ਸਡ਼ਕ ਕੰਢਿਓਂ 25 ਪੇਟੀਅਾਂ ਨਾਜਾਇਜ਼ ਸ਼ਰਾਬ ਬਰਾਮਦ

Monday, Jul 30, 2018 - 12:51 AM (IST)

ਸਡ਼ਕ ਕੰਢਿਓਂ 25 ਪੇਟੀਅਾਂ ਨਾਜਾਇਜ਼ ਸ਼ਰਾਬ ਬਰਾਮਦ

 ਜੁਗਿਆਲ, ਪਠਾਨਕੋਟ,  (ਸ਼ਰਮਾ, ਸ਼ਾਰਦਾ)-  ਬੀਤੀ ਰਾਤ ਪਿੰਡ ਚੁੰਬਰ ’ਚ ਸਡ਼ਕ  ਕਿਨਾਰੇ ਝਾਡ਼ੀਅਾਂ ਵਿਚ 25 ਪੇਟੀਅਾਂ ਨਾਜਾਇਜ਼ ਸ਼ਰਾਬ ਦੀਅਾਂ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਦੇ ਸਾਬਕਾ ਸਰਪੰਚ ਰਜਿੰਦਰ ਸਿੰਘ ਰਾਜੂ ਨੇ ਦੱਸਿਆ ਕਿ ਬੀਤੀ ਰਾਤ ਕਰੀਬ 1 ਵਜੇ  ਪਿੰਡ ਚੁੰਬਰ ਵਿਚ ਕੁਝ ਵਿਅਕਤੀ ਸਡ਼ਕ ਕਿਨਾਰੇ ਇਕ ਸਫੈਦ ਰੰਗ ਦੀ ਗੱਡੀ ਰੋਕ ਕੇ ਝਾਡ਼ੀਅਾਂ ਵਿਚ ਕੁਝ ਸੁੱਟ ਰਹੇ ਸਨ, ਜਿਸ ਨੂੰ ਪਿੰਡ ਦੇ ਇਕ ਵਿਅਕਤੀ ਨੇ ਵੇਖਿਆ ਤਾਂ ਉਹ ਉਸ ਗੱਡੀ  ਵੱਲ ਗਿਆ। ਗੱਡੀ ਕੋਲ ਆਉਂਦਿਅਾਂ ਹੀ   ਅਣਪਛਾਤੇ ਲੋਕ ਉਥੋਂ ਭੱਜ ਨਿਕਲੇ। ਜਦੋਂ  ਵੇਖਿਆ ਤਾਂ ਉਥੇ ਸ਼ਰਾਬ ਦੀਆਂ  25 ਪੇਟੀਅਾਂ ਪਈਅਾਂ ਸਨ।  ਇਸ  ਬਾਰੇ ਸ਼ਾਹਪੁਰਕੰਢੀ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ, ਜਿਸ ’ਤੇ ਰਾਤ ਕਰੀਬ 11 ਵਜੇ ਥਾਣਾ ਮੁਖੀ ਦਲਵਿੰਦਰ ਸ਼ਰਮਾ ਆਪਣੀ ਪੁਲਸ ਪਾਰਟੀ  ਨਾਲ ਮੌਕੇ ’ਤੇ ਪਹੁੰਚੇ ਤੇ ਝਾਡ਼ੀਅਾਂ ਵਿਚ ਪਈ ਨਾਜਾਇਜ਼ ਸ਼ਰਾਬ ਨੂੰ ਆਪਣੇ ਕਬਜ਼ੇ ’ਚ ਲਿਆ। ਥਾਣਾ ਮੁਖੀ ਅਨੁਸਾਰ ਸ਼ਰਾਬ ਨੂੰ ਕਬਜ਼ੇ ’ਚ ਲੈ ਕੇ ਅਣਪਛਾਤੇ ਵਿਅਕਤੀਅਾਂ  ਖਿਲਾਫ ਮਾਮਲਾ ਦਰਜ ਕਰ ਲਿਆ ਹੈ।
 


Related News