ਪੰਜਾਬ ਦੇ ਅਧਿਆਪਕਾਂ ਲਈ ਟਰਾਂਸਫਰ ਨੂੰ ਲੈ ਕੇ ਜ਼ਰੂਰੀ ਖ਼ਬਰ, ਮਿਲਿਆ ਆਖ਼ਰੀ ਮੌਕਾ

Thursday, Mar 30, 2023 - 09:30 AM (IST)

ਲੁਧਿਆਣਾ (ਵਿੱਕੀ) : ਪੰਜਾਬ ਦੇ ਸਿੱਖਿਆ ਵਿਭਾਗ ਵਲੋਂ ਸਾਲ 2019, 2021 ਤੇ 2022 ਦੌਰਾਨ ਆਨਲਾਈਨ ਵਿਧੀ ਰਾਹੀਂ ਪਾਲਿਸੀ ਤਹਿਤ ਅਧਿਆਪਕਾਂ, ਕੰਪਿਊਟਰ ਫੈਕਲਟੀ ਦੀ ਟਰਾਂਸਫਰ ਕੀਤੀ ਗਈ ਸੀ। ਇਸ ਦੌਰਾਨ ਕੁੱਝ ਅਧਿਆਪਕ, ਕੰਪਿਊਟਰ ਫੈਕਲਟੀ ਟਰਾਂਸਫਰ ਕਰਵਾਉਣ ’ਚ ਸਫ਼ਲ ਤਾਂ ਹੋ ਗਏ ਪਰ ਕੁੱਝ ਕਾਰਨਾਂ ਕਰ ਕੇ ਉਨ੍ਹਾਂ ਦੀ ਟਰਾਂਸਫਰ ਲਾਗੂ ਨਹੀਂ ਹੋ ਸਕੀ ਅਤੇ ਉਹ ਹੁਣ ਵੀ ਉਨ੍ਹਾਂ ਹੀ ਸਕੂਲਾਂ ’ਚ ਕੰਮ ਕਰ ਰਹੇ ਹਨ, ਜਿੱਥੋਂ ਉਨ੍ਹਾਂ ਦੀ ਟਰਾਂਸਫਰ ਹੋਈ ਸੀ।

ਇਹ ਵੀ ਪੜ੍ਹੋ : ਖੰਨਾ ਤੋਂ ਦਰਦਨਾਕ ਘਟਨਾ : ਨੌਜਵਾਨਾਂ ਨੂੰ ਛੱਤ 'ਤੇ ਮਸਤੀ ਕਰਨੀ ਪਈ ਮਹਿੰਗੀ, ਕਰੰਟ ਲੱਗਣ ਕਾਰਨ ਇਕ ਦੀ ਮੌਤ

ਸਿੱਖਿਆ ਵਿਭਾਗ ਵਲੋਂ ਅਜਿਹੇ ਅਧਿਆਪਕ, ਕੰਪਿਊਟਰ ਫੈਕਲਟੀ, ਜਿਨ੍ਹਾਂ ਦੀ ਟਰਾਂਸਫਰ ਲਾਗੂ ਨਹੀਂ ਹੋ ਸਕੀ ਅਤੇ ਉਹ ਉਸੇ ਸਕੂਲ ’ਚ ਕੰਮ ਕਰ ਰਹੇ ਹਨ, ਨੂੰ ਇਕ ਵਾਰ ਟਰਾਂਸਫਰ ਰੱਦ ਕਰਵਾਉਣ ਦਾ ਮੌਕਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : CM ਮਾਨ ਨੇ ਨਵੇਂ ਨਿਯੁਕਤ ਕਲਰਕਾਂ ਨੂੰ ਵੰਡੇ ਨਿਯੁਕਤੀ ਪੱਤਰ, ਬੋਲੇ-ਰੁਜ਼ਗਾਰ ਦੇਣਾ ਪਹਿਲਾ ਟੀਚਾ

ਅਜਿਹੇ ਅਧਿਆਪਕ, ਕੰਪਿਊਟਰ ਫੈਕਲਟੀ ਜੋ ਆਪਣੀ ਟਰਾਂਸਫਰ ਰੱਦ ਕਰਵਾਉਣਾ ਚਾਹੁੰਦੇ ਹਨ, ਉਹ ਈ-ਪੰਜਾਬ ਪੋਰਟਲ ’ਤੇ ਲਾਗਇਨ ਕਰਦੇ ਹੋਏ ਟਰਾਂਸਫਰ ਕੈਂਸਲੇਸ਼ਨ ਲਿੰਕ ’ਤੇ ਕਲਿੱਕ ਕਰਦੇ ਹੋਏ ਟਰਾਂਸਫਰ ਰੱਦ ਕਰਵਾਉਣ ਲਈ 30 ਮਾਰਚ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। 30 ਮਾਰਚ ਤੋਂ ਬਾਅਦ ਅਜਿਹੀ ਕਿਸੇ ਵੀ ਅਰਜ਼ੀ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News