ਭਾਰਤ-ਅਮਰੀਕਾ ਵਪਾਰ ਸਮਝੌਤੇ ਖਿਲਾਫ ਪਰਗਟ ਸਿੰਘ ਨੇ ਖੋਲ੍ਹਿਆ ਮੋਰਚਾ, ਵਿਧਾਨ ਸਭਾ ''ਚ ਭਲਕੇ ਪੇਸ਼ ਹੋਵੇਗਾ ਮਤਾ

Monday, Mar 09, 2026 - 09:10 PM (IST)

ਭਾਰਤ-ਅਮਰੀਕਾ ਵਪਾਰ ਸਮਝੌਤੇ ਖਿਲਾਫ ਪਰਗਟ ਸਿੰਘ ਨੇ ਖੋਲ੍ਹਿਆ ਮੋਰਚਾ, ਵਿਧਾਨ ਸਭਾ ''ਚ ਭਲਕੇ ਪੇਸ਼ ਹੋਵੇਗਾ ਮਤਾ

ਜਲੰਧਰ- ਪੰਜਾਬ ਵਿਧਾਨ ਸਭਾ ਦੇ ਮੈਂਬਰ ਪਰਗਟ ਸਿੰਘ ਨੇ ਭਾਰਤ ਅਤੇ ਅਮਰੀਕਾ ਵਿਚਾਲੇ ਹੋਣ ਵਾਲੇ ਵਪਾਰਕ ਸਮਝੌਤੇ ਵਿਰੁੱਧ ਸਖ਼ਤ ਸਟੈਂਡ ਲਿਆ ਹੈ। ਉਨ੍ਹਾਂ ਨੇ ਵਿਧਾਨ ਸਭਾ ਵਿੱਚ ਇਸ ਸਮਝੌਤੇ ਦਾ ਵਿਰੋਧ ਕਰਦਿਆਂ ਆਪਣੀਆਂ ਚਿੰਤਾਵਾਂ ਸਦਨ ਦੇ ਸਾਹਮਣੇ ਰੱਖੀਆਂ ਹਨ।

ਪਰਗਟ ਸਿੰਘ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਸਪੀਕਰ ਨੂੰ ਬੇਨਤੀ ਕੀਤੀ ਸੀ ਕਿ 25 ਫਰਵਰੀ ਨੂੰ ਉਨ੍ਹਾਂ ਵੱਲੋਂ ਇਸ ਸਮਝੌਤੇ ਵਿਰੁੱਧ ਜਮ੍ਹਾਂ ਕਰਵਾਏ ਗਏ ਮਤੇ ਨੂੰ ਸਦਨ ਵਿੱਚ ਪੇਸ਼ ਕੀਤਾ ਜਾਵੇ। ਸਪੀਕਰ ਨੇ ਉਨ੍ਹਾਂ ਦੀ ਇਸ ਮੰਗ ਨੂੰ ਪ੍ਰਵਾਨ ਕਰ ਲਿਆ ਹੈ ਅਤੇ ਭਲਕੇ ਵਿਧਾਨ ਸਭਾ ਵਿੱਚ ਇਹ ਮਤਾ ਪੇਸ਼ ਕਰਨ ਦੀ ਸਹਿਮਤੀ ਦੇ ਦਿੱਤੀ ਹੈ।

ਪਰਗਟ ਸਿੰਘ ਦਾ ਮੁੱਖ ਉਦੇਸ਼ ਇਸ ਮਤੇ 'ਤੇ ਵਿਧਾਨ ਸਭਾ ਵਿੱਚ ਵਿਸਤ੍ਰਿਤ ਚਰਚਾ ਕਰਵਾਉਣਾ ਅਤੇ ਇਸ ਨੂੰ ਭਾਰੀ ਬਹੁਮਤ ਨਾਲ ਪਾਸ ਕਰਵਾਉਣਾ ਹੈ। ਉਹ ਚਾਹੁੰਦੇ ਹਨ ਕਿ ਪੰਜਾਬ ਵਿਧਾਨ ਸਭਾ ਵੱਲੋਂ ਇਸ ਸਮਝੌਤੇ ਵਿਰੁੱਧ ਇੱਕ ਮਜ਼ਬੂਤ ਵਿਰੋਧ ਪ੍ਰਸਤਾਵ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇ। ਉਨ੍ਹਾਂ ਅਨੁਸਾਰ, ਇਸ ਸਮਝੌਤੇ ਨਾਲ ਜੁੜੀਆਂ ਚਿੰਤਾਵਾਂ 'ਤੇ ਚਰਚਾ ਹੋਣੀ ਬੇਹੱਦ ਜ਼ਰੂਰੀ ਹੈ।


author

Rakesh

Content Editor

Related News