ਅਹਿਮ ਖ਼ਬਰ : ਗੰਨ ਕਲਚਰ ਬਾਰੇ ਜਾਰੀ ਹੋਏ ਨਵੇਂ ਨਿਰਦੇਸ਼, ਗਾਇਕਾਂ 'ਤੇ ਕਾਰਵਾਈ ਬਾਰੇ ਵੀ ਕੀਤਾ ਗਿਆ ਸਪੱਸ਼ਟ

Tuesday, Nov 29, 2022 - 09:05 PM (IST)

ਅਹਿਮ ਖ਼ਬਰ : ਗੰਨ ਕਲਚਰ ਬਾਰੇ ਜਾਰੀ ਹੋਏ ਨਵੇਂ ਨਿਰਦੇਸ਼, ਗਾਇਕਾਂ 'ਤੇ ਕਾਰਵਾਈ ਬਾਰੇ ਵੀ ਕੀਤਾ ਗਿਆ ਸਪੱਸ਼ਟ

ਚੰਡੀਗੜ੍ਹ (ਰਮਨਜੀਤ ਸਿੰਘ) : ਪੰਜਾਬ ਵਿਚ ਗੰਨ ਕਲਚਰ ਨੂੰ ਪ੍ਰੋਮੋਟ ਕਰਨ ਦੇ ਧੜਾਧੜ ਹੋ ਰਹੇ ਮਾਮਲਿਆਂ ’ਤੇ ਤਿੰਨ ਦਿਨ ਪਹਿਲਾਂ ਲਗਾਮ ਲਗਾਉਣ ਤੋਂ ਬਾਅਦ ਹੁਣ ਪੰਜਾਬ ਪੁਲਸ ਨੇ ਇਕ ਹੋਰ ਸਾਵਧਾਨੀ ਵਜੋਂ ਕਦਮ ਚੁੱਕਿਆ ਹੈ।

ਅੰਮ੍ਰਿਤਸਰ ਜ਼ਿਲ੍ਹੇ ਵਿਚ ਇਕ ਛੋਟੇ ਬੱਚੇ ਖਿਲਾਫ਼ ਹਥਿਆਰਾਂ ਨੂੰ ਪ੍ਰੋਮੋਟ ਕਰਨ ਸਬੰਧੀ ਕੇਸ ਦਰਜ ਹੋਣ ਦੇ ਮਾਮਲੇ ਤੋਂ ਸਬਕ ਲੈਂਦਿਆਂ ਹੁਣ ਸਾਰੇ ਪੁਲਸ ਕਮਿਸ਼ਨਰ ਤੇ ਐੱਸ.ਐੱਸ.ਪੀਜ਼ ਨੂੰ ਨਿਰਦੇਸ਼ ਦਿੰਤਾ ਗਿਆ ਹੈ ਕਿ ਗਲੋਰੀਫਿਕੇਸ਼ਨ ਆਫ਼ ਵੈਪਨਜ਼ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਉਸ ਦੇ ਸਾਰੇ ਪਹਿਲੂਆਂ ਤੇ ਤੱਥਾਂ ਦੀ ਜਾਂਚ ਕਰਨ ਤੋਂ ਬਾਅਦ ਹੀ ਮਾਮਲਾ ਦਰਜ ਕੀਤਾ ਜਾਵੇ। ਇਸ ਦੇ ਨਾਲ ਹੀ ਪੁਲਸ ਨੇ ਇਹੀ ਵੀ ਸਪੱਸ਼ਟ ਕੀਤਾ ਹੈ ਕਿ ਲਾਈਸੰਸੀ ਹਥਿਆਰਾਂ ਨੂੰ ਕੈਰੀ ਕਰਨ ਭਾਵ ਲੈ ਕੇ ਚੱਲਣ ’ਤੇ ਵੀ ਕੋਈ ਪਾਬੰਦੀ ਨਹੀਂ ਹੈ, ਬਲਕਿ ੳਨ੍ਹਾਂ ਨੂੰ ਲੈ ਕੇ ਚਲਦੇ ਸਮੇਂ ਸਬੰਧਤ ਵਿਅਕਤੀ ਦੇ ਵਿਵਹਾਰ ਦੇ ਆਧਾਰ ’ਤੇ ਹੀ ਤੈਅ ਹੋਵੇਗਾ ਕਿ ਕੀ ਉਹ ਕਾਨੂੰਨ ਦਾ ਉਲੰਘਣ ਹੈ ਜਾਂ ਨਹੀਂ। ਇੰਨਾ ਹੀ ਨਹੀਂ, ਇਹ ਵੀ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਪੁਲਸ ਉਨ੍ਹਾਂ ਗਾਇਕਾਂ ’ਤੇ ਵੀ ਕੋਈ ਕਾਰਵਾਈ ਨਹੀਂ ਕਰੇਗੀ, ਜਿਨ੍ਹਾਂ ਨੇ ਇਸ ਹੁਕਮ ਤੋਂ ਪਹਿਲਾਂ ਆਪਣੇ ਗਾਣੇ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੇ ਹੋਏ ਸਨ, ਹੁਣ ਬਾਅਦ ਵਿਚ ਜੇਕਰ ਕੋਈ ਅਜਿਹਾ ਗਾਣਾ ਅਪਲੋਡ ਹੋਵੇਗਾ, ਤਾਂ ਉਸ ਖਿਲਾਫ਼ ਕਾਰਵਾਈ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ - ਕੁੱਤੇ ਕੋਲੋਂ ਚੱਲੀ ਗੋਲ਼ੀ, ਸ਼ਿਕਾਰ ਖੇਡਣ ਗਏ ਮਾਲਕ ਦੀ ਹੋਈ ਮੌਤ

ਆਈ.ਜੀ. ਹੈਡਕੁਆਟਰ ਡਾ. ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਵਲੋਂ ਗੰਨ ਕਲਚਰ ਨੂੰ ਰੋਕਣ ਸਬੰਧੀ ਕੀਤੇ ਗਏ ਹੁਕਮ ਤੋਂ ਬਾਅਦ ਲੋਕਾਂ ਵਿਚ ਕਈ ਤਰ੍ਹਾਂ ਦੀ ਗਲਤ ਜਾਣਕਾਰੀ ਫੈਲ ਗਈ ਹੈ, ਜਿਸ ’ਤੇ ਸਪੱਸ਼ਟਤਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਗੰਨ ਕਲਚਰ ਨੂੰ ਰੋਕਣ ਲਈ ਕਈ ਕਦਮ ਚੁੱਕੇ ਜਾ ਰਹੇ ਹਨ, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਪੁਲਸ ਕੇਸ ਹੀ ਦਰਜ ਕਰਦੀ ਜਾਵੇਗੀ। ਉਨ੍ਹਾਂ ਕਿਹਾ ਕਿ ਇੰਝ ਹੀ ਇਕ ਘਟਨਾਕ੍ਰਮ ਵਿਚ ਗਲਤੀ ਸਾਹਮਣੇ ਆਉਣ ’ਤੇ ਸਬੰਧਤ ਪੁਲਸ ਮੁਲਾਜ਼ਮ ਖਿਲਾਫ਼ ਵਿਭਾਗੀ ਐਕਸ਼ਨ ਲਿਆ ਗਿਆ ਹੈ ਤੇ ਉਸ ਤੋਂ ਬਾਅਦ ਸਾਰੇ ਜ਼ਿਲ੍ਹਿਆਂ ਦੇ ਐੱਸ.ਐੱਸ.ਪੀਜ਼ ਤੇ ਪੁਲਸ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਹਥਿਆਰਾਂ ਦੇ ਖ਼ਿਲਾਫ਼ ਸਖ਼ਤੀ ਜਰੂਰੀ ਹੈ, ਪਰ ਐੱਫ.ਆਈ.ਆਰ. ਦਰਜ ਕਰਨ ਤੋਂ ਪਹਿਲਾਂ ਇਹ ਜਰੂਰੀ ਤੈਅ ਕਰ ਲਿਆ ਜਾਵੇ ਕਿ ਅਸਲੀਅਤ ਵਿਚ ਕਾਨੂੰਨ ਦਾ ਉਲੰਘਣ ਹੋਇਆ ਹੈ ਤੇ ਸਬੰਧਤ ਵਿਅਕਤੀ ਦੀ ਨੀਅਤ ਵੀ ਹਥਿਆਰਾਂ ਦੇ ਦਿਖਾਵੇ ਦੀ ਹੈ।

ਇਹ ਖ਼ਬਰ ਵੀ ਪੜ੍ਹੋ - ਯੂ-ਟਿਊਬ ਤੋਂ ਹਟਾਇਆ ਗਿਆ ਸਿੱਧੂ ਮੂਸੇਵਾਲਾ ਤੇ ਬੋਹੇਮੀਆ ਦਾ ਇਹ ਗਾਣਾ, ਜਾਣੋ ਵਜ੍ਹਾ

ਹਥਿਆਰਾਂ ਨੂੰ ਲੈ ਕੇ ਚੱਲਣ ਦੇ ਮਾਮਲੇ ਵਿਚ ਪੁੱਛੇ ਜਾਣ ਸਬੰਧੀ ਆਈ.ਜੀ. ਗਿੱਲ ਨੇ ਕਿਹਾ ਕਿ ਹਥਿਆਰ ਨੂੰ ਲੈ ਕੇ ਚੱਲਣ ’ਤੇ ਵੀ ਕੋਈ ਪਾਬੰਦੀ ਨਹੀਂ ਹੈ, ਪਰ ਲਾਈਸੰਸ ਧਾਰਕਾਂ ਤੋਂ ਆਰਮਜ਼ ਐਕਟ ਦੇ ਪਾਲਣ ਦੀ ਉਮੀਦ ਕੀਤੀ ਜਾਂਦੀ ਹੈ, ਕਿਉਂਕਿ ਜੇਕਰ ਛੋਟਾ ਅਥਿਆਰ ਭਾਵ ਕਿ ਪਿਸਟਲ ਜਾਂ ਰਿਵਾਲਵਰ ਹੈ ਤਾਂ ਉਸ ਨੂੰ ਕਮਰ ’ਤੇ ਲਗਾਇਆ ਜਾਣਾ ਚਾਹੀਦਾ ਹੈ, ਜਦਕਿ ਜੇਕਰ ਬੰਦੂਕ ਜਾਂ ਰਾਈਫਲ ਨਾਲ ਲਿਜਾਈ ਜਾ ਰਹੀ ਹੈ ਤਾਂ ਉਸ ਦਾ ਸਲੀਕਾ ਵੀ ਡਿਫੈਂਸਿਵ ਹੋਣਾ ਚਾਹੀਦਾ ਹੈ ਨਾ ਕਿ ਹਮਲਾਵਰ।

ਇਹ ਖ਼ਬਰ ਵੀ ਪੜ੍ਹੋ - ਕਰਜ਼ਾਈ ਪਿਓ ਦਾ ਰੂਹ ਕੰਬਾਊ ਕਾਰਾ ! ਰੋਟੀ ਲਈ ਨਹੀਂ ਸੀ ਪੈਸੇ ਤਾਂ 2 ਸਾਲਾ ਬੱਚੀ ਨੂੰ ਜ਼ੋਰ ਨਾਲ ਗਲੇ ਲਗਾ...

ਇਕ ਸਵਾਲ ਦੇ ਜਵਾਬ ਵਿਚ ਡਾ. ਗਿੱਲ ਨੇ ਕਿਹਾ ਕਿ ਹਥਿਆਰਾਂ ਦੀ ਗਲੋਰੀਫਿਕੇਸ਼ਨ ਰੋਕਣ ਸਬੰਧੀ ਹੁਕਮ ਜਾਰੀ ਹੋਣ ਤੋਂ ਬਾਅਦ ਤੋਂ ਹੁਣ ਤੱਕ ਰਾਜ ਭਰ ਵਿਚ ਕੁੱਲ 137 ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਸਨ, ਜਦਕਿ ਇਕ ਐੱਫ.ਆਈ.ਆਰ. ਗਾਣੇ ਜਾਂ ਫਿਲਮ ਰਾਹੀਂ ਗੰਨ ਕਲਚਰ ਨੂੰ ਪ੍ਰੋਮੋਟ ਕਰਨ ਸਬੰਧੀ ਦਰਜ ਕੀਤੀ ਗਈ ਹੈ। ਉਥੇ ਹੀ ਨਫ਼ਰਤ ਫੈਲਾਉਣ ਵਾਲੇ ਭਾਸ਼ਣਾਂ ਦੇ 5 ਮਾਮਲੇ ਦਰਜ ਕੀਤੇ ਗਏ।

72 ਘੰਟੇ ਦਾ ਸਮਾਂ ਖਤਮ, ਹੁਣ ਹੋਵੇਗੀ ਕਾਰਵਾਈ

ਆਈ.ਜੀ. ਗਿੱਲ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਹਥਿਆਰਾਂ ਦੀ ਨੁਮਾਇਸ਼ ਉਲੰਘਣ ਮੰਨਿਆ ਜਾਵੇਗਾ ਤੇ ਇਸ ਦੀ ਜਾਂਚ ਕਰਕੇ ਕੇਸ ਦਰਜ ਕੀਤਾ ਜਾਵੇਗਾ। ਅਜੇ ਸਰਕਾਰ ਨੇ ਸੋਸ਼ਲ ਮੀਡੀਆ ਤੋਂ ਹਥਿਆਰਾਂ ਨੂੰ ਪ੍ਰੋਮੋਟ ਕਰਨ ਵਾਲੀਆਂ ਤਸਵੀਰਾਂ ਹਟਾਉਣ ਲਈ ਤਿੰਨ ਦਿਨ ਭਾਵ 72 ਘੰਟੇ ਦਾ ਸਮਾਂ ਦਿੱਤਾ ਹੋਇਆ ਹੈ। ਇਹ ਸਮਾਂ ਪੂਰਾ ਹੁੰਦੇ ਹੀ ਸਬੰਧਤ ਵਿਭਾਗ ਦੀ ਟੀਮ ਅਜਿਹੇ ਲੋਕਾਂ ’ਤੇ ਕਾਰਵਾਈ ਕਰੇਗੀ, ਜੋ ਸੋਸ਼ਲ ਮੀਡੀਆ ’ਤੇ ਹਥਿਆਰਾਂ ਦੀ ਨੁਮਾਇਸ਼ ਕਰਦੇ ਪਾਏ ਜਾਣਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News