ਰੇਲ ਗੱਡੀ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, 4 ਦਿਨ ਰੱਦ ਰਹਿਣਗੀਆਂ ਇਹ ਟਰੇਨਾਂ

03/12/2022 12:21:15 PM

ਫਿਰੋਜ਼ਪੁਰ/ਜਲੰਧਰ (ਮਲਹੋਤਰਾ, ਗੁਲਸ਼ਨ)- ਰੇਲ ਮੰਡਲ ਫਿਰੋਜ਼ਪੁਰ ਦੇ ਅਧੀਨ ਪੈਂਦੇ ਪਠਾਨਕੋਟ-ਜੰਮੂਤਵੀ ਰੇਲਵੇ ਸੈਕਸ਼ਨ ਤੇ ਮਾਧੋਪੁਰ ਅਤੇ ਕਠੂਆ ਵਿਚਾਲੇ ਰੇਲਵੇ ਟਰੈਕ ਦੋਹਰੀਕਰਨ ਦਾ ਕੰਮ ਚੱਲ ਰਿਹਾ ਹੈ। ਇਸ ਕੰਮ ਕਾਰਨ 12 ਮਾਰਚ ਤੋਂ 15 ਮਾਰਚ ਤੱਕ ਕੁਝ ਰੇਲਗੱਡੀਆਂ ਪ੍ਰਭਾਵਿਤ ਹੋਣਗੀਆਂ। ਡੀ. ਆਰ. ਐੱਮ. ਸੀਮਾ ਸ਼ਰਮਾ ਨੇ ਦੱਸਿਆ ਕਿ ਦੋਹਰੀਕਰਨ ਕਾਰਨ ਹੇਠ ਲਿਖੀਆਂ ਗੱਡੀਆਂ ’ਤੇ ਪ੍ਰਭਾਵ ਪਵੇਗਾ।

ਰੱਦ ਹੋਣ ਵਾਲੀਆਂ ਗੱਡੀਆਂ
ਊਧਮਪੁਰ-ਪਠਾਨਕੋਟ ਵਿਚਾਲੇ ਚੱਲਣ ਵਾਲੀਆਂ 04615-04616 ਰੇਲ ਗੱਡੀਆਂ 12 ਤੋਂ 15 ਮਾਰਚ ਤੱਕ ਰੱਦ ਰਹਿਣਗੀਆਂ। ਪ੍ਰਯਾਗਰਾਜ-ਊਧਮਪੁਰ ਦੇ ਵਿਚਾਲੇ ਚੱਲਣ ਵਾਲੀ 04141 ਰੇਲਗੱਡੀ 14 ਮਾਰਚ ਨੂੰ ਅਤੇ ਊਧਮਪੁਰ-ਪ੍ਰਯਾਗਰਾਜ ਵਿਚਾਲੇ ਚੱਲਣ ਵਾਲੀ 04142 ਰੇਲਗੱਡੀ 15 ਮਾਰਚ ਨੂੰ ਰੱਦ ਰਹੇਗੀ।

ਅੱਧ ਵਿਚਾਲਿਓਂ ਰੱਦ ਹੋਣ ਵਾਲੀਆਂ ਗੱਡੀਆਂ
11 ਮਾਰਚ ਤੋਂ 15 ਮਾਰਚ ਤੱਕ ਅਹਿਮਦਾਬਾਦ-ਜੰਮੂਤਵੀ, ਵਾਰਾਣਸੀ-ਜੰਮੂਤਵੀ, ਸੰਬਲਪੁਰ-ਜੰਮੂਤਵੀ, ਜੋਧਪੁਰ-ਜੰਮੂਤਵੀ ਆਦਿ ਰੇਲਗੱਡੀਆਂ ਨੂੰ ਪਠਾਨਕੋਟ ਰੇਲਵੇ ਸਟੇਸ਼ਨ ਤੋਂ ਅੱਗੇ ਰੱਦ ਕਰਕੇ ਉਥੋਂ ਹੀ ਵਾਪਸ ਚਲਾਇਆ ਜਾਵੇਗਾ।

ਇਹ ਵੀ ਪੜ੍ਹੋ: ਫਗਵਾੜਾ 'ਚ ਵੱਡੀ ਵਾਰਦਾਤ, ਲੁਟੇਰਿਆਂ ਨੇ SBI ਦਾ ATM ਤੋੜ ਕੇ ਲੁੱਟੀ 23 ਲੱਖ ਦੀ ਨਕਦੀ

ਦੇਰ ਨਾਲ ਚੱਲਣ ਵਾਲੀਆਂ ਗੱਡੀਆਂ
12 ਤੋਂ 15 ਮਾਰਚ ਤੱਕ ਸ਼੍ਰੀ ਵੈਸ਼ਨੋ ਦੇਵੀ ਕਟੜਾ ਤੋਂ ਨਵੀਂ ਦਿੱਲੀ ਅਤੇ ਪੁਰਾਣੀ ਦਿੱਲੀ ਨੂੰ ਜਾਣ ਵਾਲੀਆਂ ਗੱਡੀਆਂ ਨੂੰ 55-55 ਮਿੰਟ ਲੇਟ ਚਲਾਇਆ ਜਾਵੇਗਾ। ਊਧਮਪੁਰ-ਪ੍ਰਯਾਗਰਾਜ ਵਿਚਾਲੇ ਚੱਲਣ ਵਾਲੀ ਗੱਡੀ ਨੂੰ 30 ਮਿੰਟ ਦੇਰੀ ਨਾਲ ਚਲਾਇਆ ਜਾਵੇਗਾ। 15 ਮਾਰਚ ਨੂੰ ਊਧਮਪੁਰ-ਇੰਦੌਰ ਰੇਲਗੱਡੀ ਨੂੰ ਰਸਤੇ ਵਿਚ 100 ਮਿੰਟ ਰੋਕ ਕੇ ਚਲਾਇਆ ਜਾਵੇਗਾ, ਕਟੜਾ-ਪੁਰਾਣੀ ਦਿੱਲੀ ਗੱਡੀ ਨੂੰ 60 ਮਿੰਟ ਦੇਰੀ ਨਾਲ ਚਲਾਉਣ ਤੋਂ ਬਾਅਦ ਰਸਤੇ ਵਿਚ 130 ਮਿੰਟ ਰੋਕਿਆ ਜਾਵੇਗਾ। ਜੰਮੂਤਵੀ-ਕਾਨਪੁਰ ਸੈਂਟਰਲ ਗੱਡੀ ਨੂੰ ਰਸਤੇ ਵਿਚ 150 ਮਿੰਟ ਰੋਕਿਆ ਜਾਵੇਗਾ। ਜੰਮੂਤਵੀ-ਅਜਮੇਰ ਰੇਲਗੱਡੀ ਨੂੰ 60 ਮਿੰਟ ਦੇਰੀ ਨਾਲ ਚਲਾਉਣ ਤੋਂ ਬਾਅਦ 60 ਮਿੰਟ ਰਸਤੇ ਵਿਚ ਰੋਕਿਆ ਜਾਵੇਗਾ। ਕਟੜਾ-ਰਿਸ਼ੀਕੇਸ਼ ਗੱਡੀ ਨੂੰ 75 ਮਿੰਟ ਲੇਟ ਚਲਾ ਕੇ 30 ਮਿੰਟ ਰਸਤੇ ਵਿਚ ਰੋਕਿਆ ਜਾਵੇਗਾ। ਊਧਮਪੁਰ-ਦਿੱਲੀ ਸਰਾਏ ਰੋਹਿਲਾ ਗੱਡੀ ਨੂੰ 60 ਮਿੰਟ ਲੇਟ ਚਲਾ ਕੇ ਰਸਤੇ ਵਿਚ 30 ਮਿੰਟ ਰੋਕਿਆ ਜਾਵੇਗਾ। ਜੰਮੂਤਵੀ-ਕਲਕੱਤਾ ਗੱਡੀ ਨੂੰ ਰਸਤੇ ਵਿਚ 30 ਮਿੰਟ ਰੋਕਿਆ ਜਾਵੇਗਾ।

ਇਹ ਵੀ ਪੜ੍ਹੋ: ਆਦਮਪੁਰ 'ਚ ਵਾਪਰੀ ਵੱਡੀ ਘਟਨਾ, ਪਿੰਡ ਚੁਖਿਆਰਾ ਵਿਖੇ ਪਤੀ-ਪਤਨੀ ਨੇ ਲਿਆ ਫਾਹਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News