ਦੀਵਾਲੀ ਤੇ ਛੱਠ ਪੂਜਾ 'ਤੇ ਘਰ ਜਾਣ ਵਾਲਿਆਂ ਲਈ ਜ਼ਰੂਰੀ ਖ਼ਬਰ, ਚੱਲਣਗੀਆਂ 2 ਸਪੈਸ਼ਲ ਟਰੇਨਾਂ
Wednesday, Aug 21, 2024 - 10:57 AM (IST)
ਚੰਡੀਗੜ੍ਹ (ਲਲਨ) : ਦੀਵਾਲੀ ਅਤੇ ਛਠ ਪੂਜਾ ਸਬੰਧੀ ਰੇਲਵੇ ਬੋਰਡ ਨੇ ਚੰਡੀਗੜ੍ਹ ਤੋਂ 2 ਫੈਸਟੀਵਲ ਸਪੈਸ਼ਲ ਰੇਲਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਹ ਰੇਲਗੱਡੀਆਂ ਚੰਡੀਗੜ੍ਹ ਤੋਂ ਗੋਰਖਪੁਰ ਅਤੇ ਚੰਡੀਗੜ੍ਹ ਤੋਂ ਵਾਰਾਣਸੀ ਵਿਚਕਾਰ 24 ਅਕਤੂਬਰ ਤੋਂ 17 ਨਵੰਬਰ ਤੱਕ ਚੱਲਣਗੀਆਂ, ਜੋ ਹਫ਼ਤੇ ’ਚ ਇਕ ਦਿਨ ਚੱਲਣਗੀਆਂ। ਰੇਲਵੇ ਨੇ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਮੌਸਮ ਨੂੰ ਲੈ ਕੇ ਆਈ ਨਵੀਂ ਅਪਡੇਟ, 2-3 ਦਿਨ ਭਾਰੀ ਮੀਂਹ ਦੀ ਸੰਭਾਵਨਾ, ਗਰਮੀ ਤੋਂ ਮਿਲੇਗੀ ਰਾਹਤ
ਚੰਡੀਗੜ੍ਹ-ਗੋਰਖ਼ਪੁਰ ਸਪੈਸ਼ਲ
ਇਹ ਰੇਲਗੱਡੀ ਅੰਬਾਲਾ ਕੈਂਟ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਆਲਮਨਗਰ, ਲਖਨਊ, ਬਾਰਾਬੰਕੀ, ਗੌਂਡਾ, ਬਸਤੀ ਤੋਂ ਹੁੰਦੇ ਹੋਏ ਗੋਰਖਪੁਰ ਜਾਵੇਗੀ। ਚੰਡੀਗੜ੍ਹ ਤੋਂ ਹਰ ਵੀਰਵਾਰ ਰਾਤ 11.15 ਵਜੇ ਗੱਡੀ ਨੰਬਰ 04518 ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸ਼ਾਮ 6.20 ਵਜੇ ਗੋਰਖਪੁਰ ਪਹੁੰਚੇਗੀ। ਵਾਪਸੀ ’ਚ ਗੋਰਖਪੁਰ ਤੋਂ ਹਰ ਸ਼ੁੱਕਰਵਾਰ ਰਾਤ 11.05 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਦੁਪਹਿਰ 2.10 ਵਜੇ ਚੰਡੀਗੜ੍ਹ ਪਹੁੰਚੇਗੀ।
ਇਹ ਵੀ ਪੜ੍ਹੋ : ਉਮਰਕੈਦ ਦੀ ਸਜ਼ਾ ਕੱਟ ਰਹੇ 2 ਲੋਕਾਂ ਨੂੰ ਹਾਈਕੋਰਟ ਨੇ ਕੀਤਾ ਬਰੀ, ਪੜ੍ਹੋ ਕੀ ਹੈ ਪੂਰਾ ਮਾਮਲਾ
ਚੰਡੀਗੜ੍ਹ-ਵਾਰਾਣਸੀ ਸਪੈਸ਼ਲ
ਇਹ ਰੇਲ ਗੱਡੀ ਅੰਬਾਲਾ ਕੈਂਟ, ਯਮੁਨਾਨਗਰ, ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਆਲਮਨਗਰ, ਲਖਨਊ, ਰਾਏ ਬਰੇਲੀ, ਮਾਂ ਬੇਲਾ ਦੇਵੀ ਧਾਮ ਪ੍ਰਤਾਪਗੜ੍ਹ ਹੁੰਦੇ ਹੋਏ ਵਾਰਾਣਸੀ ਜਾਵੇਗੀ। ਗੱਡੀ ਨੰਬਰ 04212 ਚੰਡੀਗੜ੍ਹ ਤੋਂ ਹਰ ਐਤਵਾਰ ਸਵੇਰੇ 9:30 ਵਜੇ ਰਵਾਨਾ ਹੋਵੇਗੀ ਅਤੇ ਅਗਲੀ ਰਾਤ 1.20 ਵਜੇ ਵਾਰਾਣਸੀ ਪਹੁੰਚੇਗੀ। ਗੱਡੀ ਨੰਬਰ 04211 ਵਾਰਾਣਸੀ ਤੋਂ ਹਰ ਸ਼ਨੀਵਾਰ ਦੁਪਹਿਰ 2.50 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 7.45 ਵਜੇ ਚੰਡੀਗੜ੍ਹ ਪਹੁੰਚੇਗੀ।
6 ਰੇਲਾਂ ਪਹਿਲੀ ਦਸੰਬਰ ਤੋਂ ਤਿੰਨ ਮਹੀਨਿਆਂ ਲਈ ਬੰਦ
ਰੇਲਵੇ ਨੇ ਚੰਡੀਗੜ੍ਹ ਤੋਂ ਚੱਲਣ ਵਾਲੀਆਂ 6 ਰੇਲਾਂ ਨੂੰ ਤਿੰਨ ਮਹੀਨਿਆਂ ਲਈ ਰੱਦ ਕਰਨ ਦਾ ਐਲਾਨ ਕੀਤਾ ਹੈ। ਇਹ ਰੇਲਾਂ ਪਹਿਲੀ ਦਸੰਬਰ ਤੋਂ ਪਹਿਲੀ ਮਾਰਚ, 2025 ਤੱਕ ਰੱਦ ਰਹਿਣਗੀਆਂ। ਧੁੰਦ ਅਤੇ ਕੋਹਰੇ ਨੂੰ ਦੇਖਦਿਆਂ ਹੀ ਕਰੀਬ 4 ਮਹੀਨੇ ਪਹਿਲਾਂ ਇਨ੍ਹਾਂ ਰੇਲਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਐਲਾਨ ਦੇ ਨਾਲ ਹੀ ਰੇਲਾਂ ਦੀ ਬੁਕਿੰਗ ਵੀ ਬੰਦ ਕਰ ਦਿੱਤੀ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8