18 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ

Sunday, Jun 17, 2018 - 06:16 AM (IST)

18 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ

ਨਡਾਲਾ, (ਸ਼ਰਮਾ)- ਨਡਾਲਾ ਪੁਲਸ ਅਤੇ ਐਕਸਾਈਜ਼ ਵਿਭਾਗ ਵੱਲੋਂ ਸਾਂਝੀ ਕਾਰਵਾਈ ਦੌਰਾਨ ਮੰਡ ਰਾਏਪੁਰ ਅਰਾਈਆਂ 'ਚ ਇਕ ਡੇਰੇ 'ਚੋਂ 18 ਬੋਤਲਾਂ ਨਾਜਾਇਜ਼ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਗਈ। ਚੌਕੀ ਮੁਖੀ ਪਾਲ ਸਿੰਘ ਨੇ ਦੱਸਿਆ ਕਿ ਐਕਸਾਈਜ਼ ਇੰਸਪੈਕਟਰ ਭੁਪਿੰਦਰ ਸਿੰਘ ਸਮੇਤ ਪੁਲਸ ਵੱਲੋਂ ਮੰਡ ਰਾਏਪੁਰ ਅਰਾਈਆਂ ਧੁੱਸੀ ਬੰਨ੍ਹ 'ਤੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਸੂਚਨਾ ਮਿਲਣ 'ਤੇ ਮੰਡ 'ਚ ਇਕ ਡੇਰੇ 'ਤੇ ਛਾਪੇਮਾਰੀ ਕੀਤੀ ਅਤੇ ਡੇਰੇ ਦੀ ਤਲਾਸ਼ੀ ਲੈਣ 'ਤੇ ਪਸ਼ੂਆਂ ਵਾਲੇ ਕਮਰੇ 'ਚੋਂ 18 ਬੋਤਲਾਂ ਹਰਿਆਣਾ ਮਾਰਕਾ ਫਸਟ ਚੁਆਇਸ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਗਈ। ਇਸ ਦੌਰਾਨ ਡੇਰੇ ਦਾ ਮਾਲਕ ਸੰਤੋਖ ਸਿੰਘ ਉਰਫ ਸੁੱਖਾ ਪੁੱਤਰ ਸੁਲਤਾਨ ਵਾਸੀ ਰਾਏਪੁਰ ਅਰਾਈਆਂ ਪੁਲਸ ਦੀ ਆਮਦ ਵੇਖ, ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਇਹ ਦੋਸ਼ੀ ਕਾਫੀ ਸਮੇਂ ਤੋਂ ਹਰਿਆਣੇ ਤੋਂ ਸਸਤੀ ਸ਼ਰਾਬ ਲਿਆ ਕੇ ਇਸ ਇਲਾਕੇ 'ਚ ਵੇਚਦਾ ਸੀ।
ਪੁਲਸ ਨੇ ਮੁਲਜ਼ਮ ਖਿਲਾਫ ਪਰਚਾ ਦਰਜ ਕਰ ਕੇ ਉਸ ਦੀ ਭਾਲ ਆਰੰਭ ਕਰ ਦਿੱਤੀ। ਇਸ ਮੌਕੇ ਹੌਲਦਾਰ ਜਸਵਿੰਦਰ ਸਿੰਘ, ਜਸਵੰਤ ਸਿੰਘ ਗੁਰਨਾਮ ਸਿੰਘ ਤੇ ਮੁਣਸ਼ੀ ਗਿਆਨ ਸਿੰਘ ਹਾਜ਼ਰ ਸਨ।


Related News