PGI ''ਚ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਲਈ ਅਹਿਮ ਖ਼ਬਰ, ਹੁਣ ਮਿਲੇਗੀ ਇਹ ਸਹੂਲਤ

Monday, Dec 02, 2024 - 07:19 PM (IST)

PGI ''ਚ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਲਈ ਅਹਿਮ ਖ਼ਬਰ, ਹੁਣ ਮਿਲੇਗੀ ਇਹ ਸਹੂਲਤ

ਚੰਡੀਗੜ੍ਹ (ਪਾਲ)- ਪੀ. ਜੀ. ਆਈ. ਵਿਚ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਪੀ. ਜੀ. ਆਈ. ਦਾ ਟੈਲੀ ਮੈਡੀਸਨ ਵਿਭਾਗ ਹੁਣ ਤੱਕ ਹਰਿਆਣਾ ਰਾਜ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਕਈ ਸਾਲਾਂ ਤੋਂ ਟੈਲੀ ਮੈਡੀਸਨ ਵਿਭਾਗ ਨੇ ਬਹੁਤ ਸਾਰੀਆਂ ਨਵੀਆਂ ਸਹੂਲਤਾਂ ਸ਼ੁਰੂ ਕੀਤੀਆਂ ਹਨ। ਜੇਕਰ ਸਭ ਕੁਝ ਯੋਜਨਾ ਮੁਤਾਬਕ ਹੋਇਆ ਤਾਂ ਹਰਿਆਣਾ ਤੋਂ ਬਾਅਦ ਹੁਣ ਹਿਮਾਚਲ ਪ੍ਰਦੇਸ਼ ਦੇ ਮਰੀਜ਼ਾਂ ਨੂੰ ਵੀ ਪੀ. ਜੀ. ਆਈ. ਟੈਲੀ ਮੈਡੀਸਨ ਵਿਭਾਗ ਦੀਆਂ ਸੁਵਿਧਾਵਾਂ ਉਪਲਬਧ ਹੋਣਗੀਆਂ।

ਵਿਭਾਗ ਦੇ ਮੁਖੀ ਡਾ. ਬਿਮਾਨ ਸੈਕੀਆ ਅਨੁਸਾਰ ਹਾਲ ਹੀ ਵਿਚ ਪੀ. ਜੀ. ਆਈ. ਵਿਚ ਟੈਲੀ ਮੈਡੀਸਨ ਅਤੇ ਏ. ਆਈ. ਸਬੰਧੀ ਤਿੰਨ ਰੋਜ਼ਾ ਕਾਨਫ਼ਰੰਸ ਪੀ. ਜੀ. ਆਈ. ਵਿਚ ਆਯੋਜਿਤ ਕੀਤੀ ਸੀ। ਸਾਡੇ ਟੈਲੀ ਮੈਡੀਸਨ ਮਾਡਲ ਨੂੰ ਕਈ ਦੇਸ਼ਾਂ ਨੇ ਵੇਖਿਆ ਹੈ ਅਤੇ ਕਈ ਦੇਸ਼ਾਂ ਦੀ ਮਦਦ ਕੀਤੀ ਹੈ। ਹਿਮਾਚਲ ਨੇ ਵੀ ਰੁਝਾਨ ਵਿਖਾਇਆ ਹੈ।

ਇਹ ਵੀ ਪੜ੍ਹੋ- ਮੰਥਨ ਦਾ ਦੌਰ ਜਾਰੀ, ਨਗਰ ਨਿਗਮ ਚੋਣਾਂ ਲਈ 'ਆਪ' ਵਰਕਰਾਂ ’ਚ ਭਾਰੀ ਉਤਸ਼ਾਹ

ਹਰਿਆਣਾ ਅਤੇ ਹਿਮਾਚਲ ਤੋਂ ਸਭ ਤੋਂ ਵੱਧ ਮਰੀਜ਼
ਆਉਣ ਵਾਲਾ ਸਮਾਂ ਸਿਰਫ਼ ਟੈਲੀ ਮੈਡੀਸਨ ਦਾ ਹੈ। ਇਸ ਨਾਲ ਨਾ ਸਿਰਫ਼ ਡਾਕਟਰਾਂ ਦਾ ਸਗੋਂ ਮਰੀਜ਼ਾਂ ਦਾ ਵੀ ਸਮਾਂ ਬਚੇਗਾ। ਪੀ. ਜੀ. ਆਈ. ਵਿਚ ਪਹਿਲਾਂ ਹੀ ਮਰੀਜ਼ਾਂ ਦੀ ਵੱਡੀ ਗਿਣਤੀ ਹੈ। ਅਜਿਹੀ ਸਥਿਤੀ ਵਿਚ ਦੂਰ-ਦੁਰਾਡੇ ਬੈਠੇ ਮਰੀਜ਼ਾਂ ਨੂੰ ਪੀ. ਜੀ. ਆਈ. ਡਾਕਟਰਾਂ ਤੋਂ ਇਲਾਜ ਮਿਲ ਸਕੇ ਤਾਂ ਠੀਕ ਰਹੇਗਾ। ਪੀ. ਜੀ. ਆਈ. ’ਚ ਨਾਂ ਸਿਰਫ਼ ਟ੍ਰਾਈਸਿਟੀ ਸਗੋਂ ਪੰਜਾਬ, ਹਰਿਆਣਾ, ਹਿਮਾਚਲ, ਜੰਮੂ, ਉਤਰਾਖੰਡ ਸਮੇਤ ਆਸਪਾਸ ਦੇ ਰਾਜਾਂ ਤੋਂ ਵੀ ਮਰੀਜ਼ ਵੇਖਣ ਨੂੰ ਮਿਲ ਰਹੇ ਹਨ। ਹਰਿਆਣਾ ਅਤੇ ਹਿਮਾਚਲ ਦੇ ਮਰੀਜ਼ਾਂ ਦੀ ਗਿਣਤੀ ਸਭ ਤੋਂ ਵੱਧ ਹੈ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਸਕੂਲੀ ਬੱਚਿਆਂ ਲਈ ਵੱਡਾ ਫ਼ੈਸਲਾ, ਜਾਰੀ ਕੀਤੀਆਂ ਸਖ਼ਤ ਹਦਾਇਤਾਂ
ਪਿਛਲੇ ਕੁਝ ਸਾਲਾਂ ਤੋਂ ਮਰੀਜ਼ਾਂ ਦੀ ਗਿਣਤੀ ਵਿਚ ਵੱਡਾ ਉਛਾਲ ਆਇਆ ਹੈ। ਸਾਲ 2021 ਵਿਚ ਪੀ. ਜੀ. ਆਈ. ਵਿਚ 14,23,487 ਮਰੀਜ਼ ਵੇਖੇ ਗਏ। ਅਗਲੇ ਸਾਲ ਯਾਨੀ 2022 ਵਿਚ ਇਹ ਵਧ ਕੇ 23, 06, 377 ਲੱਖ ਤੱਕ ਪਹੁੰਚ ਗਏ। ਇਸ ਦੇ ਨਾਲ ਹੀ 2023 ਵਿਚ ਇਹ ਅੰਕੜਾ 27,05,020 ਤੱਕ ਪਹੁੰਚ ਗਿਆ। ਜੇਕਰ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਇਹ ਸਪੱਸ਼ਟ ਹੁੰਦਾ ਹੈ ਕਿ ਇਸ ਸਮੇਂ ਕਲੀਨਿਕਲ ਪੱਖੋਂ 34 ਵੱਡੇ ਵਿਭਾਗ ਹਨ। ਸਾਰੇ ਵਿਭਾਗਾਂ ਵਿਚ ਮਰੀਜ਼ਾਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਵਧੀ ਹੈ।
 

ਇਹ ਵੀ ਪੜ੍ਹੋ- ਕੇਂਦਰ ਵੱਲੋਂ ਪੰਜਾਬ ਵਾਸੀਆਂ ਲਈ ਵੱਡਾ ਤੋਹਫ਼ਾ, ਇਨ੍ਹਾਂ ਜ਼ਿਲ੍ਹਿਆਂ ਨੂੰ ਹੋਵੇਗਾ ਫਾਇਦਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News