ਰੇਲ ਦਾ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਧੁੰਦ ਤੇ ਕੋਹਰੇ ਕਾਰਨ ਰੱਦ ਹੋਈਆਂ ਇਹ Trains

Thursday, Nov 30, 2023 - 04:01 PM (IST)

ਰੇਲ ਦਾ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਧੁੰਦ ਤੇ ਕੋਹਰੇ ਕਾਰਨ ਰੱਦ ਹੋਈਆਂ ਇਹ Trains

ਲੁਧਿਆਣਾ (ਗੌਤਮ) : ਸਰਦੀਆਂ 'ਚ ਧੁੰਦ ਦੇ ਮੌਸਮ ਨੂੰ ਦੇਖਦੇ ਹੋਏ ਸੁਰੱਖਿਆ ਦੇ ਮੱਦੇਨਜ਼ਰ ਰੇਲ ਵਿਭਾਗ ਵੱਲੋਂ ਉੱਤਰੀ ਰੇਲਵੇ ਦੇ ਫਿਰੋਜ਼ਪੁਰ ਮੰਡਲ 'ਚ ਚੱਲਣ ਵਾਲੀਆਂ ਕਈ ਟਰੇਨਾਂ ਨੂੰ ਰੱਦ ਕੀਤਾ ਗਿਆ ਹੈ। ਕੋਹਰੇ ਅਤੇ ਧੁੰਦ ਕਾਰਨ ਜ਼ਿਆਦਾਤਰ ਟਰੇਨਾਂ ਲੇਟ ਹੋ ਜਾਂਦੀਆਂ ਹਨ, ਜਿਸ ਕਾਰਨ ਯਾਤਰੀਆਂ ਨੂੰ ਟਰੇਨਾਂ ਦੀ ਉਡੀਕ ਕਰਨੀ ਪੈਂਦੀ ਹੈ ਅਤੇ ਦੂਜੀਆਂ ਟਰੇਨਾਂ ਵੀ ਇਸ ਨਾਲ ਪ੍ਰਭਾਵਿਤ ਹੁੰਦੀਆਂ ਹਨ। ਵਿਭਾਗ ਮੁਤਾਬਕ ਰੋਜ਼ਾਨਾ ਚੱਲਣ ਵਾਲੀ ਬਨਮਨੁਖੀ ਤੋਂ ਅੰਮ੍ਰਿਤਸਰ ਐਕਸਪ੍ਰੈੱਸ ਟਰੇਨ ਨੂੰ 3 ਦਸੰਬਰ ਤੋਂ 2 ਮਾਰਚ ਤੱਕ ਅਤੇ ਡਾਊਨ ਨੰਬਰ 14618 ਨੂੰ 1 ਦਸੰਬਰ ਤੋਂ 29 ਫਰਵਰੀ, ਮਾਰਚ ਤੱਕ ਰੱਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜਿਹੜੀਆਂ ਟਰੇਨਾਂ ਰੱਦ ਕੀਤੀਆਂ ਗਈਆਂ ਹਨ, ਉਨ੍ਹਾਂ ਦੀ ਸੂਚੀ ਇਸ ਤਰ੍ਹਾਂ ਹੈ-

ਇਹ ਵੀ ਪੜ੍ਹੋ : ਪੰਜਾਬ 'ਚ ਸਵੇਰ ਤੋਂ ਹੀ ਪੈ ਰਿਹਾ ਭਾਰੀ ਮੀਂਹ, ਇਨ੍ਹਾਂ 11 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ
ਅੰਮ੍ਰਿਤਸਰ ਐਕਸਪ੍ਰੈੱਸ ਟਰੇਨ ਨੰਬਰ 12241 ਇਕ ਦਸੰਬਰ ਤੋਂ 29 ਫਰਵਰੀ ਤੱਕ ਅਤੇ ਡਾਊਨ ਦੀ ਟਰੇਨ 12242, 2 ਦਸੰਬਰ ਤੋਂ 1 ਮਾਰਚ ਤੱਕ ਰੱਦ
ਟਰੇਨ ਨੰਬਰ 14606 ਜੰਮੂ ਤਵੀ ਤੋਂ ਰਿਸ਼ੀਕੇਸ਼ ਲਈ 3 ਦਸੰਬਰ ਤੋਂ 25 ਫਰਵਰੀ ਤੱਕ ਰੱਦ, ਟਰੇਨ ਨੰਬਰ 14605 ਰਿਸ਼ੀਕੇਸ਼ ਤੋਂ ਜੰਮੂਤਵੀ ਤੱਕ 4 ਦਸੰਬਰ ਤੋਂ 26 ਫਰਵਰੀ ਤੱਕ ਰੱਦ
ਟਰੇਨ ਨੰਬਰ 14616 ਅੰਮ੍ਰਿਤਸਰ ਤੋਂ ਲਾਲਕੁਆ ਐਕਸਪ੍ਰੈੱਸ 2 ਦਸੰਬਰ ਤੋਂ 26 ਫਰਵਰੀ ਤੱਕ ਰੱਦ
ਟਰੇਨ ਨੰਬਰ 14615, 2 ਦਸੰਬਰ ਤੋਂ 24 ਫਰਵਰੀ ਤੱਕ ਰੱਦ
ਟਰੇਨ ਨੰਬਰ 14674 ਅੰਮ੍ਰਿਤਸਰ ਤੋਂ ਜੈਨਗਰ ਐਕਸਪ੍ਰੈੱਸ 5 ਦਸੰਬਰ ਤੋਂ 27 ਫਰਵਰੀ ਤੱਕ ਰੱਦ
ਟਰੇਨ ਨੰਬਰ 14673 ਜੈਨਗਰ ਤੋਂ ਅੰਮ੍ਰਿਤਸਰ 7 ਦਸੰਬਰ ਤੋਂ 29 ਫਰਵਰੀ ਤੱਕ ਰੱਦ
ਟਰੇਨ ਨੰਬਰ 19611 ਅੰਮ੍ਰਿਤਸਰ ਤੋਂ ਅਜਮੇਰ 3 ਦਸੰਬਰ ਤੋਂ 1 ਮਾਰਚ ਤੱਕ ਰੱਦ
ਟਰੇਨ ਨੰਬਰ 18103 ਟਾਟਾ ਨਗਰ ਤੋਂ ਅੰਮ੍ਰਿਤਸਰ ਐਕਸਪ੍ਰੈੱਸ 4 ਦਸੰਬਰ ਤੋਂ 28 ਫਰਵਰੀ ਤੱਕ ਰੱਦ

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਪੈ ਰਹੇ ਭਾਰੀ ਮੀਂਹ ਨੂੰ ਲੈ ਕੇ Advisory ਜਾਰੀ, ਮੋਹਾਲੀ 'ਚ ਪਏ ਗੜ੍ਹੇ, ਦੇਖੋ ਤਾਜ਼ਾ ਤਸਵੀਰਾਂ
ਟਰੇਨ ਨੰਬਰ 18104 ਅੰਮ੍ਰਿਤਸਰ ਤੋਂ ਟਾਟਾ ਨਗਰ 6 ਦਸੰਬਰ ਤੋਂ 1 ਮਾਰਚ ਤੱਕ ਰੱਦ
ਟਰੇਨ ਨੰਬਰ 04652 ਅੰਮ੍ਰਿਤਸਰ ਤੋਂ ਜੈਨਗਰ ਐਕਸਪ੍ਰੈੱਸ 1 ਦਸੰਬਰ ਤੋਂ 28 ਫਰਵਰੀ ਤੱਕ ਰੱਦ
ਟਰੇਨ ਨੰਬਰ 04651 ਜੈਨਗਰ ਤੋਂ ਅੰਮ੍ਰਿਤਸਰ 3 ਦਸੰਬਰ ਤੋਂ 29 ਫਰਵਰੀ ਤੱਕ ਰੱਦ
ਟਰੇਨ ਨੰਬਰ 14629 ਚੰਡੀਗੜ੍ਹ ਤੋਂ ਫਿਰੋਜ਼ਪੁਰ ਕੈਂਟ ਐਕਸਪ੍ਰੈੱਸ 1 ਦਸੰਬਰ ਤੋਂ 29 ਫਰਵਰੀ ਤੱਕ ਰੱਦ

ਇਸ ਤੋਂ ਇਲਾਵਾ ਟਰੇਨ ਨੰਬਰ 14630 ਫਿਰੋਜ਼ਪੁਰ ਕੈਂਟ ਤੋਂ ਚੰਡੀਗੜ੍ਹ, ਟਰੇਨ ਨੰਬਰ 14503 ਕਾਲਕਾ ਤੋਂ ਸ੍ਰੀ ਮਾਤਾ ਵੈਸ਼ਨੋ ਦੇਵੀ, ਟਰੇਨ ਨੰਬਰ 14504 ਮਾਤਾ ਵੈਸ਼ਨੋ ਦੇਵੀ ਤੋਂ ਕਾਲਕਾ, ਟਰੇਨ ਨੰਬਰ 14505 ਅੰਮ੍ਰਿਤਸਰ ਤੋਂ ਨੰਗਲ ਡੈਮ, ਟਰੇਨ ਨੰਬਰ 14506 ਨੰਗਲ ਡੈਮ ਤੋਂ ਅੰਮ੍ਰਿਤਸਰ, ਟਰੇਨ ਨੰਬਰ 14629 ਚੰਡੀਗੜ੍ਹ ਤੋਂ ਫਿਰੋਜ਼ਪੁਰ ਕੈਂਟ ਅਤੇ ਟਰੇਨ ਨੰਬਰ 14011 ਆਗਰਾ ਕੈਂਟ ਤੋਂ ਹੁਸ਼ਿਆਰਪੁਰ ਐਕਸਪ੍ਰੈੱਸ ਨੂੰ ਰੱਦ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News