ਸਿੱਖ ਸੰਗਤ ਲਈ ਖ਼ਾਸ ਖ਼ਬਰ, ਮਿਲੇਗੀ ਵਿਸ਼ੇਸ਼ ਸਹੂਲਤ

Friday, Oct 18, 2024 - 10:41 AM (IST)

ਸਿੱਖ ਸੰਗਤ ਲਈ ਖ਼ਾਸ ਖ਼ਬਰ, ਮਿਲੇਗੀ ਵਿਸ਼ੇਸ਼ ਸਹੂਲਤ

ਚੰਡੀਗੜ੍ਹ (ਅੰਕੁਰ): ਮੋਹਾਲੀ ਦੇ ਰਹਿਣ ਵਾਲੇ ਨਰਿੰਦਰ ਸਿੰਘ ਭੰਗੂ ਨੇ ‘ਹਿਸਟੋਰੀਕਲ ਗੁਰਦੁਆਰਾਜ਼’ ਨਾਂ ਦੀ ਮੋਬਾਈਲ ਐਪ ਲਾਂਚ ਕੀਤੀ ਹੈ, ਜਿਸ ਰਾਹੀਂ ਦੇਸ਼ ਭਰ ਦੇ 1225 ਗੁਰਦੁਆਰਿਆਂ ਬਾਰੇ ਵਿਸਥਾਰਤ ਜਾਣਕਾਰੀ ਮਿਲੇਗੀ। ਇੰਟੀਗ੍ਰੇਟਿਡ ਗੂਗਲ ਮੈਪਸ ਨੈਵੀਗੇਸ਼ਨ, ਇਤਿਹਾਸਕ ਬਿਰਤਾਂਤਾਂ ਤੇ ਜੀਵੰਤ ਚਿੱਤਰਾਂ ਨਾਲ ਧਾਰਮਿਕ ਯਾਤਰਾ ਵਧੇਰੇ ਆਸਾਨ ਤੇ ਵਿਵਹਾਰਕ ਬਣੇਗੀ।

ਇਹ ਖ਼ਬਰ ਵੀ ਪੜ੍ਹੋ - ਕਾਂਗਰਸ ਨੇ ਸੀਨੀਅਰ ਲੀਡਰ ਨੂੰ ਪਾਰਟੀ 'ਚੋਂ ਕੱਢਿਆ, ਜ਼ਿਮਨੀ ਚੋਣਾਂ ਤੋਂ ਠੀਕ ਪਹਿਲਾਂ ਕੀਤੀ ਵੱਡੀ ਕਾਰਵਾਈ

49 ਸਾਲਾ ਨਰਿੰਦਰ ਸਿੰਘ ਨੇ 18 ਸਾਲਾਂ ’ਚ ਦੇਸ਼ ਭਰ ’ਚ 1,225 ਗੁਰਦੁਆਰਿਆਂ ਦੀ ਯਾਤਰਾ ਕੀਤੀ ਹੈ, ਵਿਸਥਾਰਤ ਜਾਣਕਾਰੀ ਇਕੱਠੀ ਕੀਤੀ ਹੈ, ਸਥਾਨਕ ਇਤਿਹਾਸ ਦੀ ਪੁਸ਼ਟੀ ਕੀਤੀ ਹੈ ਤੇ ਇਹ ਯਕੀਨੀ ਬਣਾਇਆ ਹੈ ਕਿ ਹਰੇਕ ਸਥਾਨ ਦਾ ਇਤਿਹਾਸ ਸਹੀ ਢੰਗ ਨਾਲ ਸੁਰੱਖਿਅਤ ਰੱਖਿਆ ਜਾਵੇ। ਉਨ੍ਹਾਂ ਦਾ ਟੀਚਾ ਪਰੰਪਰਾ ਤੇ ਤਕਨਾਲੋਜੀ ਵਿਚਲੇ ਪਾੜੇ ਨੂੰ ਪੂਰਾ ਕਰਨਾ, ਸਿੱਖ ਇਤਿਹਾਸ ਨੂੰ ਸਾਰਿਆਂ ਲਈ ਪਹੁੰਚਯੋਗ ਬਣਾਉਣਾ ਹੈ।

ਇਹ ਐਪ ਇਕ ਨੈਵੀਗੇਸ਼ਨ ਟੂਲ ਤੋਂ ਵੱਧ ਹੈ। ਇਹ ਤਕਰੀਬਨ ਦੋ ਦਹਾਕਿਆਂ ਦੇ ਜਨੂੰਨ ਤੇ ਲਗਨ ਦਾ ਨਤੀਜਾ ਹੈ। 2006 ਤੋਂ ਉਨ੍ਹਾਂ ਨੇ ਪੂਰੇ ਭਾਰਤ ਦੀ ਯਾਤਰਾ ਕੀਤੀ ਹੈ ਤੇ ਉਨ੍ਹਾਂ ਨੇ ਜਿਨ੍ਹਾਂ ਗੁਰਦੁਆਰਿਆਂ ਦਾ ਦੌਰਾ ਕੀਤਾ, ਉਨ੍ਹਾਂ ਦੀ ਹਰ ਇਤਿਹਾਸਕ ਤੇ ਅਧਿਆਤਮਿਕ ਜਾਣਕਾਰੀ ਨੂੰ ਬੜੀ ਮਿਹਨਤ ਨਾਲ ਦਸਤਾਵੇਜ਼ੀ ਰੂਪ ਦਿੱਤਾ ਹੈ। ਇਸ ਦਾ ਨਤੀਜਾ ਇਕ ਡਿਜੀਟਲ ਪਲੇਟਫਾਰਮ ਹੈ, ਜੋ ਵਰਤੋਂਕਾਰਾਂ ਨੂੰ ਇਨ੍ਹਾਂ ਸਥਾਨਾਂ ਦੀ ਪੜਚੋਲ ਕਰਨ ਵੇਲੇ ਇਕ ਪ੍ਰਮਾਣਿਕ ਅਨੁਭਵ ਪ੍ਰਦਾਨ ਕਰਦਾ ਹੈ।

ਐਪ ’ਚ ਡੂੰਘਾਈ ਤੇ ਵਿਦਵਤਾ ਭਰਪੂਰ ਅਮੀਰੀ ਨੂੰ ਜੋੜਦਿਆਂ ਇਸ ਐਪ ’ਚ ਆਸਟ੍ਰੇਲੀਆ ਤੋਂ ਭਾਈ ਨਿਸ਼ਾਨ ਸਿੰਘ ਜੀ ਦੀ ਵਿਸ਼ੇਸ਼ ਸਮੱਗਰੀ ਸ਼ਾਮਲ ਹੈ। ਇਹ ਐਪ ਫ਼ਿਲਹਾਲ ਅੰਗਰੇਜ਼ੀ ’ਚ ਹੈ, ਬਾਅਦ ’ਚ ਇਹ ਪੰਜਾਬੀ ਤੇ ਹਿੰਦੀ ’ਚ ਮੁਹੱਈਆ ਹੋਵੇਗਾ, ਜੋ ਇਸ ਨੂੰ ਸ਼ਰਧਾਲੂਆਂ, ਖੋਜਕਰਤਾਵਾਂ ਤੇ ਉਤਸੁਕ ਯਾਤਰੀਆਂ ਲਈ ਇੱਕੋ ਜਿਹਾ ਪਹੁੰਚਯੋਗ ਬਣਾਉਂਦਾ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ 'ਤੇ ਮੰਥਨ ਸ਼ੁਰੂ, ਕਾਂਗਰਸ ਨੇ ਸੱਦੀ ਮੀਟਿੰਗ

ਭਵਿੱਖ ’ਚ ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼ ਤੇ ਇਸ ਤੋਂ ਬਾਹਰ ਦੇ ਸਿੱਖ ਇਤਿਹਾਸਕ ਸਥਾਨਾਂ ਨੂੰ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਖ ਵਿਦਵਾਨਾਂ, ਇਤਿਹਾਸਕਾਰਾਂ ਤੇ ਖੋਜਕਰਤਾਵਾਂ ਦੇ ਸਹਿਯੋਗ ਦਾ ਸਵਾਗਤ ਹੈ। ਇਸ ਮੌਕੇ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖ਼ਾਲਸਾ, ਭਾਈ ਜਸਵੀਰ ਸਿੰਘ, ਜਥੇਦਾਰ ਬਾਬਾ ਜੋਗਾ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ, ਅਜੈ ਪਾਲ ਸਿੰਘ ਬਰਾੜ, ਪ੍ਰਧਾਨ ਮਿਸਲ ਸਤਲੁਜ ਆਦਿ ਮੌਜੂਦ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News