ਕੈਨੇਡਾ 'ਚ ਹੁਣ ਅਧਿਆਪਕ, ਟਰੱਕ ਡਰਾਈਵਰ, ਖੇਤੀਬਾੜੀ ਤੇ ਸਿਹਤ ਵਰਕਰ ਵੀ ਲੈ ਸਕਦੇ ਹਨ PR
Monday, Nov 28, 2022 - 09:55 AM (IST)
ਇੰਟਰਨੈਸ਼ਨਲ ਡੈਸਕ- ਕੈਨੇਡਾ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਕੈਨੇਡਾ ਦੇ PR ਨਿਯਮਾਂ ਵਿਚ ਬਦਲਾਅ ਕੀਤੇ ਜਾਂਦੇ ਹਨ, ਜਿਸ ਵਿਚ ਉਹ ਕਈ ਤਰ੍ਹਾਂ ਦੇ ਕਾਮਿਆਂ ਨੂੰ ਪੀਆਰ ਲਈ ਯੋਗਤਾ ਪ੍ਰਦਾਨ ਕਰ ਦਿੰਦੇ ਹਨ। ਕਈ ਵਾਰ ਉਹ ਕਿੱਤਿਆਂ ਨੂੰ ਪੀਆਰ ਕੈਟੇਗਰੀ ਤੋਂ ਬਾਹਰ ਵੀ ਕੱਢ ਦਿੰਦੇ ਹਨ। ਕਾਫੀ ਸਮੇਂ ਤੋਂ ਕਈ ਕੈਟੇਗਰੀ ਪੀਆਰ ਤੋਂ ਬਾਹਰ ਸਨ ਜੋ ਕਿ ਹੁਣ ਨਵੇਂ ਨਿਯਮਾਂ ਦੇ ਮੁਤਾਬਕ ਫਿਰ ਯੋਗ ਹੋ ਗਈਆਂ ਹਨ।
ਹੁਣ ਕੈਨੇਡਾ ਨੇ ਇਕ ਨਵੀ ਅਪਡੇਟ ਦਿੱਤੀ ਹੈ ਜਿਸ ਵਿਚ 16 ਨਵੇਂ ਕਿੱਤਿਆਂ ਨੂੰ ਪੀਆਰ ਕੈਟੇਗਰੀ 'ਚ ਪਾਇਆ ਗਿਆ ਹੈ, ਜਿਸ ਵਿਚ ਅਧਿਆਪਕ, ਟਰੱਕ ਡਰਾਈਵਰ, ਸਿਹਤ ਵਰਕਰ ਅਤੇ ਖੇਤੀਬਾੜੀ ਕਾਮੇ ਵੀ ਸ਼ਾਮਲ ਹਨ। ਹੁਣ ਇਸ ਅਪਡੇਟ ਦੇ ਫ਼ਾਇਦੇ ਵੱਡੇ ਪੱਧਰ 'ਤੇ ਪੰਜਾਬ ਦੇ ਲੋਕਾਂ ਨੂੰ ਮਿਲ ਸਕਦੇ ਹਨ। ਬਸ਼ਰਤੇ ਉਹ ਆਪਣੀ ਫਾਈਲ ਜਲਦੀ ਤੋਂ ਜਲਦੀ ਅਪਲਾਈ ਕਰਨ।ਇਸ ਸਬੰਧੀ ਕਿਸੇ ਵੀ ਜਾਣਕਾਰੀ ਲਈ ਹੈਲਪਲਾਈਨ ਨੰਬਰ 85076-84076 'ਤੇ ਕਾਲ ਕਰੋ।