੁਰੇ ਨੇ ਉਸ ਨਾਲ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਜਿਸ ਨਾਲ ਉਸਦਾ ਗਰਭ ਡਿੱਗ ਗਿਆ। ਇਸਦੀ ਸੂਚਨਾ ਉਸਨੇ ਆਪਣੇ ਪਰਿਵਾਰ ਵਾਲਿਆਂ ਨੂੰ ਦਿੱਤੀ, ਜਿਸ ਤੇ ਉਸਦੇ ਭਰਾ ਨੇ ਉਸਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ।

ਇਹ ਵੀ ਪੜ੍ਹੋ: ਰਿਸ਼ਤੇ ਹੋਏ ਤਾਰ-ਤਾਰ: ਪਤਨੀ ਨੇ ਭਰਾ ਤੇ ਜੀਜੇ ਨਾਲ ਮਿਲ ਪਤੀ ਨੂੰ ਦਿੱਤੀ ਸੀ ਖੌਫਨਾਕ ਮੌਤ, ਇੰਝ ਹੋਇਆ ਖੁਲਾਸਾ


Shyna

Content Editor Shyna