ਪਤੀ ਦੇ ਕਿਸੇ ਦੂਜੀ ਜਨਾਨੀ ਨਾਲ ਸਨ ਨਾਜਾਇਜ਼ ਸਬੰਧ, ਦੁਖੀ ਪਤਨੀ ਨੇ ਕਰ ਦਿੱਤਾ ਇਹ ਕਾਰਾ

Friday, Aug 07, 2020 - 01:20 PM (IST)

ਪਤੀ ਦੇ ਕਿਸੇ ਦੂਜੀ ਜਨਾਨੀ ਨਾਲ ਸਨ ਨਾਜਾਇਜ਼ ਸਬੰਧ, ਦੁਖੀ ਪਤਨੀ ਨੇ ਕਰ ਦਿੱਤਾ ਇਹ ਕਾਰਾ

ਰਾਮਾਂ ਮੰਡੀ (ਪਰਮਜੀਤ): ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਸੇਖੂ ਵਿਖੇ ਇਕ ਵਿਆਹੁਤਾ ਜਨਾਨੀ ਨੇ ਆਪਣੇ ਪਤੀ ਦੇ ਨਾਜਾਇਜ਼ ਸਬੰਧਾਂ ਅਤੇ ਪਤੀ ਵਲੋਂ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਤੋਂ ਤੰਗ ਆ ਕੇ ਜੀਵਨ ਲੀਲਾ ਸਮਾਪਤ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ: ਸ਼ਰਾਬ ਦੇ ਠੇਕੇਦਾਰਾਂ ਤੋਂ ਡਰਦੇ ਵਿਅਕਤੀ ਨੇ ਘੱਗਰ ਦਰਿਆ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਜਾਣਕਾਰੀ ਅਨੁਸਾਰ ਰਿਫਾਈਨਰੀ ਪੁਲਸ ਚੌਕੀ ਇੰਚਾਰਜ ਅਤੇ ਕੇਸ ਦੇ ਜਾਂਚ ਅਫਸਰ ਗੁਰਜੰਟ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਨਾਨੀ ਦੇ ਭਰਾ ਜਗਸੀਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਪਿੰਡ ਬੀਰੋ ਕਲਾਂ ਜ਼ਿਲ੍ਹਾ ਮਾਨਸਾ ਦੇ ਬਿਆਨਾਂ ਅਨੁਸਾਰ ਉਸਦੀ ਭੈਣ ਬਲਜੀਤ ਕੌਰ ਵਾਸੀ ਪਿੰਡ ਬੀਰੋ ਕਲਾਂ ਜ਼ਿਲ੍ਹਾ ਮਾਨਸਾ ਜੋ ਕਿ 4 ਸਾਲ ਪਹਿਲਾਂ ਪਿੰਡ ਸੇਖੂ ਵਿਖੇ ਵਿਆਹੀ ਹੋਈ ਸੀ, ਜਿਸ ਉਪਰੰਤ ਉਸਦਾ ਪਤੀ ਉਸਦੀ ਭੈਣ ਬਲਜੀਤ ਕੌਰ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਪਿਆ ਅਤੇ ਘਰ 'ਚ ਝਗੜਾ ਰਹਿਣ ਲੱਗ ਪਿਆ ਅਤੇ ਉਸਦੇ ਜੀਜੇ ਦੇ ਪਿੰਡ ਦੀ ਕਿਸੇ ਔਰਤ ਨਾਲ ਨਾਜਾਇਜ਼ ਸੰਬੰਧ ਸਨ, ਜਿਸ ਤੋਂ ਤੰਗ ਆ ਕੇ ਉਸਦੀ ਭੈਣ ਨੇ ਘਰ 'ਚ ਪਈ ਜ਼ਹਿਰੀਲੀ ਵਸਤੂ ਨਿਗਲ ਕੇ ਆਤਮ ਹੱਤਿਆ ਕਰ ਲਈ।

ਇਹ ਵੀ ਪੜ੍ਹੋ: ਬਹਿਬਲਕਲਾਂ ਗੋਲੀਕਾਂਡ: ਸਾਬਕਾ ਐੱਸ.ਐੱਚ.ਓ.ਦੀ ਜ਼ਮਾਨਤ ਦੀ ਸੁਣਵਾਈ 13 ਤੱਕ ਟਲੀ

ਰਿਫਾਈਨਰੀ ਪੁਲਸ ਚੌਕੀ ਇੰਚਾਰਜ ਗੁਰਜੰਟ ਸਿੰਘ ਨੇ ਮ੍ਰਿਤਕ ਜਨਾਨੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ। ਪੁਲਸ ਨੇ ਮ੍ਰਿਤਕ ਜਨਾਨੀ ਦੇ ਭਰਾ ਜਗਸੀਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਪਿੰਡ ਬੀਰੋ ਕਲਾਂ ਦੇ ਬਿਆਨਾਂ ਦੇ ਆਧਾਰ 'ਤੇ ਮ੍ਰਿਤਕ ਜਨਾਨੀ ਦੇ ਪਤੀ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਦੋਂ ਕਿ ਦੋਸ਼ੀ ਅਜੇ ਫਰਾਰ ਹੈ।

ਇਹ ਵੀ ਪੜ੍ਹੋ: ਮਾਤਮ 'ਚ ਬਦਲੀਆਂ ਖੁਸ਼ੀਆਂ, ਵਿਆਹ ਤੋਂ 7 ਦਿਨ ਪਹਿਲਾਂ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ


author

Shyna

Content Editor

Related News