ਘਰੇਲੂ ਗੈਸ ਸਿਲੰਡਰ ਉਪਭੋਗਤਾਵਾਂ ਲਈ ਅਹਿਮ ਖ਼ਬਰ, ਲਾਗੂ ਹੋਇਆ ਨਵਾਂ ਨਿਯਮ
Friday, Jan 05, 2024 - 05:41 AM (IST)
ਪਠਾਨਕੋਟ (ਅਦਿੱਤਿਆ): ਤੇਲ ਤੇ ਕੁਦਰਤੀ ਗੈਸ ਮੰਤਰਾਲੇ ਭਾਰਤ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸੁਰੱਖਿਆ ਦੇ ਮੱਦੇਨਜ਼ਰ ਇੰਡੇਨ ਗੈਸ ਇੰਸਟਾਲੇਸ਼ਨ ਦੀ ਗੈਸ ਏਜੰਸੀ ਦੀ ਅਧਿਕਾਰਤ ਵਿਅਕਤੀ ਤੋਂ ਜਾਂਚ ਕਰਵਾਉਣਾ ਲਾਜ਼ਮੀ ਕੀਤਾ ਗਿਆ ਹੈ। ਇਸ ਤਹਿਤ ਹੁਣ ਹਰ 5 ਸਾਲ ਬਾਅਦ ਉਪਭੋਗਤਾਵਾਂ ਦੇ ਘਰ ਜਾ ਕੇ ਉਨ੍ਹਾਂ ਦੇ ਘਰੇਲੂ ਰਸੋਈ ਗੈਸ ਕੁਨੈਕਸ਼ਨ ਦੀ ਜਾਂਚ ਕੀਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ - ਵੈੱਬ ਸੀਰੀਜ਼ ਵੇਖ ਕੇ ਲਗਾਈ ਅਮੀਰ ਬਣਨ ਦੀ ਜੁਗਤ, ਪੰਜਾਬ ਪੁਲਸ ਦੇ ਅੜਿੱਕੇ ਚੜ੍ਹੇ ਖ਼ੁਰਾਫਾਤੀ ਦੋਸਤ
ਇਹ ਵਿਵਸਥਾ ਭਾਰਤੀ ਤੇਲ ਕੰਪਨੀਆਂ ਦੀਆਂ ਹਦਾਇਤਾਂ ਅਨੁਸਾਰ ਯਕੀਨੀ ਕੀਤੀ ਗਈ ਹੈ। ਇਸ ਤਹਿਤ ਗੈਸ ਏਜੰਸੀ ਵੱਲੋਂ ਅਧਿਕਾਰਤ ਮਕੈਨਿਕ ਅਤੇ ਕਰਮਚਾਰੀ ਏਜੰਸੀ ਦੀ ਡਰੈੱਸ ਵਿਚ ਖਪਤਕਾਰਾਂ ਦੇ ਘਰ ਜਾ ਕੇ ਗੈਸ ਕੁਨੈਕਸ਼ਨ ਦੀ ਜਾਂਚ ਕਰਨਗੇ। ਗੈਸ ਪਾਈਪ ਅਤੇ ਰੈਗੂਲੇਟਰ ਆਦਿ ਦੀ ਵੀ ਜਾਂਚ ਕੀਤੀ ਜਾਵੇਗੀ ਤਾਂ ਜੋ ਗੈਸ ਕੁਨੈਕਸ਼ਨ ਵਿਚ ਕੋਈ ਨੁਕਸ ਪਾਏ ਜਾਣ 'ਤੇ ਉਸ ਨੂੰ ਮੌਕੇ 'ਤੇ ਹੀ ਠੀਕ ਕੀਤਾ ਜਾ ਸਕੇ। ਇਸ ਨਾਲ ਬੇਲੋੜੇ ਹਾਦਸਿਆਂ ਦੀ ਸੰਭਾਵਨਾ ਨੂੰ ਰੋਕਿਆ ਜਾ ਸਕੇਗਾ। ਇੰਨਾ ਹੀ ਨਹੀਂ ਖਪਤਕਾਰਾਂ ਨੂੰ ਗੈਸ ਦੀ ਵਰਤੋਂ ਵਿਚ ਸੁਰੱਖਿਆ ਸਬੰਧੀ ਤਕਨੀਕੀ ਜਾਣਕਾਰੀ ਵੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ, ਨਿਰੀਖਣ ਫੀਸ ਪੰਜ ਸਾਲਾਂ ਵਿਚ ਸਿਰਫ ਇਕ ਵਾਰ ਵਸੂਲੀ ਜਾਵੇਗੀ, ਜਿਸ ਦੀ ਰਸੀਦ ਖਪਤਕਾਰਾਂ ਨੂੰ ਦਿੱਤੀ ਜਾਵੇਗੀ ਅਤੇ ਗੈਸ ਕਾਰਡ 'ਤੇ ਲਾਜ਼ਮੀ ਨਿਰੀਖਣ ਦੀ ਮੋਹਰ ਲਗਾਈ ਜਾਵੇਗੀ। ਇਹ ਵੱਖ-ਵੱਖ ਕੰਪਨੀਆਂ ਜਿਵੇਂ ਕਿ IOCL, BPCL ਅਤੇ HPCL ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ਇਸ ਤਹਿਤ ਮਕੈਨਿਕ ਗੈਸ ਏਜੰਸੀ ਦੀ ਡ੍ਰੈੱਸ ਵਿਚ ਜਾਂਚ ਲਈ ਖਪਤਕਾਰਾਂ ਦੇ ਘਰ ਜਾ ਕੇ ਗੈਸ ਕੁਨੈਕਸ਼ਨਾਂ ਦੀ ਜਾਂਚ ਕਰਨਗੇ। ਖਪਤਕਾਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਗੈਸ ਏਜੰਸੀਆਂ ਵੱਲੋਂ ਮੁਹੱਈਆ ਕਰਵਾਏ ਗਏ ਦਸਤਾਵੇਜ਼ਾਂ ਦੀ ਜਾਂਚ ਕਰਕੇ ਗੈਸ ਕੁਨੈਕਸ਼ਨ ਯਕੀਨੀ ਬਣਾਉਣ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਨੂੰ ਮਿਲਣ ਜਾ ਰਹੀ ਵੱਡੀ ਸੌਗਾਤ, ਕੇਂਦਰੀ ਮੰਤਰੀ ਨੂੰ ਮਿਲਣ ਮਗਰੋਂ MP ਸੁਸ਼ੀਲ ਰਿੰਕੂ ਨੇ ਦਿੱਤੀ ਖ਼ੁਸ਼ਖ਼ਬਰੀ
...ਤਾਂ ਨਹੀਂ ਮਿਲੇਗਾ ਬੀਮਾ ਰਾਸ਼ੀ ਦਾ ਲਾਭ
ਜੇਕਰ ਕੋਈ ਖਪਤਕਾਰ ਆਪਣੇ ਗੈਸ ਕੁਨੈਕਸ਼ਨ ਦੀ ਲਾਜ਼ਮੀ ਜਾਂਚ ਨਹੀਂ ਕਰਵਾਉਂਦਾ ਤਾਂ ਗੈਸ ਕਾਰਨ ਕੋਈ ਹਾਦਸਾ ਵਾਪਰਨ ਦੀ ਸੂਰਤ ਵਿਚ ਉਹ ਨਿਰਧਾਰਤ ਬੀਮਾ ਰਾਸ਼ੀ ਦਾ ਲਾਭ ਨਹੀਂ ਲੈ ਸਕੇਗਾ। ਅਜਿਹੀ ਸਥਿਤੀ ਵਿੱਚ, ਲਾਜ਼ਮੀ ਜਾਂਚ ਨੂੰ ਯਕੀਨੀ ਬਣਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਵਿਆਹ ਦੇ ਬੰਧਨ 'ਚ ਬੱਝੇ ਆਮਿਰ ਖ਼ਾਨ ਦੀ ਧੀ ਇਰਾ ਤੇ ਨੂਪੁਰ ਸ਼ਿਖਰੇ, ਸਾਹਮਣੇ ਆਈਆਂ ਤਸਵੀਰਾਂ
ਮੌਕੇ 'ਤੇ ਹੀ ਕੀਤੀ ਜਾਵੇਗੀ ਮੁਰੰਮਤ
ਇੰਡੀਅਨ ਆਇਲ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਹਰ ਪੰਜ ਸਾਲ ਬਾਅਦ ਗੈਸ ਕੁਨੈਕਸ਼ਨ ਦੀ ਜਾਂਚ ਕੀਤੀ ਜਾਵੇਗੀ। ਜਿਸ ਲਈ ਤੇਲ ਕੰਪਨੀਆਂ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਨਵੇਂ ਪ੍ਰਬੰਧ ਯਕੀਨੀ ਬਣਾਏ ਗਏ ਹਨ। ਇਸ ਤਹਿਤ ਏਜੰਸੀ ਵੱਲੋਂ ਅਧਿਕਾਰਤ ਮਕੈਨਿਕ ਅਤੇ ਕਰਮਚਾਰੀ ਡਰੈੱਸ ਵਿੱਚ ਖਪਤਕਾਰਾਂ ਦੇ ਘਰ ਜਾ ਕੇ ਗੈਸ ਦੀ ਜਾਂਚ ਕਰਨਗੇ। ਜੇਕਰ ਕਿਸੇ ਕਿਸਮ ਦੀ ਕੋਈ ਕਮੀ ਪਾਈ ਜਾਂਦੀ ਹੈ ਤਾਂ ਉਸ ਨੂੰ ਮੌਕੇ 'ਤੇ ਹੀ ਠੀਕ ਕੀਤਾ ਜਾਵੇਗਾ। ਜੇਕਰ ਖਪਤਕਾਰ ਗੈਸ ਕੁਨੈਕਸ਼ਨ ਦੀ ਲਾਜ਼ਮੀ ਜਾਂਚ ਨਹੀਂ ਕਰਵਾਉਂਦਾ ਤਾਂ ਉਸ ਨੂੰ ਕਿਸੇ ਦੁਰਘਟਨਾ ਦੀ ਸੂਰਤ ਵਿੱਚ ਬੀਮੇ ਦੀ ਰਕਮ ਦਾ ਲਾਭ ਨਹੀਂ ਮਿਲੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8