ਆਈ. ਕੇ. ਜੀ. ਪੀ. ਟੀ. ਯੂ. ਦੇ ਵਾਈਸ ਚਾਂਸਲਰ ਲਈ 3 ਨਾਮ ਸ਼ਾਰਟਲਿਸਟ ਕੀਤੇ ਗਏ

Thursday, Aug 26, 2021 - 10:43 AM (IST)

ਆਈ. ਕੇ. ਜੀ. ਪੀ. ਟੀ. ਯੂ. ਦੇ ਵਾਈਸ ਚਾਂਸਲਰ ਲਈ 3 ਨਾਮ ਸ਼ਾਰਟਲਿਸਟ ਕੀਤੇ ਗਏ

ਜਲੰਧਰ (ਭਾਰਤੀ)- ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਰਜਿਸਟਰਾਰ ਨੂੰ ਹਾਲ ਹੀ ਵਿੱਚ ਬਦਲਣ ਤੋਂ ਬਾਅਦ ਨਵੇਂ ਉੱਪ-ਕੁਲਪਤੀ ਦੀ ਭਾਲ ਵੀ ਤੇਜ਼ ਹੋ ਗਈ ਸੀ, ਜਿਸ ਨੂੰ ਸਭ ਤੋਂ ਪਹਿਲਾਂ 'ਜਗ ਬਾਣੀ' ਨੇ ਪ੍ਰਕਾਸ਼ਿਤ ਕੀਤਾ ਸੀ। ਇਸ ਕੜੀ ਵਿੱਚ ਉੱਪ ਕੁਲਪਤੀ ਡਾ. ਅਜੇ ਸ਼ਰਮਾ ਨੂੰ ਕੱਲ੍ਹ ਵਿਦਾਇਗੀ ਦੇ ਦਿੱਤੀ ਗਈ। 

ਇਹ ਵੀ ਪੜ੍ਹੋ:ਕੋਰੋਨਾ ਦੀ ਤੀਜੀ ਲਹਿਰ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਉਠਾ ਰਹੀ ਅਹਿਮ ਕਦਮ : ਵਿਨੀ ਮਹਾਜਨ

ਸੂਤਰਾਂ ਅਨੁਸਾਰ ਨਵੇਂ ਉੱਪ-ਕੁਲਪਤੀ ਲਈ 3 ਨਾਵਾਂ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਵਿੱਚੋਂ ਪਹਿਲਾ ਸੀ. ਬੀ. ਜੌਹਨ ਹੈ, ਜਿਸ ਨੇ ਆਈ. ਕੇ. ਜੀ. ਪੀ. ਟੀ. ਯੂ. ਵਿੱਚ ਡੀਨ ਵਜੋਂ ਕੰਮ ਕੀਤਾ ਹੈ ਅਤੇ ਮੌਜੂਦਾ ਸਮੇਂ ਵਿਚ ਪੰਜਾਬ ਇੰਜੀਨੀਅਰਿੰਗ ਕਾਲਜ (ਚੰਡੀਗੜ੍ਹ) ਵਿੱਚ ਕੰਮ ਕਰ ਰਹੇ ਹਨ। ਇਨ੍ਹਾਂ ਤੋਂ ਇਲਾਵਾ ਨੈਸ਼ਨਲ ਇੰਸਟੀਚਿਊਟ ਆਫ਼ ਪਲਾਨਿੰਗ ਐਂਡ ਆਰਕੀਟੈਕਚਰ, ਦਿੱਲੀ ਵਿੱਚ ਕੰਮ ਕਰ ਰਹੇ ਵੀ. ਕੇ. ਪਾਲ ਅਤੇ ਟੈਕਨੀਕਲ ਯੂਨੀਵਰਸਿਟੀ ਲਖਨਉ ਵਿੱਚ ਕੰਮ ਕਰ ਰਹੇ ਓਂਕਾਰ ਸਿੰਘ ਸ਼ਾਮਲ ਹਨ। ਅਗਲੇ ਹਫ਼ਤੇ ਤੱਕ, ਮੁੱਖ ਮੰਤਰੀ ਉਪਰੋਕਤ 3 ਨਾਵਾਂ ਵਿੱਚੋਂ ਇਕ 'ਤੇ ਮੋਹਰ ਲਗਾ ਕੇ ਰਾਜਪਾਲ ਨੂੰ ਨੋਟੀਫਿਕੇਸ਼ਨ ਲਈ ਭੇਜ ਸਕਦੇ ਹਨ।

ਇਹ ਵੀ ਪੜ੍ਹੋ: ਰੂਪਨਗਰ: ਕਿਸਾਨਾਂ 'ਤੇ ਟੁੱਟਿਆ ਇਕ ਹੋਰ ਕੁਦਰਤ ਦਾ ਕਹਿਰ, ਕਰੋੜਾਂ ਰੁਪਏ ਦੀ ਫ਼ਸਲ ਖਾ ਗਈ ਸੁੰਡੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News