ਪੀ. ਜੀ. ਆਈ. ਇਲਾਜ ਕਰਵਾਉਣ ਵਾਲਿਆਂ ਲਈ ਜ਼ਰੂਰੀ ਖ਼ਬਰ, ਆਈ ਸੈਂਟਰ ’ਚ ਅੱਖਾਂ ਦੇ ਮੁੱਢਲੇ ਟੈਸਟ ਹੋਏ ਮੁਫ਼ਤ
Saturday, Feb 17, 2024 - 04:40 PM (IST)
ਚੰਡੀਗੜ੍ਹ (ਪਾਲ) : ਪੀ. ਜੀ.ਆਈ. ਦੇ ਐਡਵਾਂਸਡ ਆਈ ਸੈਂਟਰ ’ਚ ਰੋਜ਼ਾਨਾ ਇਕ ਹਜ਼ਾਰ ਮਰੀਜ਼ ਪਹਿਲਾਂ ਕਤਾਰਾਂ ’ਚ ਕਾਰਡ ਬਣਵਾਉਣ ਤੋਂ ਬਾਅਦ ਆਪਣੀ ਵਾਰੀ ਦੇ ਹਿਸਾਬ ਨਾਲ ਚੈਕਅਪ ਕਰਵਾਉਂਦੇ ਹਨ। ਡਾਕਟਰ ਸਭ ਤੋਂ ਪਹਿਲਾਂ ਅੱਖਾਂ ਦਾ ਬੇਸਿਕ ਟੈਸਟ ਲਿਖਦੇ ਹਨ ਅਤੇ ਹਰ ਮਰੀਜ਼ ਨੂੰ ਇਸ ਮੁੱਢਲੇ ਟੈਸਟ ਦੀ ਫੀਸ ਅਦਾ ਕਰਨੀ ਪੈਂਦੀ ਹੈ ਅਤੇ ਫਿਰ ਗਰਾਊਂਡ ਮੰਜਿ਼ਲ ’ਤੇ ਆ ਕੇ, ਫੀਸ ਅਦਾ ਕਰਨੀ ਪੈਂਦੀ ਹੈ ਅਤੇ ਕਤਾਰ ਵਿ’ਚ ਖੜ੍ਹੇ ਹੋਣ ਲਈ ਉਪਰਲੀ ਮੰਜ਼ਿਲ ’ਤੇ ਜਾਣਾ ਪੈਂਦਾ ਹੈ। ਇਹ ਟੈਸਟ ਕਰਵਾਉਣ ਤੋਂ ਬਾਅਦ, ਮਰੀਜ਼ ਦੁਬਾਰਾ ਡਾਕਟਰ ਨੂੰ ਮਿਲਣ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰਦਾ ਹੈ ਅਤੇ ਚੈਕਅਪ ਤੋਂ ਬਾਅਦ, ਉਸ ਨੂੰ ਦੁਬਾਰਾ ਆਪਣੇ ਵੀਜੂਅਲ ਫੀਡਲ ਦਾ ਟੈਸਟ ਲਿਖਿਆ ਜਾਂਦਾ ਹੈ। ਇਸ ਟੈਸਟ ਦੀ ਫੀਸ ਭਰਨ ਤੋਂ ਬਾਅਦ ਗਰਾਊਂਡ ਫਲੋਰ ’ਤੇ ਜਾਣਾ ਪੈਂਦਾ ਹੈ ਅਤੇ ਫ਼ੀਸ ਭਰਨ ਤੋਂ ਬਾਅਦ ਦੁਬਾਰਾ ਜਾਂਚ ਕਰਵਾਈ ਜਾਂਦੀ ਹੈ। ਇਸ ਤਰ੍ਹਾਂ ਕਈ ਵਾਰ ਸਾਰਾ ਦਿਨ ਬੀਤ ਜਾਂਦਾ ਹੈ ਅਤੇ ਮਰੀਜ਼ ਦੀ ਅਸਲ ਬੀਮਾਰੀ ਦਾ ਵੀ ਪਤਾ ਨਹੀਂ ਲੱਗਦਾ ਪਰ ਹੁਣ ਪੀ.ਜੀ.ਆਈ. ਨੇ ਇਨ੍ਹਾਂ ਮਰੀਜ਼ਾਂ ਦੇ ਦੋਵੇਂ ਮੁੱਢਲੇ ਟੈਸਟਾਂ ਦੀ ਫੀਸ ਖ਼ਤਮ ਕਰ ਦਿੱਤੀ ਹੈ। ਹਾਲਾਂਕਿ ਇਨ੍ਹਾਂ ਟੈਸਟਾਂ ਦੀ ਫੀਸ ਜ਼ਿਆਦਾ ਨਹੀਂ ਹੈ ਪਰ ਇਸ ਦਾ ਉਦੇਸ਼ ਮਰੀਜ਼ਾਂ ਦਾ ਸਮਾਂ ਬਚਾਉਣਾ ਅਤੇ ਉਨ੍ਹਾਂ ਨੂੰ ਸਮੇਂ ਸਿਰ ਇਲਾਜ ਮੁਹੱਈਆ ਕਰਵਾਉਣਾ ਹੈ ਤਾਂ ਜੋ ਉਨ੍ਹਾਂ ਦਾ ਦਿਨ ਬਰਬਾਦ ਨਾ ਹੋਵੇ।
ਇਹ ਵੀ ਪੜ੍ਹੋ : ਪਾਕਿਸਤਾਨ ਤੋਂ ਵਗਣ ਵਾਲੇ ਪਾਣੀ ’ਤੇ ਲੱਗੇਗੀ ਰੋਕ, ਵਧੇਗੀ ਹਰੀਕੇ ਪੱਤਣ ਦੀ ਡੂੰਘਾਈ
ਆਨਲਾਈਨ ਰਜਿਸਟ੍ਰੇਸ਼ਨ ਨੰਬਰ ਵੀ ਵਧਾਇਆ
ਐਡਵਾਂਸਡ ਆਈ ਸੈਂਟਰ ਦੇ ਮੁਖੀ ਡਾ. ਐੱਸ. ਐੱਸ. ਪਾਂਡਵ ਅਨੁਸਾਰ ਮਰੀਜ਼ਾਂ ਨੂੰ ਬਿਹਤਰ ਦੇਖਭਾਲ ਅਤੇ ਇਲਾਜ ਮੁਹੱਈਆ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ। ਅੱਖਾਂ ਵਿਭਾਗ ਦੀ ਸੇਵਾ ਨੂੰ ਹੋਰ ਆਸਾਨ ਬਣਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ। ਟੈਸਟਾਂ ਦੇ ਨਾਲ, ਅਸੀਂ ਆਨਲਾਈਨ ਰਜਿਸਟ੍ਰੇਸ਼ਨਾਂ ਦੀ ਗਿਣਤੀ ਵੀ ਵਧਾ ਦਿੱਤੀ ਹੈ। ਇਸ ਤੋਂ ਇਲਾਵਾ, ਲਾਈਨਾਂ ਦਾ ਬਿਹਤਰ ਪ੍ਰਬੰਧਨ ਕਰਨ ਲਈ, ਅਸੀਂ ਰਜਿਸਟ੍ਰੇਸ਼ਨ ਕਾਊਂਟਰ ’ਤੇ ਟੋਕਨ ਸਿਸਟਮ ਵੀ ਸ਼ੁਰੂ ਕੀਤਾ ਹੈ। ਡਿਜ਼ੀਟਲ ਓ. ਪੀ. ਡੀ. ਅਤੇ ਕਲੀਨੀਕਲ ਰਿਕਾਰਡ ਚੀਜ਼ਾਂ ਨੂੰ ਸੌਖਾ ਬਣਾ ਰਹੀ ਹੈ, ਜਿਸ ਨਾਲ ਮਰੀਜ਼ਾਂ ਦਾ ਸਮਾਂ ਬਚਣ ਦੇ ਨਾਲ ਹੀ ਡਾਕਟਰ ਵੱਧ ਤੋਂ ਵੱਧ ਮਰੀਜ਼ਾਂ ਨੂੰ ਦੇਖ ਪਾਉਂਦਾ ਹੈ।
ਇਹ ਵੀ ਪੜ੍ਹੋ : ਅੰਦੋਲਨ ਤੋਂ ਡਰੀ ਟ੍ਰੇਡ ਅਤੇ ਇੰਡਸਟਰੀ, ਹੋ ਰਿਹੈ ਭਾਰੀ ਨੁਕਸਾਨ, ਭਾਜਪਾ ਨੇ ਵੱਟੀ ਚੁੱਪ
27 ਲੱਖ ਰਾਸ਼ੀ ਆਉਂਦੀ ਸੀ ਹਰ ਮਹੀਨੇ
ਡਾਇਰੈਕਟਰ ਪੀ. ਜੀ. ਆਈ. ਪਿਛਲੇ ਲੰਬੇ ਸਮੇਂ ਤੋਂ ਪੀ. ਜੀ. ਆਈ. ’ਚ ਮਰੀਜ਼ ਪੱਖੀ ਸੇਵਾਵਾਂ ਵਧਾਉਣ ’ਤੇ ਜ਼ੋਰ ਦੇ ਰਹੇ ਹਨ। ਆਮ ਤੌਰ ’ਤੇ, ਜਦੋਂ ਕੋਈ ਮਰੀਜ਼ ਅੱਖਾਂ ਦੇ ਕੇਂਦਰ ’ਚ ਆਉਂਦਾ ਹੈ ਤਾਂ ਜਦੋਂ ਉਹ ਟੈਸਟ ਨੰਬਰ ਅਤੇ ਕਾਊਂਟਰ ’ਤੇ ਪਹੁੰਚਦਾ ਹੈ ਤਾਂ ਇਹ ਬੰਦ ਹੋ ਜਾਂਦਾ ਹੈ। ਅਜਿਹੇ ’ਚ ਦੂਰ-ਦੁਰਾਡੇ ਤੋਂ ਆਉਣ ਵਾਲੇ ਮਰੀਜ਼ਾਂ ਨੂੰ ਮੁੜ ਉਕਤ ਟੈਸਟਾਂ ਲਈ ਆਉਣਾ ਪਿਆ। ਟੈਸਟ ਮੁਫ਼ਤ ਕਰਨ ਦਾ ਫੈਸਲਾ ਪਿਛਲੇ 10 ਦਿਨਾਂ ’ਚ ਲਿਆ ਗਿਆ ਹੈ। ਡਾਇਰੈਕਟਰ ਦੇ ਧਿਆਨ ’ਚ ਆਉਂਦੇ ਹੀ ਉਨ੍ਹਾਂ ਨੇ ਤੁਰੰਤ ਇਸ ’ਤੇ ਫ਼ੈਸਲਾ ਲਿਆ। ਪੀ. ਜੀ. ਆਈ. ’ਚ ਕਰਵਾਏ ਜਾ ਰਹੇ ਇਨ੍ਹਾਂ ਟੈਸਟਾਂ ਨਾਲ ਪੀ. ਜੀ. ਆਈ. ਨੂੰ ਹਰ ਮਹੀਨੇ 27 ਲੱਖ ਰੁਪਏ ਦੀ ਰਾਸ਼ੀ ਮਿਲ ਰਹੀ ਸੀ ਪਰ ਡਾਇਰੈਕਟਰ ਪੀ. ਜੀ. ਆਈ. ਨੇ ਮਰੀਜ਼ਾਂ ਦੇ ਸਮੇਂ ਨੂੰ ਜਿ਼ਆਦਾ ਮਹੱਤਵ ਦਿੰਦਿਆਂ ਇਸ ਨੂੰ ਮੁਫ਼ਤ ਕਰ ਦਿੱਤਾ। ਪਿਛਲੇ ਕੁਝ ਸਾਲਾਂ ਤੋਂ ਪੀ. ਜੀ. ਆਈ. ਹਸਪਤਾਲ ’ਚ ਤਕਨੀਕ ਦੇ ਪੱਧਰ ਨੂੰ ਲਾਗੂ ਕਰ ਰਿਹਾ ਹੈ, ਜਿਸ ਨਾਲ ਕੰਮ ’ਚ ਤੇਜ਼ੀ ਦੇ ਨਾਲ-ਨਾਲ ਪਾਰਦਰਸ਼ਤਾ ਵੀ ਆਈ ਹੈ। ਇਸ ’ਚ ਆਨਲਾਈਨ ਰਜਿਸਟ੍ਰੇਸ਼ਨ ਅਤੇ ਫੀਸ ਕਾਊਂਟਰ ਨੂੰ ਵਧਾਉਣਾ ਸ਼ਾਮਲ ਹੈ। ਇਸ ਤੋਂ ਇਲਾਵਾ ਹਸਪਤਾਲ ’ਚ ਈ-ਆਫਿਸ ਐਪਲੀਕੇਸ਼ਨ ਨੂੰ ਵੀ ਸ਼ੁਰੂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਨੂੰ ਲੈ ਕੇ ਅਹਿਮ ਖ਼ਬਰ, 1 ਸੀਟ ’ਤੇ 5-5 ਉਮੀਦਵਾਰਾਂ ਦੀ ਆਏਗੀ ਨੌਬਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e