ਬਠਿੰਡਾ 'ਚ ਪਿਓ ਦੀ ਹੈਵਾਨੀਅਤ, ਗਲ ’ਚ ਕੱਪੜਾ ਪਾ ਧੂਹ-ਧੂਹ ਕੇ ਕੁੱਟੀ 8 ਸਾਲਾ ਮਾਸੂਮ ਧੀ

04/30/2022 1:39:32 PM

ਬਠਿੰਡਾ (ਬਾਂਸਲ) : ਬਠਿੰਡਾ ਦੇ ਰਾਮਪੁਰਾ ਹਲਕੇ ਤੋਂ ਇਕ ਹੈਵਾਨ ਪਿਤਾ ਦੀ ਹੈਵਾਨੀਅਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਜੰਮ ਕੇ ਵਾਇਰਲ ਹੋ ਰਹੀਆਂ ਹਨ। ਇਸ ਵੀਡੀਓ ’ਚ ਇਕ ਪਿਤਾ ਆਪਣੀ ਅੱਠ ਸਾਲ ਧੀ ਨੂੰ ਗਲ ’ਚ ਕੱਪੜਾ ਪਾ ਕੇ ਜ਼ਮੀਨ ’ਤੇ  ਖਿੱਚ ਧੂਹ ਕਰ ਰਿਹਾ ਹੈ। ਜਦੋਂ ਇਸ ਜ਼ਾਲਮ ਪਿਤਾ ਦਾ ਇੰਨੇ ਵਿੱਚ ਵੀ ਦਿਲ ਨਾ ਭਰਿਆ ਤਾਂ ਮਾਸੂਮ ਨੂੰ ਥੱਪੜਾਂ ਦੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਸ ਤੋਂ ਬਾਅਦ ਡੰਡੇ ਦੇ ਨਾਲ ਵੀ ਬੱਚੀ ਦੀ ਕੁੱਟਮਾਰ ਕੀਤੀ।

ਇਹ ਵੀ ਪੜ੍ਹੋ : 'ਨੇਤਾ ਜੀ ਸਤਿ ਸ੍ਰੀ ਅਕਾਲ' ’ਚ 'ਆਪ' ਵਿਧਾਇਕਾ ਨਰਿੰਦਰ ਕੌਰ ਭਰਾਜ, ਸੁਣੋ ਤਿੱਖੇ ਸਵਾਲਾਂ ਦੇ ਜਵਾਬ

ਮਿਲੀ ਜਾਣਕਾਰੀ ਮੁਤਾਬਕ ਦੋਸ਼ੀ ਪਿਤਾ ਦਾ ਨਾਮ ਨਿਰਮਲ ਸਿੰਘ ਹੈ। ਇਸ ਦੀ ਪਤਨੀ ਰਾਜਵਿੰਦਰ ਕੌਰ ਦੋ ਮਹੀਨੇ ਪਹਿਲਾਂ ਘਰੋਂ ਲੜਾਈ ਕਰਕੇ ਪਤੀ ਨੂੰ ਛੱਡ ਕੇ ਚਲੀ ਗਈ ਸੀ ਅਤੇ ਉਸ ਨੇ ਅਚਾਨਕ ਆਪਣੀ ਅੱਠ ਸਾਲ ਦੀ ਮਾਸੂਮ ਨੂੰ ਕੁੱਟਦੇ ਆਪਣੇ ਪਤੀ ਨਿਰਮਲ ਸਿੰਘ ਦਾ ਇਕ ਵੀਡੀਓ ਦੇਖਿਆ। ਉਸ ਤੋਂ ਬਾਅਦ ਇਹ ਪੂਰਾ ਮਾਮਲਾ ਪੁਲਸ ਦੇ ਧਿਆਨ ਵਿੱਚ ਆਇਆ। ਫਿਲਹਾਲ ਪੁਲਸ ਨੇ ਦੋਸ਼ੀ ਪਿਤਾ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ। ਪਰਚਾ ਦਰਜ ਹੋਣ ਤੋਂ ਬਾਅਦ ਰਾਮਪੁਰਾ ਦੀ ਇਕ ਸਮਾਜ ਸੇਵੀ ਸੰਸਥਾ ਨੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਦੋਸ਼ੀ ਪਿਤਾ ਦੀ ਭਾਲ ਕਰਕੇ ਉਸਦੀ ਕੁੱਟਮਾਰ ਕੀਤੀ ਅਤੇ ਬਾਅਦ ’ਚ ਉਸ ਨੂੰ ਪੁਲਸ ਹਵਾਲੇ ਕੀਤਾ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਕ ਪਿਤਾ ਆਪਣੀ ਲੜਕੀ ਦਾ ਗਲ ਘੁੱਟਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਉਸ ਨੂੰ ਜ਼ਮੀਨ ’ਤੇ ਘਸੀਟ ਕੇ ਕੁੱਟਮਾਰ ਵੀ ਕੀਤੀ ਜਾ ਰਹੀ ਹੈ । ਫਿਲਹਾਲ ਮਾਂ ਦੇ ਬਿਆਨਾਂ ’ਤੇ ਪਰਚਾ ਦਰਜ ਕਰ ਲਿਆ ਹੈ ਅਤੇ ਅੱਗੇ ਤਫਤੀਸ਼ ਜਾਰੀ ਹੈ ।

ਇਹ ਵੀ ਪੜ੍ਹੋ : ਡੀ.ਸੀ. ਦਫਤਰ ਦੇ ਬਾਹਰ ਝੁਲਾਇਆ ਖਾਲਿਸਤਾਨੀ ਝੰਡਾ ਤੇ ਕੇਸਰੀ ਨਿਸ਼ਾਨ ਸਾਹਿਬ 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News