ਪੰਜਾਬ : ਰਾਸ਼ਨ ਡਿਪੂਆਂ ਤੋਂ ਮੁਫ਼ਤ ਕਣਕ ਲੈਣ ਵਾਲਿਆਂ ਲਈ ਅਹਿਮ ਖ਼ਬਰ, ਡਿਪੂ ਹੋਲਡਰਾਂ ਨੇ ਦਿੱਤੀ ਵੱਡੀ ਚਿਤਾਵਨੀ
Saturday, May 30, 2026 - 10:54 AM (IST)
ਲੁਧਿਆਣਾ (ਖੁਰਾਣਾ) : ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਰਾਸ਼ਨ ਡਿਪੂ ਹੋਲਡਰਾਂ ਨੂੰ ਸਰਕਾਰੀ ਪਾਲਿਸੀ ਮੁਤਾਬਕ ਰਾਸ਼ਨ ਡਿਪੂ ’ਤੇ ਪੁੱਜਣ ਵਾਲੀ ਕਣਕ ਦਾ ਕਿਰਾਇਆ-ਭਾੜਾ ਨਾ ਮਿਲਣ ’ਤੇ ਡਿਪੂ ਹੋਲਡਰਾਂ ਦਾ ਪਾਰਾ ਸੱਤਵੇਂ ਅਸਮਾਨ ’ਤੇ ਪੁੱਜ ਗਿਆ ਹੈ। ਗੁੱਸੇ 'ਚ ਆਏ ਡਿਪੂ ਹੋਲਡਰਾਂ ਨੇ ਖ਼ੁਰਾਕ ਅਤੇ ਸਪਲਾਈ ਵਿਭਾਗ ਨੂੰ ਇੱਥੋਂ ਤੱਕ ਚਿਤਾਵਨੀ ਦੇ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਕਣਕ ਦੀ ਉਤਰਵਾਈ ਦਾ ਕਿਰਾਇਆ-ਭਾੜਾ ਨਹੀਂ ਮਿਲੇਗਾ ਤਾਂ ਉਹ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ’ ਨਾਲ ਜੁੜੇ ਪਰਿਵਾਰਾਂ ਨੂੰ ਅਨਾਜ ਨਹੀਂ ਵੰਡਣਗੇ। ਇਸ ਤੋਂ ਬਾਅਦ ਲੱਖਾਂ ਪਰਿਵਾਰਾਂ ਨੂੰ ਸਮੇਂ ’ਤੇ ਅਨਾਜ ਨਾ ਮਿਲਣ ਦਾ ਸੰਕਟ ਪੈਦਾ ਹੋ ਗਿਆ ਹੈ।
ਡਿਪੂ ਹੋਲਡਰ ਲੱਕੀ ਸਿੰਘ, ਗੁਰਪ੍ਰੀਤ ਸਿੰਘ ਗਿੱਲ, ਹਰਮੇਸ਼ ਸਿੰਘ, ਬਲਬੀਰ ਸਿੰਘ, ਰਾਜਵਿੰਦਰ ਕੌਰ, ਚਰਨਜੀਤ ਕੌਰ, ਨਿਰਮਲਾ ਰਾਣੀ, ਰਾਜੇਸ਼ ਕੁਮਾਰ ਅਤੇ ਸੀਮਾ ਸ਼ਰਮਾ ਆਦਿ ਨੇ ਦੱਸਿਆ ਕਿ ਸਰਕਾਰ ਵੱਲੋਂ ਹਰ 3 ਮਹੀਨੇ ਬਾਅਦ ਜੋ ਕਣਕ ਰਾਸ਼ਨ ਡਿਪੂਆਂ ’ਤੇ ਭੇਜੀ ਜਾਂਦੀ ਹੈ, ਉਸ ਨੂੰ ਉਤਾਰਨ ਦਾ ਭਾੜਾ ਡਿਪੂ ਹੋਲਡਰ 5 ਰੁਪਏ ਪ੍ਰਤੀ ਬੋਰੀ ਦੇ ਹਿਸਾਬ ਨਾਲ ਮਜ਼ਦੂਰ ਨੂੰ ਦੇਣ ਲਈ ਮਜਬੂਰ ਹਨ, ਜਦੋਂਕਿ ਸਰਕਾਰ ਵੱਲੋਂ ਠੇਕੇਦਾਰ ਨੂੰ ਮਜ਼ਦੂਰ ਦੀ ਪੇਮੈਂਟ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਭਾਜਪਾ ਨੂੰ ਮਜ਼ਬੂਤ ਕਰਨ ਦੀ ਤਿਆਰੀ, ਢਿੱਲੋਂ-ਜਾਖੜ ਦੀ ਹੋਈ ਖ਼ਾਸ ਮੁਲਾਕਾਤ
ਉਨ੍ਹਾਂ ਦਾਅਵਾ ਕੀਤਾ ਕਿ ਪੂਰੇ ਦੇਸ਼ ਦੇ ਮੁਕਾਬਲੇ ਪੰਜਾਬ ਦੇ ਡਿਪੂ ਹੋਲਡਰਾਂ ਨੂੰ ਪਹਿਲਾਂ ਹੀ ਘੱਟ ਕਮਿਸ਼ਨ ਮਿਲ ਰਹੀ ਹੈ, ਜਿਸ ਕਾਰਨ ਰਾਸ਼ਨ ਡਿਪੂ ਹੋਲਡਰਾਂ ਦੀ ਆਰਥਿਕ ਹਾਲਤ ਪਹਿਲਾਂ ਤੋਂ ਹੀ ਵੈਂਟੀਲੇਟਰ ’ਤੇ ਲੱਗੀ ਹੋਈ ਹੈ। ਡਿਪੂ ਹੋਲਡਰ ਐਸੋਸੀਏਸ਼ਨ ਵੱਲੋਂ ਖ਼ੁਰਾਕ ਸਪਲਾਈ ਵਿਭਾਗ ਦੇ ਕੰਟਰੋਲਰ ਲਖਬੀਰ ਸਿੰਘ ਨੂੰ ਮੰਗ ਪੱਤਰ ਸੌਂਪਦੇ ਹੋਏ ਕਣਕ ਦੀ ਉਤਰਵਾਈ ਦੀ ਰਾਸ਼ੀ ਅਦਾ ਕਰਨ ਦੀ ਅਪੀਲ ਕੀਤੀ ਗਈ ਤਾਂ ਜੋ ਡਿਪੂ ਬਿਨਾਂ ਕਿਸੇ ਪਰੇਸ਼ਾਨੀ ਦੇ ਰਾਸ਼ਨ ਕਾਰਡ ਧਾਰੀਆਂ ਨੂੰ ਕਣਕ ਵੰਡਣ ਦਾ ਕੰਮ ਲਗਾਤਾਰ ਕਰਦੇ ਰਹਿਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
