ਪੰਜਾਬ 'ਚ ਪੁੱਜ ਰਹੇ ਨੇ ਗੈਰ ਕਾਨੂੰਨੀ 'ਹਥਿਆਰ', ਇੰਝ ਹੋ ਰਹੀ ਸਪਲਾਈ

Friday, Jul 24, 2020 - 11:17 AM (IST)

ਪੰਜਾਬ 'ਚ ਪੁੱਜ ਰਹੇ ਨੇ ਗੈਰ ਕਾਨੂੰਨੀ 'ਹਥਿਆਰ', ਇੰਝ ਹੋ ਰਹੀ ਸਪਲਾਈ

ਲੁਧਿਆਣਾ : ਬੀਤੇ ਸਮੇਂ ਦੌਰਾਨ ਪੰਜਾਬ 'ਚ ਜ਼ੁਰਮ ਦੀਆਂ ਵੱਡੀਆਂ ਵਾਰਦਾਤਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਗੈਰ ਕਾਨੂੰਨੀ ਹਥਿਆਰਾਂ ਦਾ ਇਸਤੇਮਾਲ ਕੀਤਾ ਗਿਆ। ਪੰਜਾਬ 'ਚ ਹੋਣ ਵਾਲੀਆਂ 80 ਫ਼ੀਸਦੀ ਵਾਰਦਾਤਾਂ 'ਚ ਹਥਿਆਰਾਂ ਦੀ ਵਰਤੋਂ ਹੋਈ ਹੈ। ਗੈਰ ਕਾਨੂੰਨੀ ਹਥਿਆਰਾਂ ਦੇ ਇਸਤੇਮਾਲ ਦਾ ਗੜ੍ਹ ਮੰਨੇ ਜਾਣ ਵਾਲੇ ਰਾਜਸਥਾਨ, ਯੂ. ਪੀ. ਅਤੇ ਬਿਹਾਰ ਤੋਂ ਬਾਅਦ ਹੁਣ ਪੰਜਾਬ ਦਾ ਨਾਂ ਵੀ ਆਉਣ ਲੱਗਾ ਹੈ। ਸੂਤਰਾਂ ਮੁਤਾਬਕ ਇਹ ਹਥਿਆਰ ਫਰਨੀਚਰ ਅਤੇ ਸਮਾਨ ਸਪਲਾਈ ਕਰਨ ਦੀ ਆੜ 'ਚ ਪੰਜਾਬ ਭੇਜੇ ਜਾ ਰਹੇ ਹਨ, ਜਿਨ੍ਹਾਂ ਦੀ ਵਰਤੋਂ ਕਤਲ, ਡਕੈਤੀ ਅਤੇ ਲੁੱਟ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਕੀਤੀ ਜਾ ਰਹੀ ਹੈ। ਇਨ੍ਹਾਂ ਹਥਿਆਰਾਂ ਨੂੰ ਪੰਜਾਬ 'ਚ ਲਿਆਉਣ ਦਾ ਜ਼ਰੀਆ ਜੇਲ੍ਹਾਂ 'ਚ ਬੰਦ ਖ਼ਤਰਨਾਕ ਅਪਰਾਧੀਆਂ ਨੂੰ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਪੂਰੇ ਉੱਤਰੀ ਭਾਰਤ 'ਚੋਂ ਮੋਹਰੀ ਬਣੀ ਪਟਿਆਲਾ ਦੀ ਇਹ 'ਲੈਬ', 24 ਘੰਟੇ ਦੇ ਰਹੀ ਸੇਵਾਵਾਂ
3 ਸਾਲਾਂ 'ਚ ਫੜ੍ਹੇ ਜਾ ਚੁੱਕੇ 1350 ਗੈਰ ਕਾਨੂੰਨੀ ਹਥਿਆਰ
ਵਿਭਾਗੀ ਸੂਤਰਾਂ ਦੀ ਮੰਨੀਏ ਤਾਂ ਪੰਜਾਬ 'ਚ 6 ਮਹੀਨਿਆਂ 'ਚ 86 ਗੈਰ ਕਾਨੂੰਨੀ ਹਥਿਆਰ ਬਰਾਮਦ ਕੀਤੇ ਜਾ ਚੁੱਕੇ ਹਨ। ਇਨ੍ਹਾਂ 'ਚੋਂ 24 ਹਥਿਆਰ ਲੁਧਿਆਣਾ ਪੁਲਸ ਨੇ ਸਿਰਫ 4 ਮਹੀਨਿਆਂ 'ਚ ਬਰਾਮਦ ਕੀਤੇ, ਜਦੋਂ ਕਿ ਪਿਛਲੇ 3 ਸਾਲਾਂ ਦੌਰਾਨ ਪੰਜਾਬ 'ਚ 1350 ਦੇ ਕਰੀਬ ਗੈਰ ਕਾਨੂੰਨੀ ਹਥਿਆਰ ਮਿਲ ਚੁੱਕੇ ਹਨ, ਜਿਨ੍ਹਾਂ ਬਾਰੇ ਖੁਦ ਡੀ. ਜੀ. ਪੀ. ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਸੀ।

ਇਹ ਵੀ ਪੜ੍ਹੋ : 'ਗਰਭਵਤੀ ਜਨਾਨੀਆਂ' ਤੋਂ ਡਿਊਟੀ ਕਰਾਉਣ ਸਬੰਧੀ ਪੰਜਾਬ ਸਰਕਾਰ ਨੂੰ ਸਖ਼ਤ ਨਿਰਦੇਸ਼
ਹਥਿਆਰ ਸਪਲਾਈ ਕਰਨ ਵਾਲਿਆਂ ਤੱਕ ਨਹੀਂ ਪੁੱਜੀ ਪੁਲਸ
ਇਕ ਵੀ ਅਜਿਹਾ ਮਾਮਲਾ ਨਹੀਂ ਹੈ, ਜਿਸ 'ਚ ਪੁਲਸ ਅਸਲਾ ਦੇਣ ਵਾਲੇ ਤੱਕ ਪਹੁੰਚੀ ਹੋਵੇ। ਇਨ੍ਹਾਂ ਮਾਮਲਿਆਂ 'ਚ ਫੜ੍ਹੇ ਗਏ ਦੋਸ਼ੀਆਂ ਨੇ ਅਸਲਾ ਬਣਾਉਣ ਵਾਲਿਆਂ ਦੇ ਨਾਮ, ਪਤੇ ਅਤੇ ਹੁਲੀਏ ਤਾਂ ਦੱਸੇ ਪਰ ਯੂ. ਪੀ. ਜਾਂ ਬਿਹਾਰ ਜਾ ਕੇ ਛਾਪੇਮਾਰੀ ਨਹੀਂ ਹੋਈ। ਪੁਲਸ ਮੁਤਾਬਕ ਹੁਣ ਤੱਕ ਦੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਅਸਲਾ ਡੀਲਰ ਇਕ ਨਹੀਂ ਹਨ। ਇਨ੍ਹਾਂ 'ਚੋਂ ਕੋਈ ਲਖਨਊ ਤੋਂ ਅਸਲਾ ਲਿਆਇਆ ਤਾਂ ਕੋਈ ਬਿਹਾਰ ਤੋਂ। ਲੁਧਿਆਣਾ ਦੇ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕਿਹਾ ਕਿ ਇਸ ਸਬੰਧੀ ਡੀ. ਸੀ. ਪੀ. ਡਿਟੈਕਟਿਵ ਦੀ ਅਗਵਾਈ 'ਚ ਇਕ ਟੀਮ ਬਣਾਈ ਗਈ ਹੈ।

ਇਹ ਵੀ ਪੜ੍ਹੋ : ਸ਼ਰਮਨਾਕ : ਹਵਸ ਦੀ ਭੁੱਖ ਨੇ ਬਣਾਇਆ ਜਾਨਵਰ, ਮਾਸੂਮ ਬੱਚੀ ਨਾਲ ਕੀਤਾ ਜ਼ਬਰ-ਜਿਨਾਹ
ਇਨ੍ਹਾਂ ਵਾਰਦਾਤਾਂ 'ਚ ਮੰਗਵਾਇਆ ਗਿਆ ਅਸਲਾ
ਮਈ, 2020 'ਚ ਰਾਹੋਂ ਰੋਡ 'ਤੇ ਮੋਬਾਇਲ ਕਾਰੋਬਾਰੀ ਦਾ ਕਤਲ ਹੋਇਆ, ਜਿਸ 'ਚ ਇਸਤੇਮਾਲ ਕੀਤੇ ਗਏ ਹਥਿਆਰ ਨੂੰ ਯੂ. ਪੀ. ਤੋਂ ਮੰਗਵਾਇਆ ਗਿਆ ਸੀ।
ਸਾਲ 2017 'ਚ ਪੁਲਸ ਵੱਲੋਂ ਲੁਧਿਆਣਾ ਦੀ ਜਨਾਨੀ ਅੰਮ੍ਰਿਤਪਾਲ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜੋ ਕਿ ਯੂ. ਪੀ. ਤੋਂ ਅੱਤਵਾਦੀਆਂ ਨੂੰ ਗੈਰ ਕਾਨੂੰਨੀ ਹਥਿਆਰ ਮੰਗਵਾ ਕੇ ਦਿੰਦੀ ਸੀ।
ਸਾਲ 2017 'ਚ ਟਾਰਗੇਟ ਕਿਲਿੰਗ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੇ ਬਾਅਦ ਪਤਾ ਲੱਗਿਆ ਕਿ ਉਨ੍ਹਾਂ ਨੂੰ ਹਥਿਆਰ ਜੇਲ 'ਚ ਬੰਦ ਧਰਮਿੰਦਰ ਗੁਗਨੀ ਨੇ ਸਪਲਾਈ ਕਰਵਾਏ ਸਨ।


 


author

Babita

Content Editor

Related News