ਧੋਖਾਦੇਹੀ  ਦੇ ਮਾਮਲੇ ’ਚ 4 ਵਿਰੁੱਧ ਕੇਸ ਦਰਜ

Sunday, Aug 12, 2018 - 02:28 AM (IST)

ਧੋਖਾਦੇਹੀ  ਦੇ ਮਾਮਲੇ ’ਚ 4 ਵਿਰੁੱਧ ਕੇਸ ਦਰਜ

ਅਬੋਹਰ, (ਸੁਨੀਲ)- ਨਗਰ ਥਾਣਾ ਨੰਬਰ 2 ਦੀ ਪੁਲਸ ਨੇ ਗਊਸ਼ਾਲਾ ਰੋਡ ਵਾਸੀ ਇਕ ਵਿਅਕਤੀ ਦੇ ਬਿਆਨਾਂ  ਦ ੇ  ਆਧਾਰ  ’ਤੇ ਝਗਡ਼ੇ ਵਾਲੀ ਜ਼ਮੀਨ ਉਸ ਦੇ ਨਾਂ ਕਰਵਾ ਕੇ ਉਸ ਨਾਲ ਠੱਗੀ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ 4 ਲੋਕਾਂ ’ਤੇ  ਮਾਮਲਾ ਦਰਜ ਕਰ ਕੇ ਜਾਂਚ ਸ਼ੂਰੂ ਕਰ ਦਿੱਤੀ ਹੈ।
 ਪ੍ਰਾਪਤ ਜਾਣਕਾਰੀ  ਅਨੁਸਾਰ ਕਾਲੂ ਰਾਮ ਪੁੱਤਰ ਸੋਹਨ ਲਾਲ ਵਾਸੀ ਗਲੀ ਨੰਬਰ 21 ਗਊਸ਼ਾਲਾ ਰੋਡ ਨੇ ਨਗਰ ਥਾਣਾ ਨੰਬਰ 2 ਦੀ ਪੁਲਸ ਨੂੰ ਸ਼ਿਕਾਇਤ ਪੱਤਰ ਦਿੰਦੇ ਹੋਏ ਦੱਸਿਆ ਕਿ ਰਾਧਾ ਕ੍ਰਿਸ਼ਨ ਪੁੱਤਰ ਕਾਂਸ਼ੀ ਰਾਮ , ਸੁਰੇਂਦਰ ਕੁਮਾਰ , ਮਹਿੰਦਰ ਕੁਮਾਰ  ਤੇ ਸਤ ਨਾਰਾਇਣ ਉਰਫ ਰਾਜਿੰਦਰ ਕੁਮਾਰ ਪੁੱਤਰ ਰਾਧਾ ਕ੍ਰਿਸ਼ਨ ਵਾਸੀਆਨ ਅਜੀਮਗਡ਼੍ਹ ਨੇ ਸਾਜਬਾਜ ਹੋ ਕੇ ਝਗਡ਼ੇ ਵਾਲੀ ਜ਼ਮੀਨ ਉਸ ਦੇ ਨਾਂ ਕਰਵਾ ਕੇ ਉਸ ਨਾਲ ਠੱਗੀ  ਕੀਤੀ ਹੈ। ਪੁਲਸ ਨੇ ਜਾਂਚ ਤੋਂ ਬਾਅਦ ਰਾਧਾ ਕ੍ਰਿਸ਼ਨ ਨੂੰ ਗ੍ਰਿਫਤਾਰ ਕਰ ਲਿਆ। ਮਾਮਲੇ ਦੀ ਜਾਂਚ ਜਾਰੀ ਹੈ।
 


Related News