'ਬਾਬਾ ਨਾਨਕ' ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਜਾਣ ਵਾਲੀ ਸੰਗਤ ਲਈ ਅਹਿਮ ਖ਼ਬਰ, ਮਿਲੇਗੀ ਖ਼ਾਸ ਸਹੂਲਤ

Sunday, Nov 26, 2023 - 03:47 PM (IST)

'ਬਾਬਾ ਨਾਨਕ' ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਜਾਣ ਵਾਲੀ ਸੰਗਤ ਲਈ ਅਹਿਮ ਖ਼ਬਰ, ਮਿਲੇਗੀ ਖ਼ਾਸ ਸਹੂਲਤ

ਸੁਲਤਾਨਪੁਰ ਲੋਧੀ (ਧੀਰ)-ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼ ਪੁਰਬ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਸ਼ਬਦਾਂ ਪ੍ਰਗਟਾਵਾ ਡਿਪਟੀ ਇੰਸਪੈਕਟਰ ਜਨਰਲ ਪੁਲਸ ਐੱਸ. ਭੂਪਤੀ ਅਤੇ ਐੱਸ. ਐੱਸ. ਪੀ. ਵਤਸਲਾ ਗੁਪਤਾ ਨੇ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਇਸ ਦੇ ਨਾਲ ਹੀ ਸ਼ਰਧਾਲੂਆਂ ਨੂੰ ਖ਼ਾਸ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਡੀ. ਆਈ. ਜੀ. ਐੱਸ. ਭੂਪਤੀ ਨੇ ਕਿਹਾ ਕਿ ਸੁਰੱਖਿਆ ਨੂੰ ਲੈ ਕੇ ਜ਼ਿਲ੍ਹਾ ਕਪੂਰਥਲਾ ਦੀ ਪੁਲਸ ਵੱਲੋਂ 1500 ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ। ਇਸ ਤੋਂ ਇਲਾਵਾ 20 ਉੱਚ ਅਧਿਕਾਰੀ ਵੀ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ’ਚ ਆਈ. ਜੀ. ਰੈਂਕ, ਐੱਸ. ਐੱਸ. ਪੀ. ਰੈਂਕ, ਐੱਸ. ਪੀ., ਡੀ. ਐੱਸ. ਪੀ. ਰੈਂਕ ਦੇ ਅਧਿਕਾਰੀ ਵੀ ਸ਼ਾਮਲ ਹਨ।

ਐੱਸ. ਐੱਸ. ਪੀ. ਵਤਸਲਾ ਗੁਪਤਾ ਨੇ ਕਿਹਾ ਕਿ ਸ਼ਰਧਾਲੂਆਂ ਦੀ ਸੁਰੱਖਿਆ ’ਚ ਤਾਇਨਾਤ ਕੀਤੇ ਪੁਲਸ ਅਧਿਕਾਰੀ ਅਤੇ ਕਰਮਚਾਰੀ ਚਾਰੇ ਪਾਸੇ ਤਿੱਖੀ ਨਜ਼ਰ ਰੱਖਣਗੇ। ਕਿਸੇ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਡੀ. ਐੱਸ. ਪੀ. ਬਬਨਦੀਪ ਸਿੰਘ, ਡੀ. ਐੱਸ. ਪੀ. ਗੁਰਮੀਤ ਸਿੰਘ ਸਿੱਧੂ, ਥਾਣਾ ਮੁਖੀ ਲਖਵਿੰਦਰ ਸਿੰਘ ਟੁਰਨਾਂ, ਰੀਡਰ ਹਰਵਿੰਦਰ ਸਿੰਘ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ : ਸ੍ਰੀ ਗੁਰੂ ਨਾਨਕ ਦੇਵ ਜੀ 554ਵੇਂ ਪ੍ਰਕਾਸ਼ ਪੁਰਬ 'ਤੇ ਸੁਲਤਾਨਪੁਰ ਲੋਧੀ 'ਚ ਲੱਗੀਆਂ ਰੌਣਕਾਂ, ਵਿਸ਼ਾਲ ਨਗਰ ਕੀਰਤਨ ਅੱਜ

‘ਈ’-ਰਿਕਸ਼ਾ ਤੇ 7 ਪਾਰਕਿੰਗ ਦਾ ਕੀਤਾ ਗਿਐ ਇੰਤਜ਼ਾਮ
ਡੀ. ਆਈ. ਜੀ. ਨੇ ਕਿਹਾ ਕਿ ਪਬਲਿਕ ਲਈ ਵਾਹਨਾਂ ਦੀ ਪਾਰਕਿੰਗ ਲਈ 7 ਪਾਰਕਿੰਗ ਦਾ ਇੰਤਜ਼ਾਮ ਕੀਤਾ ਗਿਆ। ਇਸ ਤੋਂ ਇਲਾਵਾ ਸੰਗਤ ਲਈ ‘ਈ’-ਰਿਕਸ਼ਾ ਦਾ ਪ੍ਰਬੰਧ ਵੀ ਪ੍ਰਸ਼ਾਸਨ ਵੱਲੋਂ ਕੀਤਾ ਗਿਆ। ਇਸ ਤੋਂ ਇਲਾਵਾ ਸ਼ਹਿਰ ਦੀ ਐਂਟਰੀ ਪੁਆਇੰਟਾਂ ’ਤੇ ਵੀ ਪੁਲਸ ਵੱਲੋਂ ਨਾਕਾਬੰਦੀ ਕੀਤੀ ਗਈ। ਪੁਲਸ ਵੱਲੋਂ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿਚ ਹੈ ਅਤੇ ਕਿਸੇ ਨੂੰ ਮਾਹੌਲ ਖ਼ਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
-ਕਪੂਰਥਲਾ ਰੋਡ ਤੋਂ ਆਉਣ ਵਾਲੀ ਸੰਗਤ ਲਈ ਪਾਰਕਿੰਗ ਸ਼ਹੀਦ ਊਧਮ ਸਿੰਘ ਚੌਂਕ ਨੇੜੇ ਦਾਣਾ ਮੰਡੀ ’ਚ ਹੋਵੇਗੀ।
-ਤਲਵੰਡੀ ਚੌਧਰੀਆਂ ਰੋਡ ਤੋਂ ਆਉਣ ਵਾਲੀ ਸੰਗਤ ਲਈ ਪੁੱਡਾ ਕਾਲੋਨੀ ’ਚ ਪਾਰਕਿੰਗ ਬਣਾਈ ਗਈ ਹੈ।
-ਪਿੰਡ ਬੂਸੋਵਾਲ ਅਤੇ ਗਿੱਦੜਪਿੰਡੀ ਵਾਲੀ ਸਾਇਡ ਤੋਂ ਆਉਣ ਵਾਲੀ ਸੰਗਤ ਲਈਪਾਰਕਿੰਗ ਨੇੜੇ ਵਾਟਰ ਟ੍ਰੀਟਮੈਂਟ ਪਲਾਂਚ ਕੋਲ ਹੈ।
-ਲੋਹੀਆਂ ਰੋਡ ਤੋਂ ਆਉਣ ਵਾਲੀ ਸੰਗਤ ਲਈ ਪਾਰਕਿੰਗ ਸਫਰੀ ਮੈਰਿਜ ਪੈਲੇਸ ਲੋਹੀਆਂ ਰੋਡ ਦੇ ਸਾਹਮਣੇ ਬਣਾਈ ਗਈ ਹੈ।
-ਮਲਸੀਆਂ-ਡੱਲਾ ਰੋਡ ਤੋਂ ਆਉਣ ਵਾਲੀ ਸੰਗਤ ਲਈ ਡੱਲਾ ਰੋਡ ਨੇੜੇ ਅੰਡਰ ਬ੍ਰਿਜ ਕੋਲ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ।
- ਲਾਈਟ ਵ੍ਹੀਕਲਾਂ ਲਈ ਪਾਰਕਿੰਗ ਸਾਹਮਣੇ ਨੇਹਾ ਹਸਪਤਾਲ, ਲੋਹੀਆ ਚੂੰਗੀ, ਬਾਗ ਵਾਲੀ ਜਗ੍ਹਾ ’ਚ ਬਣਾਈ ਗਈ ਹੈ।
-ਬੱਸ ਸਟੈਂਡ ਮਿਤੀ 28.11.23 ਤੱਕ ਦਾਣਾ ਮੰਡੀ ਵਿਖੇ ਰਹੇਗਾ, ਕੋਈ ਵੀ ਬੱਸ ਗੁਰਦੁਆਰਾ ਸ੍ਰੀ ਬੇਰ ਸਾਹਿਬ ਸਾਈਡ ਨੂੰ ਨਹੀਂ ਜਾਵੇਗੀ।

PunjabKesari

ਇਹ ਵੀ ਪੜ੍ਹੋ : ਪੁਲਸ ਤੇ ਨਿਹੰਗਾਂ ਵਿਚਾਲੇ ਹੋਏ ਵਿਵਾਦ ਦੌਰਾਨ ਬੰਧਕ ਬਣਾਏ ਨਿਹੰਗ ਸਿੰਘਾਂ ਦੀ ਨਵੀਂ ਵੀਡੀਓ ਆਈ ਸਾਹਮਣੇ

ਹੈਲਪਲਾਈਨ ਨੰ. 112 ਜਾਰੀ
ਐੱਸ. ਭੂਪਤੀ ਨੇ ਦੱਸਿਆ ਕਿ ਬੀਤੇ ਦਿਨੀਂ ਜੋ ਘਟਨਾ ਹੋਈ ਹੈ, ਉਸ ਨੂੰ ਲੈ ਕੇ ਪੁਲਸ ਵੱਲੋਂ ਸਪੈਸ਼ਲ ਜਾਂਚ ਕਮੇਟੀ ਐੱਸ. ਐੱਸ. ਪੀ. ਕਪੂਰਥਲਾ ਵਤਸਲਾ ਗੁਪਤਾ ਦੀ ਅਗਵਾਈ ’ਚ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਸਾਡੇ ਵੱਲੋਂ ਹੈਲਪਲਾਈਨ ਨੰਬਰ 112 ਵੀ ਜਾਰੀ ਕੀਤਾ ਗਿਆ ਹੈ।

ਟ੍ਰੈਫਿਕ ਰੂਟ ਪਲਾਨ
- ਲੋਹੀਆਂ ਰੋਡ ਜਾਣ ਵਾਲੀ ਟ੍ਰੈਫਿਕ ਬਜਰੀਆ ਚੰਡੀਗੜ੍ਹ ਮੁਹੱਲਾ ਲੋਹੀਆਂ ਨੂੰ ਜਾਵੇਗੀ।
-ਤਲਵੰਡੀ ਚੌਧਰੀਆਂ ਤੋਂ ਨਕੋਦਰ, ਮਲਸੀਆ ਲੋਹੀਆਂ ਜਾਣ ਵਾਲੀ ਆਮ ਟ੍ਰੈਫਿਕ ਬਜਰੀਆ ਹੁਸੈਨਪੁਰ ਦੀ ਤਰਫ਼ੋ ਆਵੇਗੀ ਜਾਂ ਫਿਰ ਵਾਇਆ ਹਰਨਾਮਪੁਰ, ਹੈਬਤਪੁਰ, ਰਾਹੀਂ ਕਪੂਰਥਲਾ ਰੋਡ, ਤੋਂ ਤਾਸ਼ਪੁਰ ਮੋੜ ਰਾਹੀਂ ਜਾਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711


author

shivani attri

Content Editor

Related News