ਅਹਿਮ ਖ਼ਬਰ : ਸੂਬੇ ’ਚ 4 ਆਰ. ਟੀ. ਏ. ਅਤੇ 23 ਆਰ. ਟੀ. ਓ. ਹੋਣਗੇ ਤਾਇਨਾਤ
Saturday, May 06, 2023 - 09:38 PM (IST)
ਗੁਰਦਾਸਪੁਰ (ਵਿਨੋਦ)-ਪੰਜਾਬ ਸਰਕਾਰ ਨੇ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਸੂਬੇ ’ਚ ਆਰ. ਟੀ. ਏ. ਦੀ ਜਗ੍ਹਾ ਹੁਣ ਆਰ. ਟੀ. ਓ. ਨਿਯੁਕਤ ਕਰਨ ਦੇ ਹੁਕਮ ਦੇ ਦਿੱਤੇ ਹਨ, ਜਿਸ ਕਾਰਨ ਸੂਬੇ ’ਚ 4 ਆਰ. ਟੀ. ਏ. ਦੇ ਨਾਲ 23 ਆਰ. ਟੀ. ਓ. ਤਾਇਨਾਤ ਹੋਣਗੇ। ਇਨ੍ਹਾਂ ’ਚੋਂ 8 ਪੀ. ਟੀ. ਐੱਸ. ਟਰਾਂਸਪੋਰਟ ਵਿਭਾਗ ਨਾਲ ਸਬੰਧਤ, ਜਦਕਿ 15 ਪੀ. ਸੀ. ਐੱਸ. ਅਧਿਕਾਰੀ ਸ਼ਾਮਲ ਹੋਣਗੇ। ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਪਟਿਆਲਾ, ਬਠਿੰਡਾ, ਜਲੰਧਰ, ਫਿਰੋਜ਼ਪੁਰ ਜ਼ਿਲ੍ਹਿਆਂ ’ਚ ਸਕੱਤਰ ਰੀਜਨਲ ਟਰਾਂਸਪੋਰਟ ਅਥਾਰਿਟੀ ਨਿਯੁਕਤ ਕੀਤੇ ਗਏ ਹਨ। ਇਨ੍ਹਾਂ ’ਚੋਂ 3 ਅਹੁਦਿਆਂ ’ਤੇ ਪੀ. ਸੀ. ਐੱਸ. ਅਧਿਕਾਰੀ, ਜਦਕਿ ਪਟਿਆਲਾ ’ਚ ਟਰਾਂਸਪੋਰਟ ਵਿਭਾਗ ਦੇ ਪੀ. ਟੀ. ਐੱਸ. ਅਧਿਕਾਰੀ ਤਾਇਨਾਤ ਰਹਿਣਗੇ।
ਇਹ ਖ਼ਬਰ ਵੀ ਪੜ੍ਹੋ : ਜਲੰਧਰ ’ਚ ਭਾਜਪਾ ਦਾ ਵੱਡਾ ਰੋਡ ਸ਼ੋਅ, ਵੱਡੀ ਗਿਣਤੀ ’ਚ ਲੋਕਾਂ ਨੇ ਕੀਤੀ ਸ਼ਮੂਲੀਅਤ
ਸੂਬੇ ਦੇ 8 ਜ਼ਿਲ੍ਹਿਆਂ ’ਚ ਪੀ. ਟੀ. ਐੱਸ. ਅਧਿਕਾਰੀ ਤਾਇਨਾਤ ਰਹਿਣਗੇ। ਇਨ੍ਹਾਂ ’ਚ ਹੁਸ਼ਿਆਰਪੁਰ, ਗੁਰਦਾਸਪੁਰ, ਸੰਗਰੂਰ, ਫਿਰੋਜ਼ਪੁਰ, ਐੱਸ. ਏ. ਐੱਸ. ਨਗਰ, ਕਪੂਰਥਲਾ, ਬਰਨਾਲਾ ਤੇ ਤਰਨਤਾਰਨ ਦੇ ਨਾਂ ਸ਼ਾਮਲ ਹਨ। ਸਰਕਾਰ ਵੱਲੋਂ ਅੰਮ੍ਰਿਤਸਰ, ਬਠਿੰਡਾ, ਫਰੀਦਕੋਟ, ਜਲੰਧਰ, ਲੁਧਿਆਣਾ, ਪਟਿਆਲਾ, ਫਤਿਹਗੜ੍ਹ ਸਾਹਿਬ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ, ਫਾਜ਼ਿਲਕਾ, ਮਾਲੇਰਕੋਟਲਾ, ਪਠਾਨਕੋਟ, ਮੋਗਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ ਆਦਿ ’ਚ ਪੀ. ਸੀ. ਐੱਸ. ਅਧਿਕਾਰੀ ਤਾਇਨਾਤ ਕੀਤੇ ਜਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਨਸ਼ੇ ਲਈ ਪੈਸੇ ਨਾ ਦੇਣ ’ਤੇ ਕਲਯੁਗੀ ਪੁੱਤ ਨੇ ਮਾਂ ਨੂੰ ਬੇਰਹਿਮੀ ਨਾਲ ਕੁੱਟਿਆ