ਪੰਜਾਬ ਬਜਟ 2023: ਸੂਬੇ 'ਚ ਨਿਵੇਸ਼ ਲਈ ਜਾਣੋ ਕੀ ਹੈ ਸਰਕਾਰ ਦੀ ਯੋਜਨਾ

Friday, Mar 10, 2023 - 02:16 PM (IST)

ਪੰਜਾਬ ਬਜਟ 2023: ਸੂਬੇ 'ਚ ਨਿਵੇਸ਼ ਲਈ ਜਾਣੋ ਕੀ ਹੈ ਸਰਕਾਰ ਦੀ ਯੋਜਨਾ

ਚੰਡੀਗੜ੍ਹ- ਪੰਜਾਬ ਵਿਧਾਨ ਸਭਾ 'ਚ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਬਜਟ ਪੇਸ਼ ਕੀਤਾ ਗਿਆ, ਜਿਸ 'ਚ ਉਨ੍ਹਾਂ ਕਿਹਾ ਕਿ ਪਿਛਲੇ 11 ਮਹੀਨਿਆਂ ਦੌਰਾਨ ਉਨ੍ਹਾਂ ਦੇ ਯਤਨਾਂ ਸਦਕਾ, ਪੰਜਾਬ ਨੂੰ ਲਗਭਗ 41,043 ਕਰੋੜ ਰੁਪਏ ਦੇ 2,295 ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ ਹਨ। ਉਨ੍ਹਾਂ ਕਿਹਾ ਕਿ ਉਮੀਦ ਕੀਤੀ ਜਾਂਦੀ ਹੈ ਕਿ ਨਵਾਂ ਨਿਵੇਸ਼ ਆਉਣ ਵਾਲੇ ਸਮੇਂ ਵਿਚ ਲਗਭਗ 2.5 ਲੱਖ ਲੋਕਾਂ ਲਈ ਨੌਕਰੀ ਦੇ ਰਸਤੇ ਖੋਲੇਗਾ। ਇਸ ਦੇ ਨਾਲ ਹੀ, ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਨੂੰ 1,500 ਤੋਂ ਵੱਧ ਡੈਲੀਗੇਟਾਂ, ਰਾਸ਼ਟਰੀ ਅਤੇ ਵਿਦੇਸ਼ੀ ਕਾਰੋਬਾਰੀ ਆਗੂਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ, ਜਿਨ੍ਹਾਂ ਨੇ ਪੰਜਾਬ ਅਤੇ ਇਸ ਦੇ ਸੁਨਿਹਰੇ ਭਵਿੱਖ 'ਚ ਪੂਰੀ ਦਿਲਚਸਪੀ ਦਿਖਾਈ। ਸਰਕਾਰ ਨੇ ਵੱਖ- ਵੱਖ ਖ਼ੇਤਰਾਂ ਲਈ ਕਾਨੂੰਨੀ ਢਾਂਚਾ ਅਤੇ ਪ੍ਰੋਤਸਾਹਨ ਪ੍ਰਦਾਨ ਕਰਨ ਦੇ ਸੰਕਲਪ ਨੂੰ ਦਰਸਾਉਣ ਲਈ 5 ਨੀਤੀਆਂ- ਉਦਯੋਗਿਕ ਅਤੇ ਕਾਰੋਬਾਰੀ ਵਿਕਾਸ ਨੀਤੀ, ਪੰਜਾਬ ਇਲੈਕਟਰਿਕ ਵਾਹਨ ਨੀਤੀ, ਲੌਜਿਸਟਿਕਸ ਅਤੇ ਲੌਜਿਸਟਿਕ ਪਾਰਕਸ ਨੀਤੀ, ਜਲ ਸੈਰ- ਸਪਾਟਾ ਨੀਤੀ ਅਤੇ ਅਡਵੈਂਚਰ ਸੈਰ-ਸਪਾਟਾ ਦੀ ਨੀਤੀਆਂ ਨੂੰ ਲਾਗੂ ਕੀਤਾ ਹੈ।

ਇਹ ਵੀ ਪੜ੍ਹੋ- ਪੰਜਾਬ ਬਜਟ 2023: ਟਰਾਂਸਪੋਰਟ ਅਤੇ ਮਾਈਨਿੰਗ ਖੇਤਰ 'ਚ ਪੰਜਾਬ ਸਰਕਾਰ ਦਾ ਵੱਡਾ ਐਲਾਨ

ਅਗਲੇ 5 ਸਾਲਾਂ 'ਚ ਮਜ਼ਬੂਤ ਨਿਵੇਸ਼ ਆਕਰਸ਼ਿਤ ਕਰਨ ਅਤੇ ਵੱਧ ਤੋਂ ਵੱਧ ਰੁਜ਼ਗਾਰ ਪੈਦਾ ਕਰਨ ਦੇ ਉਦੇਸ਼ ਨਾਲ ਵਿਆਪਕ ਹਿੱਸੇਦਾਰਾਂ ਦੇ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਨਵੀਂ ਉਦਯੋਗਿਕ ਅਤੇ ਕਾਰੋਬਾਰੀ ਵਿਕਾਸ ਨੀਤੀ, 2022 ਨੂੰ ਮਿਤੀ 8 ਫਰਵਰੀ 2023 ਨੂੰ ਨੋਟੀਫਾਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਐੱਮ.ਐੱਮ.ਐੱਮ.ਈ ਦੇ ਵਿਕਾਸ ਨੂੰ ਤੇਜ਼ ਕਰਨ ਲਈ 20 ਪੇਂਡੂ ਉਦਯੋਗਿਕ ਕਲੱਸਟਰ, 15 ਉਦਯੋਗਿਕ ਪਾਰਕਾਂ ਨੂੰ ਵਿਕਸਤ ਕਰਨ ਦਾ ਇਰਾਦਾ ਰੱਖਦੀ ਹੈ ਅਤੇ ਸੂਬੇ 'ਚ ਈਜ਼ ਆਫ਼ ਡੂਇੰਗ ਬਿਜ਼ਨਸ ਲਈ ਸਰਵੋਤਮ ਮਾਹੌਲ ਪ੍ਰਦਾਨ ਕਰਕੇ ਸਟਾਰਟ-ਅੱਪ ਅਤੇ ਨਵੀਨਤਾ 'ਤੇ ਵੀ  ਜ਼ੋਰ ਦੇਵੇਗੀ।

ਇਹ ਵੀ ਪੜ੍ਹੋ- ਦੁਖ਼ਦਾਇਕ ਖ਼ਬਰ : ਪੱਟੀ 'ਚ ਘਰ ਦੀ ਛੱਤ ਤੋਂ ਹੇਠਾਂ ਡਿੱਗਣ ਕਾਰਨ ਮਾਪਿਆਂ ਦੇ 6 ਸਾਲਾ ਇਕਲੌਤੇ ਪੁੱਤ ਦੀ ਹੋਈ ਮੌਤ

ਉੱਚ ਵਿੱਤੀ ਪ੍ਰੋਤਸਾਹਨ ਦੇ ਉਦੇਸ਼ ਲਈ “ਬ੍ਰਸਟ ਸੈਕਟਰ" ਦੀ ਸ਼੍ਰੇਣੀ 'ਚ ਇਲੈਕਟ੍ਰਿਕ ਵਹੀਕਲ ਸਮੇਤ ਆਟੋ/ਆਟੋ ਪੁਰਜਿਆਂ ਦਾ ਨਿਰਮਾਣ, ਫਿਟਨੈਸ ਸਾਜ਼ੋ-ਸਾਮਾਨ ਸਮੇਤ ਖੇਡਾਂ ਦੇ ਸਾਮਾਨ, ਪਾਵਰ ਟੂਲਜ਼ ਅਤੇ ਮਸ਼ੀਨ ਟੂਲਜ਼ ਸਮੇਤ ਹੈਂਡ ਟੂਲਜ਼, ਖੇਤੀਬਾੜੀ ਮਸ਼ੀਨਰੀ ਅਤੇ ਉਪਕਰਣ, ਕਾਗਜ਼ ਆਧਾਰਿਤ ਪੈਕੇਜਿੰਗ ਯੂਨਿਟ, ਸ਼ਰੇਡਿੰਗ ਆਧਾਰਿਤ ਪ੍ਰਬੰਧਨ ਇਕਾਈਆਂ ਅਤੇ ਵੰਨ ਡਿਸਟ੍ਰਿਕ ਵੰਨ ਪ੍ਰੋਡਕਟ ਸ਼ਾਮਲ ਕੀਤੇ ਗਏ ਹਨ। ਇਸ ਤੋਂ ਇਲਾਵਾ ਪਾਲਿਸੀ 'ਚ ਫਿਊਲ ਵਜੋਂ ਝੋਨ ਦੀ ਪਰਾਲੀ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਗਿਆ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News