ਮਨੀ ਲਾਂਡ੍ਰਿੰਗ ਮਾਮਲੇ ’ਚ ਘਿਰੇ ਸਾਬਕਾ CM ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਵਿਰੁੱਧ ਦੋਸ਼ ਤੈਅ

Wednesday, Oct 12, 2022 - 06:10 PM (IST)

ਜਲੰਧਰ (ਵੈੱਬ ਡੈਸਕ, ਸੋਮਨਾਥ)—ਮਨੀ ਲਾਂਡਿ੍ਰੰਗ ਮਾਮਲੇ ’ਚ ਘਿਰੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦੀਆਂ ਮੁਸ਼ਕਿਲਾਂ ਹੋਰ ਵੱਧ ਸਕਦੀਆਂ ਹਨ। ਦਰਅਸਲ ਜਲੰਧਰ ਦੀ ਸੈਸ਼ਨ ਅਦਾਲਤ ਨੇ ਮਨੀ ਲਾਂਡਿ੍ਰੰਗ ਮਾਮਲੇ ਦੇ ਤਹਿਤ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਾਇਰ ਨਾਜਾਇਜ਼ ਰੇਤ ਖਣਨ ਦੇ ਮਾਮਲੇ ’ਚ ਭੁਪਿੰਦਰ ਸਿੰਘ ਹਨੀ ਅਤੇ ਉਨ੍ਹਾਂ ਦੇ ਸਹਿਯੋਗੀ ਕੁਦਰਤ ਦੀਪ ਖ਼ਿਲਾਫ਼ ਦੋਸ਼ ਤੈਅ ਕੀਤੇ ਗਏ ਹਨ। 

ਇਹ ਵੀ ਪੜ੍ਹੋ: ਸਮਾਰਟ ਸਿਟੀ ਜਲੰਧਰ ’ਚ ਰਹੇ ਇਨ੍ਹਾਂ ਅਫ਼ਸਰਾਂ ’ਤੇ ਹੋ ਸਕਦੈ ਵੱਡਾ ਐਕਸ਼ਨ

ਮਿਲੀ ਜਾਣਕਾਰੀ ਮੁਤਾਬਕ ਰੁਪਿੰਦਰਜੀਤ ਸਿੰਘ ਸੈਸ਼ਨ ਜੱਜ ਦੀ ਕੋਰਟ ਪੇਸ਼ੀ ਕੀਤੀ ਗਈ ਸੀ, ਜਿੱਥੇ ਰੁਪਿੰਦਰਜੀਤ ਸਿੰਘ ਚਾਹਲ ਵੱਲੋਂ ਭੁਪਿੰਦਰ ਸਿੰਘ ਹਨੀ ਅਤੇ ਉਨ੍ਹਾਂ ਦੇ ਦੋਸਤ ਕੁਦਰਤ ਦੀਪ ਖ਼ਿਲਾਫ਼ ਦੋਸ਼ ਤੈਅ ਕੀਤੇ ਗਏ ਹਨ। ਉਥੇ ਹੀ ਹੁਣ ਇਸ ਮਾਮਲੇ ’ਚ ਅਗਲੀ ਪੇਸ਼ੀ ਲਈ ਕੋਰਟ ਨੇ 1 ਨਵੰਬਰ 2022 ਦੀ ਤਾਰੀਖ਼ ਰੱਖੀ ਹੈ। ਹੁਣ ਇਕ ਨਵੰਬਰ 2022 ਨੂੰ ਇਸ ਮਾਮਲੇ ’ਚ ਸੁਣਵਾਈ ਹੋਵੇਗੀ। 

ਈ.ਡੀ. ਨੇ ਸਾਲ ਦੀ ਸ਼ੁਰੂਆਤ ’ਚ 12 ਜਨਵਰੀ ਨੂੰ ਭੁਪਿੰਦਰ ਸਿੰਘ ਹਨੀ ਦੇ ਮੋਹਾਲੀ ਸਥਿਤ ਘਰ ’ਚ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਉਥੋਂ 8 ਕਰੋੜ ਰੁਪਏ ਮਿਲੇ ਸਨ। ਬਾਅਦ ’ਚ ਹਨੀ ਦੇ ਇਕ ਦੋਸਤ ਦੇ ਘਰੋਂ ਵੀ ਦੋ ਕਰੋੜ ਮਿਲੇ ਸਨ। ਇੰਨੀ ਵੱਡੀ ਰਕਮ ਉਸ ਦੇ ਕੋਲ ਕਿੱਥੋ ਆਈ, ਇਸ ਦੇ ਬਾਰੇ ਹਨੀ ਕੋਈ ਉੱਤਰ ਨਹੀਂ ਦੇ ਸਕਿਆ ਸੀ। ਇਸ ਦੇ ਬਾਅਦ ਹਨੀ ਨੂੰ ਈ. ਡੀ. ਨੇ 3 ਅਤੇ 4 ਫਰਵਰੀ ਦੀ ਰਾਤ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਸ਼ੁਰੂਆਤੀ ਪੁੱਛਗਿੱਛ ’ਚ ਉਸ ਨੇ ਮੰਨਿਆ ਸੀ ਕਿ ਖਣਨ ਅਧਿਕਾਰੀਆਂ ਦੇ ਤਬਾਦਲੇ ਲਈ ਉਸ ਨੇ ਰੁਪਏ ਵਸੂਲੇ ਸਨ। ਹਾਲਾਂਕਿ ਉਸ ਨੇ ਮਾਮਲੇ ’ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਈ.ਡੀ. ਇਸ ਮਾਮਲੇ ’ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਵੀ ਪੁੱਛਗਿੱਛ ਕਰ ਚੁੱਕੀ ਹੈ। 

ਇਹ ਵੀ ਪੜ੍ਹੋ: ਧੀ ਨੂੰ ਕਰਵਾਚੌਥ ਦਾ ਵਰਤ ਦੇ ਕੇ ਵਾਪਸ ਪਰਤ ਰਹੇ ਪਤੀ-ਪਤਨੀ ਨਾਲ ਵਾਪਰੀ ਅਣਹੋਣੀ, ਪਤੀ ਦੀ ਤੜਫ਼-ਤੜਫ਼ ਕੇ ਹੋਈ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News