ਨਾਜਾਇਜ਼ ਹਥਿਆਰ ਲੈ ਕੇ ਘੁੰਮ ਰਿਹਾ ਕਾਰ ਸਵਾਰ ਗ੍ਰਿਫਤਾਰ

Thursday, Aug 30, 2018 - 04:28 AM (IST)

ਨਾਜਾਇਜ਼ ਹਥਿਆਰ ਲੈ ਕੇ ਘੁੰਮ ਰਿਹਾ ਕਾਰ ਸਵਾਰ ਗ੍ਰਿਫਤਾਰ

 ਅੰਮ੍ਰਿਤਸਰ,  (ਅਰੁਣ) -ਬੀਤੀ ਸ਼ਾਮ ਪੁਲਸ ਵਲੋਂ ਕੀਤੇ ਗਏ ਰੈੱਡ ਅਲਰਟ ਦੌਰਾਨ ਕੰਟੋਨਮੈਂਟ ਥਾਣੇ ਦੀ ਪੁਲਸ ਵਲੋਂ ਪੁਤਲੀਘਰ ਚੌਕ ਨੇਡ਼ੇ ਕੀਤੀ ਵਿਸ਼ੇਸ਼ ਨਾਕਾਬੰਦੀ ਦੌਰਾਨ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਗਈ। 
ਇਸ ਦੌਰਾਨ ਪੁਲਸ ਪਾਰਟੀ ਵਲੋਂ ਇਕ ਆਈ ਟਵੰਟੀ ਕਾਰ ਨੰ. ਪੀ ਬੀ 02 ਬੀ ਐੱਨ 9580 ਨੂੰ ਰੋਕ ਉਸ ਦੀ ਤਲਾਸ਼ੀ ਲਈ ਗਈ ਤਾਂ ਕਾਰ ਸਵਾਰ  ਕੋਲੋਂ ਇਕ ਦੇਸੀ ਪਿਸਤੌਲ ਬਰਾਮਦ ਹੋਇਆ। ਕਾਰ ਚਾਲਕ ਜਿਸ ਦੀ ਪਹਿਚਾਣ ਗਵੀ ਸਿੰਘ ਪੁੱਤਰ ਨਿਰਵੈਲ ਸਿੰਘ ਵਾਸੀ ਉਮਰਪੁਰਾ, ਬਟਾਲਾ ਵਜੋਂ ਹੋਈ ਹੈ ਜਿਸ ਕੋਲੋਂ ਇਕ ਯੂ. ਪੀ. ਮਾਰਕਾ 30 ਬੋਰ ਦਾ ਦੇਸੀ ਪਿਸਤੌਲ, ਮੈਗਜ਼ੀਨ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਕਰ ਕੇ ਪੁਲਸ ਵਲੋਂ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ। 
ਗ੍ਰਿਫਤਾਰ ਕੀਤੇ ਗਏ ਇਸ ਮੁਲਜ਼ਮ ਨੂੰ ਅਦਾਲਤ ਵਿਖੇ ਪੇਸ਼ ਕਰਨ ਮਗਰੋਂ ਬਾਰੀਕੀ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾ ਦੱਸਿਆ ਕਿ ਮੁਲਜ਼ਮ ਦਾ ਪਿਛੋਕਡ਼ ਜਾਣਨ ਲਈ ਪੁਲਸ ਜਾਂਚ ਕਰ ਰਹੀ ਹੈ।        
–ਥਾਣਾ ਕੰਟੋਨਮੈਂਟ ਦੇ ਮੁਖੀ 

ਸਪੈਕਟਰ ਸੰਜੀਵ ਕੁਮਾਰ 
 


Related News