ਲੁਧਿਆਣਾ ਵਾਸੀਆਂ ਲਈ ਅਹਿਮ ਖ਼ਬਰ, ਪੁਲਸ ਵਲੋਂ ਇਨ੍ਹਾਂ ਸੜਕਾਂ ’ਤੇ ਨਾ ਜਾਣ ਦੀ ਅਪੀਲ
Sunday, Dec 10, 2023 - 02:03 PM (IST)
ਲੁਧਿਆਣਾ (ਸੰਨੀ) : ਸੂਬਾ ਸਰਕਾਰ ਵਲੋਂ ਧਨਾਨਸੂ ਵਿਚ ਐਤਵਾਰ ਨੂੰ ਕੀਤੀ ਜਾ ਰਹੀ ਰੈਲੀ ਨੂੰ ਲੈ ਕੇ ਟ੍ਰੈਫਿਕ ਪੁਲਸ ਨੇ ਡਾਇਵਰਸ਼ਨ ਪਲਾਨ ਲਾਗੂ ਕੀਤਾ ਹੈ। ਰੈਲੀ ਕਾਰਨ ਸਮਰਾਲਾ ਚੌਕ ਤੋਂ ਕੋਹਾੜਾ ਰੋਡ, ਸਾਹਨੇਵਾਲ ਤੋਂ ਕੋਹਾੜਾ ਰੋਡ, ਨੀਲੋ ਤੋਂ ਕੋਹਾੜਾ/ਧਨਾਨਸੂ ਰੋਡ, ਦੱਖਣੀ ਬਾਈਪਾਸ ਰੋਡ ’ਤੇ ਟ੍ਰੈਫਿਕ ਪ੍ਰਭਾਵਿਤ ਹੋਵੇਗਾ। ਪੁਲਸ ਨੇ ਲੋਕਾਂ ਨੂੰ ਐਤਵਾਰ ਦੇ ਦਿਨ ਇਨ੍ਹਾਂ ਸੜਕਾਂ ’ਤੇ ਜਾਣ ਤੋਂ ਗੁਰੇਜ਼ ਕਰਦੇ ਹੋਏ ਬਦਲਵੇਂ ਰੂਟਾਂ ’ਤੇ ਜਾਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਚੰਗੀ ਖ਼ਬਰ, ਸਿੱਖਿਆ ਵਿਭਾਗ ਨੇ ਕੀਤਾ ਵੱਡਾ ਐਲਾਨ, ਸਕੂਲਾਂ ਮੁਖੀਆਂ ਨੂੰ ਨਿਰਦੇਸ਼ ਜਾਰੀ
ਪੁਲਸ ਵੱਲੋਂ ਬਣਾਏ ਗਏ ਡਾਇਵਰਸ਼ਨ ਪੁਆਇੰਟ
ਸਮਰਾਲਾ ਚੌਕ ਤੋਂ ਚੰਡੀਗੜ੍ਹ ਵੱਲ ਜਾਣ ਵਾਲੀ ਟ੍ਰੈਫਿਕ ਸ਼ੇਰਪੁਰ ਚੌਕ ਤੋਂ ਦੋਰਾਹਾ ਨੀਲੋ ਹੁੰਦੇ ਹੋਏ ਚੰਡੀਗੜ੍ਹ ਵੱਲ ਜਾ ਸਕੇਗੀ। ਸਾਹਨੇਵਾਲ ਚੌਕ ਤੋਂ ਕੋਹਾੜਾ ਵੱਲ ਜਾਣ ਵਾਲੀ ਟ੍ਰੈਫਿਕ ਨੂੰ ਨੀਲੋ ਤੋਂ ਕਟਾਣੀ, ਭੈਣੀ ਸਾਹਿਬ ਹੁੰਦੇ ਹੋਏ ਕੋਹਾੜਾ, ਮਾਛੀਵਾੜਾ ਰੋਡ ਵੱਲ ਭੇਜਿਆ ਜਾਵੇਗਾ। ਚੰਡੀਗੜ੍ਹ ਰੋਡ ਤੋਂ ਲੁਧਿਆਣਾ ਸ਼ਹਿਰ ਦੀ ਆਉਣ ਵਾਲੀ ਟ੍ਰੈਫਿਕ ਨੂੰ ਨੀਲੋ ਨਹਿਰ ਤੋਂ ਦੋਰਾਹਾ ਬਾਈਪਾਸ ਰਾਹੀਂ ਲੁਧਿਆਣਾ ਸ਼ਹਿਰ ਵਿਚ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ : ਸਕੂਲ 'ਚ ਮਿਲਿਆ ਬੰਬ, ਪੰਜਾਬ ਪੁਲਸ ਨੂੰ ਪਈਆਂ ਭਾਜੜਾਂ, ਹੈਰਾਨ ਕਰ ਦੇਣ ਵਾਲੀ ਵਜ੍ਹਾ ਆਈ ਸਾਹਮਣੇ (ਵੀਡੀਓ)
ਮਾਛੀਵਾੜਾ ਵੱਲੋਂ ਲੁਧਿਆਣਾ ਸ਼ਹਿਰ ’ਚ ਆਉਣ ਵਾਲੀ ਟ੍ਰੈਫਿਕ ਨੂੰ ਨੀਲੋ ਤੋਂ ਦੋਰਾਹਾ ਹੁੰਦੇ ਹੋਏ ਸਾਹਨੇਵਾਲ ਪੁਲ ਰਾਹੀਂ ਲੁਧਿਆਣਾ ਸ਼ਹਿਰ ਵਿਚ ਦਾਖਲ ਹੋਣਾ ਪਵੇਗਾ। ਟਿੱਬਾ ਨਹਿਰ ਪੁਲ ਅਤੇ ਡੇਹਲੋਂ ਤੋਂ ਆਉਣ ਵਾਲੀ ਟ੍ਰੈਫਿਕ ਨੂੰ ਦੋਰਾਹਾ ਬਾਈਪਾਸ ਤੋਂ ਦਿੱਲੀ ਹਾਈਵੇ ਜਾਂ ਦੋਰਾਹਾ, ਨੀਲੋ ਰੋਡ ਰਾਹੀਂ ਅੱਗੇ ਭੇਜਿਆ ਜਾਵੇਗਾ। ਵੇਰਕਾ ਕੱਟ ਤੋਂ ਟਿੱਬਾ ਨਹਿਰ ਪੁਲ ਵੱਲ ਜਾਣ ਵਾਲੀ ਆਮ ਟ੍ਰੈਫਿਕ ਨੂੰ ਭਾਰਤ ਨਗਰ ਚੌਕ ਅਤੇ ਜਗਰਾਓਂ ਪੁਲ ਤੋਂ ਭੇਜਿਆ ਜਾਵੇਗਾ। ਰਾਮਗੜ੍ਹ ਚੌਕ ’ਤੇ ਸਮਰਾਲਾ ਚੌਕ ਸਾਈਡ ਤੋਂ ਆਉਣ ਵਾਲੀ ਟ੍ਰੈਫਿਕ ਲੁਧਿਆਣਾ ਏਅਰਪੋਰਟ ਰੋਡ ਹੁੰਦੇ ਹੋਏ ਦਿੱਲੀ ਹਾਈਵੇ ਵਲੋਂ ਭੇਜੀ ਜਾਵੇਗੀ।
ਇਹ ਵੀ ਪੜ੍ਹੋ : ਸੜਕ ’ਤੇ ਜ਼ਖਮੀ ਦੀ ਮਦਦ ਲਈ ਰੁਕਿਆ ਪਰਿਵਾਰ, ਫਿਰ ਵਾਪਰੇ ਹਾਦਸੇ ’ਚ ਮਾਂ-ਪੁੱਤ ਦੀ ਹੋਈ ਮੌਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8