ਪੰਜਾਬ ਬੋਰਡ ਦੇ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ

09/20/2022 1:11:05 PM

ਲੁਧਿਆਣਾ/ਮੋਹਾਲੀ (ਵਿੱਕੀ, ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2022-23 ਤੋਂ ਓਪਨ ਸਕੂਲ ਪ੍ਰਣਾਲੀ ਅਧੀਨ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੇ ਕੋਰਸਾਂ 'ਚ ਕੁੱਝ ਨਵੇਂ ਵਿਸ਼ੇ ਦਰਜ ਅਤੇ ਲਾਗੂ ਕੀਤੇ ਗਏ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਕਾਦਮਿਕ ਸ਼ਾਖਾ ਵੱਲੋਂ ਮੀਡੀਆ ਨੂੰ ਦਿੱਤੀ ਜਾਣਕਾਰੀ ਅਨੁਸਾਰ ਅਕਾਦਮਿਕ ਸਾਲ 2022-23 ਤੋਂ ਓਪਨ ਸਕੂਲ ਪ੍ਰਣਾਲੀ ਅਧੀਨ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਲਈ ਨਿਰਧਾਰਿਤ ਕੋਰਸਾਂ 'ਚ ਦਸਵੀਂ ਸ਼੍ਰੇਣੀ ਦੇ ਵਿਦਿਆਰਥੀ ਫ਼ਰੈਂਚ, ਜਰਮਨ ਦੇ ਨਾਲ-ਨਾਲ ਉਰਦੂ (ਹਿੰਦੀ ਵਿਸ਼ੇ ਦੇ ਬਦਲ ਵਿੱਚ) ਦੀ ਚੋਣ ਕਰ ਸਕਦੇ ਹਨ।

ਇਹ ਵੀ ਪੜ੍ਹੋ : ਵਿਸ਼ੇਸ਼ ਇਜਲਾਸ ਤੋਂ ਪਹਿਲਾਂ ਮਾਨ ਸਰਕਾਰ ਨੇ ਸੱਦੀ ਕੈਬਨਿਟ ਬੈਠਕ, ਹੋਣਗੀਆਂ ਅਹਿਮ ਵਿਚਾਰਾਂ

ਇਸ ਦੇ ਨਾਲ ਹੀ ਬਾਰ੍ਹਵੀਂ ਸ਼੍ਰੇਣੀ ਦੇ ਵਿਦਿਆਰਥੀ ਅੰਗਰੇਜ਼ੀ (ਚੋਣਵਾਂ ਵਿਸ਼ਾ), ਉਰਦੂ (ਚੋਣਵਾਂ ਵਿਸ਼ਾ), ਸੰਸਕ੍ਰਿਤ, ਫ਼ਰੈਂਚ, ਜਰਮਨ, ਪਬਲਿਕ ਐਡਮਿਨਿਸਟਰੇਸ਼ਨ, ਫ਼ਿਲਾਸਫ਼ੀ, ਸਾਇਕੋਲੌਜੀ ਅਤੇ ਡਿਫ਼ੈਂਸ ਸਟਡੀਜ਼ ਵਿਸ਼ਿਆਂ ਵਿੱਚੋਂ ਵੀ ਚੋਣ ਕਰ ਸਕਦੇ ਹਨ।

ਇਹ ਵੀ ਪੜ੍ਹੋ : 'ਸਵਾਈਨ ਫਲੂ' ਦੇ ਕਹਿਰ ਨੇ ਵਧਾਈ ਲੁਧਿਆਣਵੀਆਂ ਦੀ ਚਿੰਤਾ, ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ

ਅਕਾਦਮਿਕ ਸ਼ਾਖਾ ਵੱਲੋਂ ਦਿੱਤੀ ਹੋਰ ਜਾਣਕਾਰੀ ਅਨੁਸਾਰ ਜੇਕਰ ਕੋਈ ਵਿਦਿਆਰਥੀ ਆਪਣੇ ਪਹਿਲਾਂ ਚੁਣੇ ਵਿਸ਼ੇ ਨਵੇਂ ਵਿਸ਼ਿਆਂ ਨਾਲ ਤਬਦੀਲ ਕਰਨਾ ਚਾਹੁੰਦਾ ਹੈ ਤਾਂ ਉਹ ਸੂਚਨਾ ਜਾਰੀ ਹੋਣ ਤੋਂ 15 ਦਿਨਾਂ ਦੇ ਅੰਦਰ-ਅੰਦਰ ਬਿਨ੍ਹਾਂ ਕਿਸੇ ਫ਼ੀਸ ਤੋਂ ਆਪਣਾ ਵਿਸ਼ਾ ਤਬਦੀਲ ਕਰ ਸਕਦਾ ਹੈ। 06 ਅਕਤੂਬਰ 2022 ਤੋਂ ਬਾਅਦ ਸਿੱਖਿਆ ਬੋਰਡ ਵੱਲੋਂ ਇਸ ਮੰਤਵ ਲਈ ਨਿਰਧਾਰਿਤ ਨੀਤੀ ਅਨੁਸਾਰ ਬਣਦੀ ਫ਼ੀਸ ਭਰਨ ਉਪਰੰਤ ਹੀ ਵਿਸ਼ਾ ਤਬਦੀਲ ਕੀਤਾ ਜਾ ਸਕੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News