ਮਾਂ ਨੇ ਡੇਢ ਸਾਲ ਦੀ ਬੱਚੀ ਸਣੇ ਨਹਿਰ ''ਚ ਛਾਲ ਮਾਰ ਕੀਤੀ ਖ਼ੁਦਕੁਸ਼ੀ, ਪਰਿਵਾਰ ''ਚ ਮਚਿਆ ਚੀਕ-ਚਿਹਾੜਾ

Wednesday, May 22, 2024 - 06:54 PM (IST)

ਮਾਂ ਨੇ ਡੇਢ ਸਾਲ ਦੀ ਬੱਚੀ ਸਣੇ ਨਹਿਰ ''ਚ ਛਾਲ ਮਾਰ ਕੀਤੀ ਖ਼ੁਦਕੁਸ਼ੀ, ਪਰਿਵਾਰ ''ਚ ਮਚਿਆ ਚੀਕ-ਚਿਹਾੜਾ

ਤਪਾ ਮੰਡੀ (ਸ਼ਾਮ,ਗਰਗ)-ਸਥਾਨਕ ਢਿੱਲਵਾਂ ਰੋਡ ਸਥਿਤ ਗੁਰੂ ਗੋਬਿੰਦ ਸਿੰਘ ਨਗਰ ਦੀ ਇਕ ਵਿਆਹੁਤਾ ਨੇ ਅਪਣੀ ਬੇਟੀ ਸਮੇਤ ਪਤੀ ਤੋਂ ਤੰਗ ਆ ਕੇ ਜੋਗਾ-ਰੱਲਾ ਦੀ ਨਹਿਰ ‘ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਦੋਸ਼ੀ ਪਤੀ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਇਸ ਸਬੰਧੀ ਮ੍ਰਿਤਕ ਕੁੜੀ ਦੇ ਭਰਾ ਬਲਵਿੰਦਰ ਸਿੰਘ ਉਰਫ਼ ਬਿੰਦਰ ਪੁੱਤਰ ਜਗਤਾਰ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਤਪਾ ਨੇ ਜੋਗਾ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਮੇਰੇ ਪਿਤਾ ਦੀ ਕੋਰੋਨਾ ਸਮੇਂ ਤਿੰਨ ਸਾਲ ਪਹਿਲਾਂ ਮੌਤ ਗਈ ਸੀ ਅਤੇ ਮੇਰੀ ਭੈਣ ਕੁਲਵਿੰਦਰ ਕੌਰ ਦਾ ਲਗਭਗ 12 ਸਾਲ ਪਹਿਲਾਂ ਸ਼ਮਸ਼ੇਰ ਸਿੰਘ ਮੰਗਵਾਲ (ਸੰਗਰੂਰ) ਦੇ ਪੁੱਤਰ ਧਰਮਵੀਰ ਨਾਲ ਵਿਆਹ ਹੋਇਆ ਸੀ। ਜਿਸ ਦੇ ਕੁੱਖੋ 2 ਕੁੜੀਆਂ ਹੋਈਆਂ, ਜਿਨ੍ਹਾਂ ਦੀ ਉਮਰ 10 ਸਾਲ ਅਤੇ ਡੇਢ ਸਾਲ ਦੇ ਕਰੀਬ ਹੈ। ਹੁਣ ਪਿੰਡ ਰੂੜੇਕੇ ਕਲਾਂ (ਬਰਨਾਲਾ) ‘ਚ ਰਹਿ ਕੇ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਸਨ ਤਾਂ ਬੀਤੇ 2-3 ਦਿਨ ਪਹਿਲਾਂ ਮੇਰੀ ਭੈਣ ਨੇ ਆਪਣੇ ਪਤੀ ਧਰਮਵੀਰ ਸਿੰਘ ਵੱਲੋਂ ਤੰਗ ਪਰੇਸ਼ਾਨ ਕਰਨ ਤੋਂ ਬਾਅਦ ਗੁੱਸੇ ‘ਚ ਆ ਕੇ ਆਪਣੀ ਛੋਟੀ ਧੀ ਸਮੇਤ ਰੱਲਾ ਨਹਿਰ ‘ਚ ਛਾਲ ਮਾਰ ਦਿੱਤੀ ।

ਇਹ ਵੀ ਪੜ੍ਹੋ- ਜਲੰਧਰ 'ਚ ਪੈਸੇਂਜਰ ਟਰੇਨ ਸਾਹਮਣੇ ਟਰੈਕਟਰ ਆਉਣ ਕਾਰਨ ਪਈਆਂ ਭਾਜੜਾਂ, ਫ਼ਿਲਮੀ ਸਟਾਈਲ 'ਚ ਟਲਿਆ ਵੱਡਾ ਹਾਦਸਾ

PunjabKesari

ਥੋੜ੍ਹੇ ਸਮੇਂ ਬਾਅਦ ਹੀ ਬੱਚੀ ਮਨਕੀਰਤ ਕੌਰ ਦੀ ਲਾਸ਼ ਕੱਢ ਲਈ ਗਈ ਸੀ ਅਤੇ ਕੁਲਵਿੰਦਰ ਕੌਰ ਦੀ ਅਗਲੇ ਦਿਨ ਜਾ ਕੇ ਲਾਸ਼ ਨਹਿਰ ਵਿੱਚੋਂ ਮਿਲੀ। ਪੁਲਸ ਜੋਗਾ ਨੇ ਇਨ੍ਹਾਂ ਮਾਂ-ਧੀ ਦੀਆਂ ਲਾਸ਼ਾਂ ਨੂੰ ਨਾਮਾਲੂਮ ਹੋਣ ਕਰਕੇ ਵ੍ਹਟਸਐੱਪ 'ਤੇ ਤਸਵੀਰਾਂ ਵਾਇਰਲ ਕਰ ਦਿੱਤੀਆਂ ਤਾਂ ਮ੍ਰਿਤਕਾ ਦੇ ਪਤੀ ਧਰਮਵੀਰ ਸਿੰਘ ਦੇ ਪਛਾਇਆ ਅਤੇ ਉਹ ਅਪਣੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਜਦ ਗਏ ਤਾਂ ਉਨ੍ਹਾਂ ਲਾਸਾਂ ਦੀ ਪਛਾਣ ਕਰਕੇ ਦੱਸਿਆ ਕਿ ਕੁਲਵਿੰਦਰ ਕੌਰ ਨੇ ਆਪਣੇ ਪਤੀ ਤੋਂ ਤੰਗ ਪਰੇਸ਼ਨ ਹੋਣ ਕਰਕੇ ਖ਼ੁਦਕੁਸ਼ੀ ਕੀਤੀ ਹੈ। ਪੁਲਸ ਜੋਗਾ ਨੇ ਮ੍ਰਿਤਕਾ ਦੇ ਭਰਾ ਬਲਵਿੰਦਰ ਸਿੰਘ ਦੇ ਬਿਆਨਾਂ 'ਤੇ ਮੁਕੱਦਮਾ ਨੰਬਰ 39,ਧਾਰਾ 306 ਅਧੀਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ- ਖ਼ੁਦ ਨੂੰ ਬਾਬਾ ਕਹਾਉਣ ਵਾਲੇ ਦਾ ਕਾਰਾ ਜਾਣ ਹੋਵੋਗੇ ਹੈਰਾਨ, ਅੰਮ੍ਰਿਤਸਰ ਪੁਲਸ ਨੂੰ ਹੈ ਵਾਂਟੇਡ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News