ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ, ਦੂਜਾ ਫਰਾਰ
Tuesday, Jan 30, 2018 - 06:01 AM (IST)
ਕਰਤਾਰਪੁਰ, (ਸਾਹਨੀ)- ਪੁਲਸ ਵੱਲੋਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਤੇ ਇਕ ਦੇ ਫਰਾਰ ਹੋਣ ਦੀ ਖਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਦੋ ਵਿਅਕਤੀ ਇਕ 'ਛੋਟੇ ਹਾਥੀ' 'ਤੇ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਲਿਆ ਰਹੇ ਸਨ, ਜਿਨ੍ਹਾਂ ਨੂੰ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਨੇੜੇ ਰੇਲਵੇ ਫਾਟਕ ਕੋਲ ਰੋਕਿਆ। ਇਸ ਮੌਕੇ ਪੁਲਸ ਨੂੰ ਵੇਖ ਕੇ ਇਕ ਮੁਲਜ਼ਮ ਭੱਜ ਗਿਆ।
ਫੜੇ ਗਏ ਮੁਲਜ਼ਮ ਦੀ ਪਛਾਣ ਕਮਲਦੀਪ ਸਿੰਘ ਪੁੱਤਰ ਦਲਵਿੰਦਰ ਸਿੰਘ ਵਾਸੀ ਨਾਹਰਪੁਰ ਅਤੇ ਭੱਜੇ ਮੁਲਜ਼ਮ ਦੀ ਰਜਤ ਪੁੱਤਰ ਰਾਮ ਲਾਲ ਵਾਸੀ ਮੁਹੱਲਾ ਤੁਲਸੀ ਕਰਤਾਰਪੁਰ ਵਜੋਂ ਹੋਈ ਹੈ। ਤਲਾਸ਼ੀ ਲੈਣ 'ਤੇ 'ਛੋਟਾ ਹਾਥੀ' ਵਿਚ 9 ਪੇਟੀਆਂ ਸ਼ਰਾਬ ਫਸਟ ਚੁਆਇਸ ਮਾਰਕੇ ਦੀਆਂ ਨਾਜਾਇਜ਼ ਤੌਰ 'ਤੇ ਰੱਖੀਆਂ ਮਿਲੀਆਂ।
