ਪੰਜਾਬ : ਇਨ੍ਹਾਂ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! ਚਲਾਨ ਭਰਨ ਬਾਰੇ ਨਵੇਂ ਹੁਕਮ ਜਾਰੀ, ਹੋ ਜਾਓ ਸਾਵਧਾਨ
Tuesday, Oct 27, 2026 - 10:32 AM (IST)
ਲੁਧਿਆਣਾ (ਸੁਰਿੰਦਰ ਸੰਨੀ) : ਸ਼ਹਿਰ ’ਚ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਦੀ ਧਰ-ਪਕੜ ਲਈ ਟ੍ਰੈਫਿਕ ਪੁਲਸ ਨੇ ਰਾਤ ਦੇ ਸਮੇਂ ਵਿਸ਼ੇਸ਼ ਨਾਕੇ ਮੁੜ ਸ਼ੁਰੂ ਕਰ ਦਿੱਤੇ ਹਨ। ਸਭ ਤੋਂ ਅਹਿਮ ਗੱਲ ਇਹ ਹੈ ਕਿ ਹੁਣ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਵਾਲੇ ਚਾਲਕਾਂ ਦਾ ਚਲਾਨ ਆਨਲਾਈਨ ਨਹੀਂ ਭਰਿਆ ਜਾ ਸਕੇਗਾ, ਸਗੋਂ ਉਨ੍ਹਾਂ ਨੂੰ ਅਦਾਲਤ ’ਚ ਹੀ ਚਲਾਨ ਭੁਗਤਣਾ ਪਵੇਗਾ। ਟ੍ਰੈਫਿਕ ਪੁਲਸ ਵੱਲੋਂ ਕੀਤੇ ਜਾ ਰਹੇ ਇਨ੍ਹਾਂ ਚਲਾਨਾਂ ’ਚ ਜੁਰਮਾਨਾ ਰਾਸ਼ੀ ‘ਜ਼ੀਰੋ’ ਦਿਖਾਈ ਦੇ ਰਹੀ ਹੈ, ਜਿਸ ਦਾ ਭੁਗਤਾਨ ਸਥਾਨਕ ਅਦਾਲਤ ’ਚ ਹੀ ਸੰਭਵ ਹੋਵੇਗਾ।
ਇਹ ਵੀ ਪੜ੍ਹੋ : ਪੁਲਸ ਮੁਲਾਜ਼ਮਾਂ ਦੀਆਂ ਤਰੱਕੀਆਂ ਅਤੇ ਪੈਨਸ਼ਨਾਂ ਰੁਕੀਆਂ! ਮਿਲ ਸਕਦੀ ਹੈ ਰਾਹਤ, ਪੜ੍ਹੋ ਪੂਰਾ ਮਾਮਲਾ
ਇਸ ਤੋਂ ਪਹਿਲਾਂ ਸਾਫਟਵੇਅਰ ਅਪਡੇਟ ਦੌਰਾਨ 4 ਮਹੀਨੇ ਪਹਿਲਾਂ ਇਹ ਚਲਾਨ ਬੰਦ ਕਰ ਦਿੱਤੇ ਗਏ ਸਨ, ਜੋ ਹੁਣ ਅਪਡੇਸ਼ਨ ਅਤੇ ਨਵੇਂ ਹੁਕਮਾਂ ਤੋਂ ਬਾਅਦ ਦੁਬਾਰਾ ਸ਼ੁਰੂ ਕੀਤੇ ਗਏ ਹਨ। ਹੁਣ ਹਫ਼ਤੇ ਦੇ ਆਖ਼ਰੀ 2 ਦਿਨਾਂ ’ਚ 4-4 ਨਾਕੇ ਲਾਏ ਜਾ ਰਹੇ ਹਨ, ਜਿਨ੍ਹਾਂ ’ਚ ਰੋਜ਼ਾਨਾ ਔਸਤਨ 30 ਚਲਾਨ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਅੰਬਾਲਾ-ਚੰਡੀਗੜ੍ਹ ਹਾਈਵੇਅ 'ਤੇ ਸਵਾਰੀਆਂ ਨਾਲ ਭਰੀ ਬੱਸ 'ਤੇ ਅਚਾਨਕ ਹਮਲਾ, ਮੌਕੇ 'ਤੇ ਪਈਆਂ ਚੀਕਾਂ
ਵਾਹਨ ਚਾਲਕ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਤੋਂ ਕਰਨ ਪਰਹੇਜ਼ : ਏ. ਡੀ. ਸੀ. ਪੀ. ਟ੍ਰੈਫਿਕ
ਏ. ਡੀ. ਸੀ. ਪੀ. ਟ੍ਰੈਫਿਕ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸ਼ਰਾਬ ਅਤੇ ਡਰਾਈਵਿੰਗ ਦਾ ਕੋਈ ਮੇਲ ਨਹੀਂ ਹੈ, ਇਸ ਲਈ ਲੋਕ ਇਸ ਤੋਂ ਪਰਹੇਜ਼ ਕਰਨ। ਉਨ੍ਹਾਂ ਦੱਸਿਆ ਕਿ ਪਿਆਕੜ ਚਾਲਕਾਂ ਨੂੰ ਫੜ੍ਹਨ ਲਈ ਨਾਕਿਆਂ ਦੀ ਲੋਕੇਸ਼ਨ ਵੀ ਲਗਾਤਾਰ ਬਦਲੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
